ਚੰਡੀਗੜ੍ਹ - ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਵਿਚ ਵੋਟ ਕਰਨ ਵਾਲੇ ਵੋਟਰਾਂ ਨੂੰ ਸਵੈ ਘੋਸ਼ਣਾ ਵੀ ਕਰਨਾ ਜਰੂਰੀ ਹੋਵੇਗਾ, ਇਸ ਸਬੰਧ ਵਿਚ ਸਮਿਤੀ ਦੇ ਕਮਿਸ਼ਨਰ ਜਸਟਿਸ ਐਚ.ਐਸ ਭੱਲਾ ਨੇ ਨਿਰਦੇਸ਼ ਜਾਰੀ ਕੀਤੇ ਹਨ।
ਉਨ੍ਹਾਂ ਨੇ ਅੱਜ ਇੱਥੇ ਜਾਰੀ ਨਿਰਦੇਸ਼ਾਂ ਵਿਚ ਕਿਹਾ ਹੈ ਕਿ ਜਿਸ ਵਿਅਕਤੀ ਨੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਲਈ ਵੋਟਰ ਵਜੋ ਆਪਣੇ ਨਾਂਅ ਦੇ ਰਜਿਸਟ੍ਰੇਸ਼ਣ ਲਈ ਪਹਿਲਾਂ ਹੀ ਬਿਨੈ ਕਰ ਦਿੱਤਾ ਹੈ, ਉਸ ਨੂੰ ਪੰਜਾਬੀ ਜਾਂ ਹਿੰਦੀ ਵਿਚ ਹੇਠਾਂ ਲਿਖੇ ਸਵੈ -ਘੋਸ਼ਣਾ ਪੇਸ਼ ਕਰਨਾ ਹੋਵੇਗਾ :-
ਇਹ ਕਿ ਮੇਨੂੰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਰ ਸੂਚੀ ਵਿਚ ਆਪਣਾ ਨਾਂਅ ਦਰਜ ਕਰਵਾਉਣ ਦੇ ਲਈ ਬਿਨੈ ਪੱਤਰ ਦਿੱਤਾ ਹੈ/ ਦੇ ਰਿਹਾ/ ਰਹੀ ਹਾਂ ਅਤੇ ਮੈਂ ਜਿਮੇਵਾਰੀ, ਇਮਾਨਦਾਰੀ ਅਤੇ ਧਰਮ ਨਾਲ ਇਹ ਘੋਸ਼ਣਾ ਕਰਦਾ/ ਕਰਦੀ ਹਾਂ ਕਿ ਮੈਂ ਸਿੱਖ ਹਾਂ ਅਤੇ ਮੈਂ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ 10 ਗੁਰੂ ਸਾਹਿਬਾਨ ਨੂੰ ਮੰਨਦਾ/ ਮੰਨਦੀ ਹਾਂ ਅਤੇ ਮੇਰਾ ਹੋਰ ਕੋਈ ਧਰਮ ਨਹੀਂ ਹੈ।
ਕਮਿਸ਼ਨਰ ਜਸਟਿਸ ਐਚ.ਐਸ ਭੱਲਾ ਨੇ ਅੱਗੇ ਕਿਹਾ ਹੈ ਕਿ ਉਪਰੋਕਤ ਸਵੈ-ਘੋਸ਼ਣਾ ਨੂੰ ਗ੍ਰਾਮੀਣ ਖੇਤਰ ਵਿਚ ਸਬੰਧਿਤ ਪਟਵਾਰੀ, ਸ਼ਹਿਰੀ ਖੇਤਰ ਵਿਚ ਨਗਰ ਪਾਲਿਕਾ ਦੇ ਸਕੱਤਰ ਜਾਂ ਵੋਟਰ ਵਜੋ ਨਾਂਅ ਦੇ ਰਜਿਸਟ੍ਰੇਸ਼ਣ ਦੇ ਲਈ ਬਿਨੈ ਪੱਤਰ ਪ੍ਰਾਪਤ ਕਰਨ ਦੇ ਲਈ ਨਿਯੁਕਤ ਕਿਸੇ ਹੋਰ ਅਥੋਰਾਇਜਡ ਅਧਿਕਾਰੀ ਨੂੰ ਪੇਸ਼ ਕੀਤਾ ਜਾ ਸਕਦਾ ਹੈ।
ਉਨ੍ਹਾਂ ਨੇ ਇਹ ਵੀ ਕਿਹਾ ਹੈ ਕਿ ਜੇਕਰ ਕੋਈ ਵਿਅਕਤੀ ਇਹ ਸਵੈ-ਘੋਸ਼ਣਾ ਪੱਤਰ ਪੇਸ਼ ਨਹੀਂ ਕਰਦਾ ਹੈ, ਤਾਂ ਉਸ ਦਾ ਨਾਂਅ ਵੋਟਰ ਵਜੋ ਰਜਿਸਟ੍ਰੇਸ਼ਣ ਦੇ ਲਈ ਨਹੀਂ ਮੰਨਿਆ ਜਾਵੇਗਾ। ਸਵੈ-ਘੋਸ਼ਣਾ ਪੱਤਰ ਦੀ ਫੋਟੋਕਾਪੀ ਇਸ ਪ੍ਰਯੋਜਨ ਦੇ ਲਈ ਤੈਨਾਤ ਅਧਿਕਾਰੀਆਂ/ਕਰਮਚਾਰੀਆਂ ਦੇ ਕੋਲ ਉਪਲਬਧ ਹੋਵੇਗੀ। ਇਸ ਦੀ ਫੋਟੋ ਵੈਬਸਾਇਟ ਯਾਨੀ https://gurdwaraelectionshrv.in 'ਤੇ ਵੀ ਉਪਲਬਧ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial