ਪਾਣੀਪਤ : ਸੈਕਟਰ -18 ਵਿਖੇ ਸ਼ਰਾਬ ਦੇ ਠੇਕੇ ਨੂੰ ਹਟਾਉਣ ਲਈ 21 ਦਿਨਾਂ ਤੋਂ ਧਰਨੇ 'ਤੇ ਬੈਠੇ ਸੈਕਟਰ ਵਾਸੀਆਂ ਨੇ ਅੱਜ ਡਿਪਟੀ ਆਬਕਾਰੀ ਤੇ ਕਰ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਹੈ ਤੇ ਉਨ੍ਹਾਂ ਨੇ ਸੈਕਟਰ- 18 ਦੀ ਮਾਰਕੀਟ ਤੋਂ ਸ਼ਰਾਬ ਦਾ ਠੇਕਾ ਹਟਾ ਸੈਕਟਰ -18 ਦੀ ਦੂਸਰੀ ਮਾਰਕੀਟ ਵਿੱਚ ਸ਼ਰਾਬ ਦਾ ਠੇਕਾ ਖੋਲ੍ਹਣ ਦੀ ਮੰਗ ਰੱਖੀ ਹੈ।


 

ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੈਕਟਰ ਵਾਸੀਆਂ ਨੇ ਦੱਸਿਆ ਠੇਕਾ ਹਟਾਉਣ ਨੂੰ ਲੈ ਕੇ ਉਨ੍ਹਾਂ ਦੀ ਡੀਈਟੀਸੀ ਨਾਲ ਗੱਲਬਾਤ ਹੋਈ ਹੈ ਪਰ ਉਨ੍ਹਾਂ ਨੂੰ ਕੋਈ ਖਾਸ ਭਰੋਸਾ ਨਹੀਂ ਮਿਲਿਆ ਹੈ, ਇਸੇ ਸੈਕਟਰ ਵਾਸੀਆਂ ਨੇ ਅਗਸਤ ਤੋਂ ਪਹਿਲਾਂ ਠੇਕਾ ਹਟਾਉਣ ਦਾ ਅਲਟੀਮੇਟਮ ਦਿੱਤਾ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਉਨ੍ਹਾਂ ਨੇ 15 ਅਗਸਤ ਨੂੰ ਸੁਤੰਤਰਤਾ ਦਿਵਸ ਦੇ ਪ੍ਰੋਗਰਾਮ 'ਚ ਪਾਣੀਪਤ ਪਹੁੰਚ ਰਹੇ ਸੀ.ਐੱਮ ਮਨੋਹਰ ਲਾਲ ਖੱਟਰ ਨੂੰ ਕਾਲੇ ਝੰਡੇ ਦਿਖਾਉਣ ਦੀ ਚਿਤਾਵਨੀ ਦਿੱਤੀ ਹੈ। 

 

ਗੁੱਸੇ 'ਚ ਆਏ ਸੈਕਟਰ ਵਾਸੀਆਂ ਨੇ ਕਿਹਾ ਕਿ ਜੇਕਰ ਠੇਕਾ ਨਾ ਹਟਾਇਆ ਗਿਆ ਤਾਂ CM ਮਨੋਹਰ ਲਾਲ ਦਾ ਕਾਫਲਾ ਪਾਣੀਪਤ ਟੋਲ ਪਲਾਜ਼ਾ 'ਤੇ ਰੁਕੇਗਾ ਅਤੇ ਪੂਰਾ ਸੈਕਟਰ ਸੜਕਾਂ 'ਤੇ ਉਤਰ ਕੇ ਕਾਲੇ ਝੰਡੇ ਦਿਖਾਉਣ ਦਾ ਕੰਮ ਕਰੇਗਾ। ਓਥੇ ਹੀ ਜਦੋਂ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਅਧਿਕਾਰੀਆਂ ਨੇ ਮੀਡੀਆ ਤੋਂ ਕਿਨਾਰਾ ਕਰ ਲਿਆ।



ਦੱਸ ਦਈਏ ਕਿ ਸੈਕਟਰ-18 ਤੋਂ ਸ਼ਰਾਬ ਦੇ ਠੇਕੇ ਨੂੰ ਹਟਾਉਣ ਲਈ ਸੈਕਟਰ ਵਾਸੀ ਪਿਛਲੇ 21 ਦਿਨਾਂ ਤੋਂ ਧਰਨੇ 'ਤੇ ਬੈਠੇ ਹਨ, ਜਿਸ ਸਬੰਧੀ ਉਹ ਪਹਿਲਾਂ ਹੀ ਪਾਣੀਪਤ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੁਸ਼ੀਲ ਕੁਮਾਰ ਸਾਰਵਨ ਨੂੰ ਮਿਲ ਚੁੱਕੇ ਹਨ। ਇਸ ਦੇ ਇਲਾਵਾ ਕਰਨਾਲ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਸੰਜੇ ਭਾਟੀਆ ਨੂੰ ਵੀ ਮਿਲ ਕੇ ਠੇਕਾ ਹਟਾਉਣ ਦੀ ਮੰਗ ਕਰ ਚੁੱਕੇ ਹਨ। 

 

ਜਿਸ ਨੂੰ ਲੈ ਕੇ ਸੰਸਦ ਮੈਂਬਰ ਸੰਜੇ ਭਾਟੀਆ ਖੁਦ ਸੈਕਟਰ -18 'ਚ ਚੱਲ ਰਹੇ ਧਰਨੇ 'ਚ ਪੁੱਜੇ ਅਤੇ ਸ਼ਰਾਬ ਦਾ ਠੇਕਾ ਹਟਾਉਣ ਦਾ ਭਰੋਸਾ ਦੇ ਕੇ ਚਲੇ ਗਏ  ਪਰ ਇਸ ਦੇ ਬਾਵਜੂਦ 10 ਦਿਨ ਬੀਤ ਜਾਣ ਦੇ ਬਾਵਜੂਦ ਵੀ ਸ਼ਰਾਬ ਦਾ ਠੇਕਾ ਨਹੀਂ ਹਟਾਇਆ ਗਿਆ, ਜਿਸ ਕਾਰਨ ਸ਼ਰਾਬ ਦਾ ਠੇਕਾ ਹਟਵਾਉਣਾ ਹੁਣ ਸੈਕਟਰ ਵਾਸੀਆਂ ਦੇ ਨੱਕ ਦਾ ਦਮਕ ਬਣ ਗਿਆ ਹੈ।  ਹੁਣ ਦੇਖਣਾ ਇਹ ਹੋਵੇਗਾ ਕਿ  ਵਿਭਾਗ ਦੁਆਰਾ ਅਤੇ ਪਾਣੀਪਤ ਜ਼ਿਲ੍ਹਾ ਪ੍ਰਸ਼ਾਸਨ ਦੁਆਰਾ ਸ਼ਰਾਬ ਦੇ ਠੇਕੇ ਨੂੰ ਹਟਵਾਉਣ ਲਈ ਵੀਚ ਦਾ ਰਸਤਾ ਲੱਭਣ ਦਾ ਕੰਮ ਕੀਤਾ ਜਾਂਦਾ ਹੈ।