ਨਵੀਂ ਦਿੱਲੀ: ਸ਼ੇਅਰ ਬਾਜ਼ਾਰ ‘ਚ ਬੁੱਧਵਾਰ ਨੂੰ ਤੇਜ਼ੀ ਵੇਖਣ ਨੂੰ ਮਿਲੀ। ਫੋਰੇਨ ਫੰਡ ਇਨਫੱਲੋ ਅਤੇ ਇਕਵਿਟੀ ਦੇ ਨਿਵੇਸ਼ਕਾਂ ਦੇ ਲਈ ਟੈਕਸ ‘ਚ ਕਮੀ ਦੀ ਉਮੀਦ ਦਰਮਿਆਨ ਸਨਸੈਕਸ ‘ਚ 200 ਤੋਂ ਜ਼ਿਆਦਾ ਅੰਕਾਂ ਦਾ ਉਛਾਲ ਆਇਆ। ਇਸ ਦੇ ਨਾਲ ਹੀ ਸਨਸੈਕਸ ਨੇ 40 ਹਜ਼ਾਰ ਦਾ ਅੰਕੜਾ ਪਾਰ ਕਰ ਲਿਆ। ਸਨਸੈਕਸ ਦੁਪਹਿਰ 12:32 ਵਜੇ 234.65 ਅੰਕਾਂ ਦੇ ਵਾਧੇ ਨਾਲ 40066.49 ‘ਤੇ ਕਾਰੋਬਾਰ ਕਰ ਰਿਹਾ ਹੈ। ਉਧਰ ਨਿਫਟੀ 56 ਅੰਕਾਂ ਦੇ ਵਾਧੇ ਦੇ ਨਾਲ 11843 ‘ਤੇ ਪਹੁੰਚ ਗਿਆ ਹੈ।

ਇਸ ਤੋਂ ਪਹਿਲਾਂ ਸਨਸੈਕਸ ਸਵੇਰੇ 40055.63 ਅੰਕਾਂ ‘ਤੇ ਖੁਲਿਆ ੳਤੇ ਦਿਨ ‘ਚ ਕਾਰੋਬਾਰ ਦੌਰਾਨ 40121.79 ਅੰਕਾਂ ਦੇ ਸਭ ਤੋਂ ਉੱਚੇ ਪੱਧਰ ‘ਤੇ ਪਹੁੰਚ ਗਿਆ। ਦੁਅਰ ਸਨਸੈਕਸ ਨੇ 39920.67 ਅੰਕਾਂ ਦੇ ਹੇਠਲੇ ਪੱਧਰ ਨੂੰ ਛੂਹ ਗਿਆ।

ਭਾਰਤੀ ਏਅਰਟੇਲ, ਐਲਐਨਡੀਮ ਇੰਫੋਸਿਸਮ ਆਈਟੀਸੀ ਵੇਦਾਂਤਾ, ਐਚਡੀਐਫਸੀ ਬੈਂਕ, ਕੋਡਕ ਬੈਂਕ, ਬਜਾਜ ਆਟੋ ਦੇ ਸ਼ੇਅਰ ‘ਚ 3% ਤਕ ਦੀ ਤੇਜ਼ੀ ਆਈ। ਜਦਕਿ ਟਾਟਾ ਮੋਟਰਸ, ਯਸ਼ ਬੈਂਕ, ਇੰਡਸਡ ਬੈਂਕ, ਟਾਟਾ ਸਟੀਲ, ਆਈਸੀਆਈਸੀਆਈ ਬੈਂਕ ਅਤੇ ਟੀਸੀਐਸ ‘ਚ 2 % ਦੀ ਗਿਰਾਵਟ ਆਈ ਹੈ।

ਪਿਛਲੇ ਸੇਸ਼ਨ ‘ਚ ਸਨਸੈਕਸ ‘ਚ 581.64 ਅੰਕਾਂ ਦੀ ਤੇਜੀ ਨਾਲ 39,831.84 ਅੰਕਾਂ ‘ਤੇ ਬੰਦ ਹੋਇਆ ਸੀ। ਉਧਰ ਨਿਫਟੀ ਦੀ 159 ਅੰਕਾਂ ਦੀ ਤੇਜ਼ੀ ਨਾਲ 11,786.85 ਅੰਕਾਂ ‘ਤੇ ਕਲੋਜ਼ਿੰਗ ਹੋਈ ਸੀ।