Telangana news: ਤੇਲੰਗਾਨਾ ਦੇ ਵਾਰੰਗਲ 'ਚ ਇਕ ਆਈਸਕ੍ਰੀਮ ਵੇਚਣ ਵਾਲੇ ਦੀ ਸ਼ਰਮਨਾਕ ਕਾਰਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਆਈਸਕ੍ਰੀਮ ਵੇਚਣ ਵਾਲਾ ਮਾਸਟਰਬੇਟ ਕਰਕੇ ਵੀਰਜ ਫਾਲੂਦਾ ਵਾਲੀ ਆਈਸਕ੍ਰੀਮ ਵਿੱਚ ਮਿਕਸ ਕਰਦਾ ਹੈ। ਜਦੋਂ ਇਸ ਬਾਰੇ ਖੁਲਾਸਾ ਹੋਇਆ ਤਾਂ ਲੋਕ ਗੁੱਸੇ ਵਿਚ ਆ ਗਏ।


ਦੱਸ ਦਈਏ ਕਿ ਜਿਵੇਂ-ਜਿਵੇਂ ਗਰਮੀਆਂ ਦਾ ਮੌਸਮ ਆ ਰਿਹਾ ਹੈ, ਲੋਕਾਂ ਵਿੱਚ ਆਈਸਕ੍ਰੀਮ ਦੀ ਮੰਗ ਵਧੀ ਜਾ ਰਹੀ ਹੈ। ਉੱਥੇ ਹੀ ਨਕਲੀ ਨਿਰਮਾਤਾ ਇਸ ਦਾ ਫਾਇਦਾ ਚੁੱਕ ਰਹੇ ਹਨ। ਅਜਿਹੀਆਂ ਆਈਸਕ੍ਰੀਮ ਵਿੱਚ ਮਿਲਾਵਟ ਕਰਨ ਦੀਆਂ ਘਟਨਾਵਾਂ ਪਹਿਲਾਂ ਵੀ ਸਾਹਮਣੇ ਆਈਆਂ ਹਨ, ਪਰ ਹਾਲ ਹੀ ਵਿੱਚ ਵਾਰੰਗਲ ਜ਼ਿਲ੍ਹੇ ਵਿੱਚ ਵਾਪਰੀ ਇਸ ਘਟਨਾ ਨੇ ਲੋਕਾਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਹਨ।


ਇਹ ਵੀ ਪੜ੍ਹੋ: Punjab news: ਵਿਜੀਲੈਂਸ ਨੇ 4,000 ਰੁਪਏ ਰਿਸ਼ਵਤ ਲੈਂਦਿਆਂ ਮਾਲ ਪਟਵਾਰੀ ਨੂੰ ਕੀਤਾ ਕਾਬੂ






ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦਈਏ ਕਿ ਇਹ ਬਾਲਾਜੀ ਨਾਮ ਦਾ ਆਈਸਕ੍ਰੀਮ ਵੇਚਣ ਵਾਲਾ ਵਾਰੰਗਲ ਜ਼ਿਲ੍ਹੇ ਦੇ ਨੇਕਕੋਂਡਾ ਖੇਤਰ ਵਿੱਚ ਆਈਸਕ੍ਰੀਮ ਦੇ ਸਟਾਲ ‘ਤੇ ਕਥਿਤ ਤੌਰ 'ਤੇ ਫਲੂਦਾ ਆਈਸਕ੍ਰੀਮ ਵਿੱਚ ਵੀਰਜ ਦੀ ਮਿਲਾਵਟ ਕਰ ਰਿਹਾ ਸੀ। ਸੋਸ਼ਲ ਮੀਡੀਆ 'ਤੇ ਆਈਸਕ੍ਰੀਮ ਵੇਚਣ ਵਾਲੇ ਦਾ ਮਾਸਟਰਬੇਟ ਕਰਨਾ ਅਤੇ ਫਿਰ ਉਸ ਦਾ ਵੀਰਜ ਫਲੂਦਾ 'ਚ ਮਿਲਾਉਣ ਦਾ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ।


ਇਹ ਪਰੇਸ਼ਾਨ ਕਰਨ ਵਾਲੀ ਸੂਚਨਾ ਮਿਲਣ 'ਤੇ ਫੂਡ ਸੇਫਟੀ ਅਧਿਕਾਰੀਆਂ ਅਤੇ ਪੁਲਿਸ ਨੇ ਆਈਸਕ੍ਰੀਮ ਦੇ ਇਸ ਸਟਾਲ 'ਤੇ ਛਾਪੇਮਾਰੀ ਕੀਤੀ ਅਤੇ ਅਜਿਹਾ ਕਾਰਾ ਕਰਨ ਵਾਲੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ: Lok Sabha Elections 2024: ਡੀਜੀਪੀ ਗੌਰਵ ਯਾਦਵ ਨੇ ਪੁਲਿਸ ਅਧਿਕਾਰੀਆਂ ਨੂੰ ਪਾਰਦਰਸ਼ੀ , ਨਿਰਪੱਖ ਅਤੇ ਸ਼ਾਂਤੀਪੂਰਨ ਲੋਕ ਸਭਾ ਚੋਣਾਂ ਕਰਵਾਉਣ ਦੇ ਦਿੱਤੇ ਨਿਰਦੇਸ਼


ਨੋਟ  : -  ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।