Sonali Phogat Murder Case : ਬੀਜੇਪੀ ਨੇਤਾ ਅਤੇ ਟਿਕਟੋਕ ਸਟਾਰ ਸੋਨਾਲੀ ਫੋਗਾਟ ਦੇ ਕਤਲ ਕੇਸ ਵਿੱਚ ਪੁਲਿਸ ਨੇ ਫਾਰਮ ਹਾਊਸ (Farm House) ਤੋਂ ਡੀਵੀਆਰ (DVR) , ਲੈਪਟਾਪ (Laptop) ਅਤੇ ਕੁਝ ਕਾਗਜ਼ ਚੋਰੀ ਕਰਕੇ ਭੱਜਣ ਵਾਲੇ ਆਪਰੇਟਰ ਸ਼ਿਵਮ ਨੂੰ ਗ੍ਰਿਫਤਾਰ ਕਰ ਲਿਆ ਹੈ। ਸ਼ਿਵਮ 'ਤੇ ਦੋਸ਼ ਹੈ ਕਿ ਉਹ ਸੋਨਾਲੀ ਦੇ ਕਤਲ ਤੋਂ ਬਾਅਦ ਫਾਰਮ ਹਾਊਸ 'ਚ ਲੱਗੇ 12 ਸੀਸੀਟੀਵੀ ਕੈਮਰਿਆਂ (CCTV Camera) ਦਾ ਡੀਵੀਆਰ ਲੈ ਕੇ ਫਰਾਰ ਹੋ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਸ਼ਿਵਮ ਦੀ ਭਾਲ 'ਚ ਪਿਛਲੇ ਇਕ ਹਫਤੇ ਤੋਂ ਪੁਲਿਸ ਹਰਿਆਣਾ ਅਤੇ ਦਿੱਲੀ 'ਚ ਵੱਖ-ਵੱਖ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਸੀ। ਇਸ ਦੇ ਨਾਲ ਹੀ ਹੁਣ ਤਾਜ਼ਾ ਜਾਣਕਾਰੀ ਮੁਤਾਬਕ ਸ਼ਿਵਮ ਨੂੰ ਹਿਰਾਸਤ 'ਚ ਲੈ ਲਿਆ ਗਿਆ ਹੈ ਅਤੇ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਦੇ ਨਾਲ ਹੀ ਸੋਨਾਲੀ ਫੋਗਾਟ ਦਾ ਭਰਾ ਅੱਜ ਹਿਸਾਰ ਦੇ ਸਦਰ ਥਾਣੇ ਪਹੁੰਚ ਗਿਆ ਹੈ, ਜਿੱਥੋਂ ਉਹ ਪੁਲਿਸ ਨਾਲ ਸੋਨਾਲੀ ਦੇ ਫਾਰਮ ਹਾਊਸ 'ਤੇ ਜਾਵੇਗਾ। ਇੱਥੇ ਪੁਲਿਸ ਟੀਮ ਜਾਂਚ ਕਰੇਗੀ।
ਸੋਨਾਲੀ ਕੋਲ ਸੀ 100 ਕਰੋੜ ਦੀ ਸੰਪਤੀ
ਦਰਅਸਲ, ਸੋਨਾਲੀ ਫੋਗਾਟ ਕੋਲ ਕਰੀਬ 100 ਕਰੋੜ ਦੀ ਜਾਇਦਾਦ ਹੈ। ਸੋਨਾਲੀ ਦੇ ਰਿਸ਼ਤੇਦਾਰਾਂ ਦਾ ਕਹਿਣਾ ਹੈ ਕਿ ਸੋਨਾਲੀ ਦਾ ਫਾਰਮ ਹਾਊਸ ਅਤੇ ਰਿਜ਼ੋਰਟ 6 ਏਕੜ ਵਿੱਚ ਬਣਿਆ ਹੈ। ਇਸ ਦੇ ਨਾਲ ਹੀ ਹੁਣ ਸੋਨਾਲੀ ਦੇ ਕਤਲ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਇਸ ਦੌਲਤ 'ਤੇ ਉਸ ਦੇ ਪੀਏ ਦੀ ਨਜ਼ਰ ਸੀ।
ਪਰਿਵਾਰ ਨੇ ਕੀਤੀ ਸੀਬੀਆਈ ਜਾਂਚ ਦੀ ਮੰਗ
ਦੱਸ ਦੇਈਏ ਕਿ ਸੋਨਾਲੀ ਫੋਗਾਟ ਦੇ ਪਰਿਵਾਰ ਨੇ ਇਸ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵੀ ਸੀਬੀਆਈ ਜਾਂਚ ਨੂੰ ਲੈ ਕੇ ਪੱਤਰ ਲਿਖਿਆ ਹੈ। ਹਾਲਾਂਕਿ ਗੋਆ ਦੇ ਮੁੱਖ ਮੰਤਰੀ ਨੇ ਫਿਲਹਾਲ ਸੀਬੀਆਈ ਜਾਂਚ ਤੋਂ ਇਨਕਾਰ ਕਰ ਦਿੱਤਾ ਹੈ।
ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।