ਬੁਲੰਦਸ਼ਹਿਰ: ਯੂਪੀ 'ਚ ਗੁੰਡਾਗਰਦੀ ਦੇ ਕੇਸ ਹੁਣ ਵਧਦੇ ਹੀ ਜਾ ਰਹੇ ਹਨ। ਗੁੰਡੇ-ਬਦਮਾਸ਼ਾਂ ਦੇ ਵਧ ਰਹੇ ਹੌਂਸਲਿਆਂ ਕਰਕੇ ਆਮ ਲੋਕਾਂ ਨੂੰ ਹੋ ਰਹੀਆਂ ਪ੍ਰੇਸ਼ਾਨੀਆਂ ਦੀਆਂ ਖ਼ਬਰਾ ਵੀ ਰੋਜ਼ ਸਾਹਮਣੇ ਆਉਂਦਿਆਂ ਹਨ ਜੋ ਦਰਸਾਉਂਦਿਆਂ ਹਨ ਕਿ ਉੱਥੇ ਬਦਮਾਸ਼ਾਂ ਨੂੰ ਪੁਲਿਸ ਦਾ ਕੋਈ ਖ਼ੌਫ਼ ਨਹੀਂ। ਇਸ ਦਾ ਤਾਜ਼ਾ ਮਾਮਲਾ ਇੱਕ ਵਾਰ ਫੇਰ ਤੋਂ ਸਾਡੇ ਸਾਹਮਣੇ ਆਇਆ ਹੈ। ਇਸ ਵਾਰ ਇੱਕ ਵਿਦਿਆਰਥਣ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ।

ਦੱਸ ਦਈਏ ਕਿ ਬੁਲੰਦਸ਼ਹਿਰ ਵਿੱਚ ਹੋਣਹਾਰ ਵਿਦਿਆਰਥੀ ਸੁਦਿਕਸ਼ਾ ਭਾਟੀ ਅਮਰੀਕਾ ਤੋਂ ਹਾਲ ਹੀ 'ਚ ਘਰ ਪਰਤੀ ਸੀ ਪਰ ਆਪਣੇ ਸੁਫਨੇ ਪੂਰੇ ਕਰਨ ਤੋਂ ਪਹਿਲਾਂ ਹੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਸੁਦਿਕਸ਼ਾ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸੁਦਿਕਸ਼ਾ ਅਮਰੀਕਾ ਤੋਂ ਕੋਰੋਨਾ ਕਰਕੇ ਵਾਪਸ ਘਰ ਪਰਤੀ ਸੀ। ਆਪਣੇ ਚਾਚੇ ਨਾਲ ਬਾਈਕ 'ਤੇ ਆਪਣੇ ਮਾਮਾ ਨੂੰ ਮਿਲਣ ਜਾ ਰਹੀ ਸੀ। ਰਾਹ 'ਚ ਬੁਲੇਟ ਮੋਟਰਸਾਈਕਲ 'ਤੇ ਸਵਾਰ ਕੁਝ ਨੌਜਵਾਨਾਂ ਨੇ ਬਾਈਕ 'ਤੇ ਬੈਠੀ ਵਿਦਿਆਰਥਣ ਨਾਲ ਛੇੜਛਾੜ ਕੀਤੀ।


ਉਨ੍ਹਾਂ ਨੇ ਇਹ ਵੀ ਇਲਜ਼ਾਮ ਲਾਇਆ ਕਿ ਇਸ ਛੇੜਛਾੜ ਦੌਰਾਨ ਬੁਲੇਟ ਸਵਾਰ ਨੌਜਵਾਨ ਵਾਰ-ਵਾਰ ਬਾਈਕ ਨੂੰ ਓਵਰਟੇਕ ਕਰ ਰਹੇ ਸੀ ਕਿ ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ 'ਚ ਸੁਦਿਕਸ਼ਾ ਭਾਟੀ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਲੋਕਾਂ 'ਚ ਗੁੱਸਾ ਹੈ ਤੇ ਨਾਲ ਹੀ ਇਸ ਮਾਮਲੇ 'ਤੇ ਬਸਪਾ ਸੁਪਰੀਮੋ ਮਾਇਆਵਤੀ ਨੇ ਟਵੀਟ ਕਰਕੇ ਯੋਗੀ ਸਰਕਾਰ ਤੋਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

ਪੁਲਿਸ ਨੇ ਅਣਪਛਾਤੇ ਲੋਕਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਤੇ ਦੋਸ਼ਾਂ ਦੀ ਜਾਂਚ ਕਰ ਕਾਰਵਾਈ ਦਾ ਦਾਅਵਾ ਕਰ ਰਹੀ ਹੈ।

ਦੱਸ ਦਈਏ ਕਿ ਗੌਤਮ ਬੁੱਧਨਗਰ ਦੇ ਦਾਦਰੀ ਦੀ ਵਸਨੀਕ ਸੁਦਿਕਸ਼ਾ ਭਾਟੀ ਪਿਛਲੇ ਸਾਲ ਇੰਟਰਮੀਡੀਏਟ 'ਚ ਬੁਲੰਦਸ਼ਹਿਰ ਜ਼ਿਲ੍ਹੇ 'ਚ ਟੌਪ 'ਤੇ ਰਹੀ ਸੀ ਤੇ ਐਚਸੀਐਲ ਤੋਂ 3 ਕਰੋੜ 80 ਲੱਖ ਰੁਪਏ ਦੀ ਸਕੌਲਰਸ਼ਿਪ ਹਾਸਲ ਕਰਨ ਤੋਂ ਬਾਅਦ ਉਹ ਅਮਰੀਕਾ ਵਿੱਚ ਉੱਚ ਸਿੱਖਿਆ ਹਾਸਲ ਕਰਨ ਲਈ ਗਈ ਸੀ।

ਮੋਦੀ ਨਾਲ ਮੁੜ ਕੋਰੋਨਾ 'ਤੇ ਚਰਚਾ ਕਰ ਰਹੇ ਕੈਪਟਨ

ਬੀਬੀ ਜਗੀਰ ਕੌਰ ਨੇ 14 ਬੀਬੀਆਂ ਨੂੰ ਥਾਪਿਆ ਸੀਨੀਅਰ ਮੀਤ ਪ੍ਰਧਾਨ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904