ਜੇ ਤੁਹਾਡਾ ਬੈਂਕ ਜਾਂ LIC ਨਾਲ ਜੁੜਿਆ ਕੋਈ ਜ਼ਰੂਰੀ ਕੰਮ ਹੈ ਤਾਂ ਅਗਲੇ ਕੁਝ ਦਿਨਾਂ ਦੀਆਂ ਛੁੱਟੀਆਂ ਦੀ ਸੂਚੀ 'ਤੇ ਧਿਆਨ ਜ਼ਰੂਰ ਦਿਓ। ਉੱਤਰ ਪ੍ਰਦੇਸ਼ ਬੇਸਿਕ ਸਿੱਖਿਆ ਪਰਿਸ਼ਦ ਨੇ 17 ਸਤੰਬਰ ਨੂੰ ਰਾਜ ਦੇ ਸਾਰੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਆਉਣ ਵਾਲੇ 15 ਦਿਨਾਂ ਵਿੱਚ ਬੈਂਕਾਂ ਅਤੇ LIC ਵਿੱਚ ਵੀ ਕਈ ਛੁੱਟੀਆਂ ਰਹਿਣ ਵਾਲੀਆਂ ਹਨ। ਇਸ ਸਾਲ ਸਤੰਬਰ ਵਿੱਚ ਲਗਾਤਾਰ ਤਿੰਨ ਦਿਨਾਂ ਦੀ ਛੁੱਟੀ ਮਿਲਣ ਵਾਲੀ ਹੈ। ਇਸ ਦੌਰਾਨ ਸਾਰੇ ਸਕੂਲ, ਕਾਲਜ ਅਤੇ ਬੈਂਕ ਬੰਦ ਰਹਿਣਗੇ।

Continues below advertisement

ਵਿਸ਼ਵਕਰਮਾ ਜਯੰਤੀ 'ਤੇ ਸਕੂਲ ਬੰਦ

ਉੱਤਰ ਪ੍ਰਦੇਸ਼ ਵਿੱਚ 17 ਸਤੰਬਰ ਯਾਨੀਕਿ ਅੱਜ ਵਿਸ਼ਵਕਰਮਾ ਜਯੰਤੀ ਦੇ ਮੌਕੇ 'ਤੇ ਸਾਰੇ ਬੇਸਿਕ ਸਿੱਖਿਆ ਪਰਿਸ਼ਦ ਦੇ ਸਕੂਲ-ਕਾਲਜ ਬੰਦ ਰਹਿਣਗੇ। ਭਗਵਾਨ ਵਿਸ਼ਵਕਰਮਾ ਨੂੰ ਦੁਨੀਆ ਦਾ ਪਹਿਲਾ ਵਾਸ਼ਤੁਕਾਰ ਅਤੇ ਸ਼ਿਲਪਕਾਰ ਮੰਨਿਆ ਜਾਂਦਾ ਹੈ। ਭਾਦਰਪਦ ਮਹੀਨੇ ਦੀ ਸ਼ੁਕਲ ਪੱਖ ਦੀ ਚਤੁਰਦਸ਼ੀ ਤਾਰੀਖ਼ ਨੂੰ ਉਨ੍ਹਾਂ ਦੀ ਪੂਜਾ ਕੀਤੀ ਜਾਂਦੀ ਹੈ। ਮੰਨਿਆ ਜਾਂਦਾ ਹੈ ਕਿ ਇਸ ਦਿਨ ਪੂਜਾ ਕਰਨ ਨਾਲ ਕਾਰਜਸਥਲ 'ਤੇ ਸਕਾਰਾਤਮਕ ਊਰਜਾ ਆਉਂਦੀ ਹੈ।

Continues below advertisement

ਬੈਂਕਾਂ ਅਤੇ LIC ਵਿੱਚ ਕਦੋਂ–ਕਦੋਂ ਰਹੇਗੀ ਛੁੱਟੀ?

ਵਿਸ਼ਵਕਰਮਾ ਜਯੰਤੀ ਤੋਂ ਬਾਅਦ ਵੀ ਛੁੱਟੀਆਂ ਦਾ ਸਿਲਸਿਲਾ ਜਾਰੀ ਰਹੇਗਾ:

ਬੈਂਕਾਂ ਵਿੱਚ ਛੁੱਟੀਆਂ:

21 ਸਤੰਬਰ: ਐਤਵਾਰ

27 ਸਤੰਬਰ: ਮਹੀਨੇ ਦਾ ਚੌਥਾ ਸ਼ਨੀਵਾਰ

28 ਸਤੰਬਰ: ਐਤਵਾਰ

ਭਾਰਤੀ ਜੀਵਨ ਬੀਮਾ ਨਿਗਮ (LIC) ਵਿੱਚ ਛੁੱਟੀਆਂ:

20 ਸਤੰਬਰ: ਸ਼ਨੀਵਾਰ

21 ਸਤੰਬਰ: ਐਤਵਾਰ

27 ਸਤੰਬਰ: ਸ਼ਨੀਵਾਰ

28 ਸਤੰਬਰ: ਐਤਵਾਰ

ਇਹ ਵੀ ਧਿਆਨ ਰੱਖੋ ਕਿ ਕੇਂਦਰ ਸਰਕਾਰ ਦੇ ਕੈਲੰਡਰ ਵਿੱਚ 29 ਅਤੇ 30 ਸਤੰਬਰ ਨੂੰ ਵੀ ਰਿਸਟਰਿਕਟਿਡ ਛੁੱਟੀਆਂ ਘੋਸ਼ਿਤ ਕੀਤੀਆਂ ਗਈਆਂ ਹਨ। ਜੇ ਤੁਹਾਡਾ ਕੋਈ ਜ਼ਰੂਰੀ ਕੰਮ ਬਾਕੀ ਹੈ ਤਾਂ ਛੁੱਟੀਆਂ ਦੀ ਸੂਚੀ ਵੇਖ ਕੇ ਹੀ ਘਰ ਤੋਂ ਨਿਕਲੋ ਤਾਂ ਕਿ ਤੁਹਾਨੂੰ ਕੋਈ ਪਰੇਸ਼ਾਨੀ ਨਾ ਹੋਵੇ।

ਪੰਜਾਬ 'ਚ 22 ਸਤੰਬਰ ਦੀ ਛੁੱਟੀ

ਰਾਜ ਸਰਕਾਰ ਨੇ ਕੈਲੰਡਰ ਅਨੁਸਾਰ 22 ਸਤੰਬਰ ਯਾਨੀਕਿ ਸੋਮਵਾਰ ਵਾਲੇ ਦਿਨ ਮਹਾਰਾਜਾ ਅਗਰਸੈਨ ਜਯੰਤੀ ਦੇ ਮੌਕੇ ‘ਤੇ ਪੂਰੇ ਪੰਜਾਬ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਾਰੇ ਸਰਕਾਰੀ ਦਫ਼ਤਰਾਂ ਦੇ ਨਾਲ-ਨਾਲ ਸਕੂਲ ਅਤੇ ਕਾਲਜ ਵੀ ਬੰਦ ਰਹਿਣਗੇ। 

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।