ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਬਰਵਾਲਾ ਥਾਣਾ ਖੇਤਰ ਵਿੱਚ ਇੱਕ ਆਂਗਣਵਾੜੀ ਹੈਲਪਰ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਇਲਜ਼ਾਮ ਸਰਕਾਰੀ ਸਕੂਲ ਦੇ ਦੋ ਅਧਿਆਪਕਾਂ 'ਤੇ ਹੈ। 


ਇਸ ਪੂਰੇ ਮਾਮਲੇ ਬਾਰੇ ਪੀੜਤਾ ਦਾ ਕਹਿਣਾ ਹੈ ਕਿ ਦੋਵੇਂ ਕਰੀਬ 5 ਸਾਲਾਂ ਤੋਂ ਧਮਕੀਆਂ ਦੇ ਕੇ ਬਲਾਤਕਾਰ ਕਰਦੇ ਆ ਰਹੇ ਸਨ। ਪੁਲਿਸ ਨੇ ਪੀੜਤ ਦੇ ਬਿਆਨਾਂ 'ਤੇ ਦੋ ਅਧਿਆਪਕਾਂ ਖਿਲਾਫ ਧਾਰਾ 328, 376 (2) (ਐਨ), 376 ਡੀ, 506 ਦੇ ਤਹਿਤ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਹਿਸਾਰ ਸ਼ਹਿਰ ਦੀ ਰਹਿਣ ਵਾਲੀ ਔਰਤ ਨੇ ਦੱਸਿਆ ਕਿ ਉਹ ਬਰਵਾਲਾ ਇਲਾਕੇ 'ਚ ਆਂਗਣਵਾੜੀ ਹੈਲਪਰ ਹੈ ਤੇ ਅਧਿਆਪਕ ਉਸ ਨਾਲ 5 ਸਾਲਾਂ ਬਲਾਤਕਾਰ ਕਰਦੇ ਰਹੇ। 


ਦੋਸ਼ ਹੈ ਕਿ 2015 ਤੋਂ 2020 ਤੱਕ ਮੁਲਜ਼ਮ ਮਾਸਟਰ ਜੈ ਇੰਦਰਾ ਅਤੇ ਮਾਸਟਰ ਧਰਮਵੀਰ ਨੇ ਉਸ ਨੂੰ ਨਸ਼ੀਲਾ ਪਦਾਰਥ ਖੁਆ ਕੇ ਕਈ ਵਾਰ ਬਲਾਤਕਾਰ ਕੀਤਾ। ਉਸ ਨਾਲ ਬਲਾਤਕਾਰ ਕਰਨ ਤੋਂ ਬਾਅਦ ਅਧਿਆਪਕਾਂ ਨੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਨੂੰ ਜਾਨੋਂ ਮਾਰ ਦੇਣਗੇ। ਆਂਗਣਵਾੜੀ ਹੈਲਪਰ ਨੇ ਡਰ ਦੇ ਮਾਰੇ ਇਸ ਬਾਰੇ ਕਿਸੇ ਨੂੰ ਨਹੀਂ ਦੱਸਿਆ।


ਸ਼ਿਕਾਇਤਕਰਤਾ ਨੇ ਦੱਸਿਆ ਕਿ ਅਧਿਆਪਕਾਂ ਤੋਂ ਤੰਗ ਆ ਕੇ ਉਸ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲੀਸ ਨੇ ਮੁਲਜ਼ਮ ਜੈ ਇੰਦਰਾ ਅਤੇ ਧਰਮਵੀਰ ਖ਼ਿਲਾਫ਼ ਬਲਾਤਕਾਰ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿੱਚ ਅਜੇ ਤੱਕ ਕਿਸੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।


ਇਹ ਵੀ ਪੜ੍ਹੋ: Gun Culture: ਮਹਿਲਾ ਸਰਪੰਚ ਨੇ ਕੱਢੇ ਹਵਾਈ ਫਾਇਰ, ਵੀਡੀਓ ਵਾਇਰਲ ਹੋਣ ਮਗਰੋਂ ਪੁਲਿਸ ਨੇ ਲਿਆ ਐਕਸ਼ਨ


ਹਰਿਆਣਾ ਦੇ ਸਿਰਸਾ ਜ਼ਿਲ੍ਹੇ ਵਿੱਚ ਹਵਾਈ ਫਾਇਰਿੰਗ ਕਰਦੇ ਹੋਏ ਇੱਕ ਨਵੇਂ ਚੁਣੇ ਸਰਪੰਚ ਦਾ ਡਾਂਸ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਮਾਮਲੇ 'ਚ ਕਾਰਵਾਈ ਕਰਦੇ ਹੋਏ ਹਰਿਆਣਾ ਪੁਲਿਸ ਨੇ ਹੁਣ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ ਮਹਿਲਾ ਦੇ ਖਿਲਾਫ ਆਰਮਜ਼ ਐਕਟ ਅਤੇ ਆਈ.ਟੀ. ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਜਿਸ ਮਹਿਲਾ ਸਰਪੰਚ ਖ਼ਿਲਾਫ਼ ਕੇਸ ਦਰਜ ਕੀਤਾ ਹੈ, ਉਹ ਸਿਰਸਾ ਜ਼ਿਲ੍ਹੇ ਦੇ ਪਿੰਡ ਦੜਬਾ ਦੀ ਨਵਨਿਯੁਕਤ ਸਰਪੰਚ ਸੰਤੋਸ਼ ਬੈਨੀਵਾਲ ਹੈ।