ਮੁੰਬਈ: ਵਿਆਹ ਸਮਾਜ ਵਿੱਚ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਪਤੀ-ਪਤਨੀ ਦਾ ਰਿਸ਼ਤਾ ਪਵਿੱਤਰ ਹੁੰਦਾ ਹੈ ਪਰ ਕੁਝ ਲੋਕਾਂ ਨੇ ਇਸ ਰਿਸ਼ਤੇ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ। ਮੁੰਬਈ ਵਿੱਚ ਇੱਕ ਐਸੇ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ ਜਿਸ ਵਿੱਚ ਨਾ ਸਿਰਫ਼ ਪੈਸੇ ਦਾ ਲੈਣ-ਦੇਣ ਤੇ ਦੇਹ ਵਪਾਰ ਦਾ ਕਾਰੋਬਾਰ ਹੈ ਪਰ ਇਸ ਵਿੱਚ ਪਤੀ ਆਪਣੀਆਂ ਪਤਨੀਆਂ ਦੀ ਵੀ ਅਦਲਾ ਬਦਲੀ ਕਰਦੇ ਸਨ।
ਦਰਅਸਲ ਇਹ ਮਾਮਲਾ ਕੰਦੀਵਾਲੀ ਪੂਰਬ ਦੇ ਸਮਤਾ ਨਗਰ ਥਾਣੇ ਅਧੀਨ ਪੈਂਦੇ ਠਾਕੁਰ ਕੰਪਲੈਕਸ ਖੇਤਰ ਦਾ ਦੱਸਿਆ ਜਾ ਰਿਹਾ ਹੈ। ਜਿਥੇ ਤਿੰਨ ਦੋਸਤਾਂ ਨੂੰ ਪਤਨੀਆਂ ਅਦਲਾ-ਬਦਲੀ ਕਰਨ ਦਾ ਕ੍ਰੇਜ਼ ਸੀ। ਇਨ੍ਹਾਂ ਵਿੱਚੋਂ ਇੱਕ ਦੋਸਤ ਦੀ ਪਤਨੀ ਨੇ ਆਪਣੇ ਪਤੀ ਤੇ ਉਸ ਦੇ ਦੋਸਤਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਕੰਦੀਵਾਲੀ ਪੂਰਬ ਵਿੱਚ ਰਹਿਣ ਵਾਲਾ ਮੁਲਜ਼ਮ ਆਪਣੇ ਪਰਿਵਾਰ ਨਾਲ ਰਹਿੰਦਾ ਹੈ। ਉਸ ਦਾ ਵਿਆਹ 16 ਸਾਲ ਪਹਿਲਾਂ ਹੋਇਆ ਸੀ। ਮੁਲਜ਼ਮ, ਜੋ ਸਟਾਕ ਮਾਰਕੀਟ ਵਿੱਚ ਨੌਕਰੀ ਕਰਦਾ ਹੈ, ਦੇ ਦੋ ਦੋਸਤ ਹਨ। ਜਿਹੜੇ ਨਿੱਜੀ ਕੰਪਨੀਆਂ ਵਿੱਚ ਕੰਮ ਕਰਦੇ ਹਨ। ਮੁਲਜ਼ਮ ਦੀ ਪਤਨੀ ਦਾ ਦੋਸ਼ ਹੈ ਕਿ ਉਸ ਦਾ ਪਤੀ ਤਿੰਨ ਦਿਨ ਪਹਿਲਾਂ ਆਪਣੇ ਦੋਸਤਾਂ ਨੂੰ ਘਰ ਲੈ ਆਇਆ ਸੀ। ਪਤੀ ਨੇ ਦੋਵਾਂ ਦੋਸਤਾਂ ਤੇ ਆਪਣੀ ਪਤਨੀ ਵਿੱਚ ਸਰੀਰਕ ਸਬੰਧ ਬਣਾਏ। ਇੰਨਾ ਹੀ ਨਹੀਂ ਉਸ ਦੇ ਪਤੀ ਨੇ ਇਸ ਦੌਰਾਨ ਇੱਕ ਵੀਡੀਓ ਵੀ ਬਣਾਈ ਸੀ।
ਜਦੋਂ ਪਤਨੀ ਨੇ ਆਪਣੇ ਪਤੀ ਨੂੰ ਇਸ ਬਾਰੇ ਪੁੱਛਿਆ ਤਾਂ ਉਸ ਨੇ ਦੱਸਿਆ ਕਿ "ਉਸ ਨੇ ਵੀ ਆਪਣੇ ਬਾਕੀ ਦੋਸਤਾਂ ਦੀਆਂ ਪਤਨੀਆਂ ਨਾਲ ਅਜਿਹਾ ਕੀਤਾ ਹੈ ਤੇ ਸਾਡੇ ਸਾਰੇ ਦੋਸਤ ਇੱਕ-ਦੂਜੇ ਦੀਆਂ ਪਤਨੀਆਂ ਨੂੰ ਸਾਂਝਾ ਕਰਦੇ ਹਨ। ਇਸ ਵਿੱਚ ਕੋਈ ਗਲਤ ਨਹੀਂ।" ਇਸ ਤੋਂ ਬਾਅਦ ਉਸ ਦੀ ਪਤਨੀ ਨੇ ਸਮਤਾ ਨਗਰ ਥਾਣੇ ਵਿੱਚ ਕੇਸ ਦਰਜ ਕਰਾਇਆ। ਪੁਲਿਸ ਨੇ ਮੁਲਜ਼ਮ ਤੇ ਉਸ ਦੇ ਦੋਸਤਾਂ ਨੂੰ ਵੱਖ-ਵੱਖ ਧਾਰਾਵਾਂ ਵਿੱਚ ਗ੍ਰਿਫਤਾਰ ਕੀਤਾ ਹੈ।
ਇਸ ਦੇ ਨਾਲ ਹੀ ਪੁਲਿਸ ਨੂੰ ਮਿਲੀ ਜਾਣਕਾਰੀ ਅਨੁਸਾਰ ਇਸ ਕੇਸ ਵਿੱਚ ਮਰਦ ਦੋਸਤਾਂ ਤੋਂ ਇਲਾਵਾ ਕਿਸੇ ਮਹਿਲਾ ਦੋਸਤ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ ਕਿਉਂਕਿ ਸਾਰੀ ਘਟਨਾ ਵਿੱਚ, ਮਹਿਲਾ ਦੋਸਤ ਨੇ ਦੂਜੇ ਦੋਸਤਾਂ ਦੀਆਂ ਪਤਨੀਆਂ ਨੂੰ ਬਿਸਤਰੇ ਸਾਂਝਾ ਕਰਨ ਲਈ ਤਿਆਰ ਕੀਤਾ। ਪੁਲਿਸ ਦਾ ਕਹਿਣਾ ਹੈ ਕਿ ਇਸ ਕੇਸ ਵਿੱਚ ਨਾ ਸਿਰਫ 3 ਲੋਕ ਸ਼ਾਮਲ ਹਨ ਬਲਕਿ ਸਮੁੱਚੇ ਸੈਕਸ ਰੈਕੇਟ ਦੇ ਵੀ ਜਲਦੀ ਹੀ ਸਾਹਮਣੇ ਆਉਣ ਦੀ ਉਮੀਦ ਹੈ।
ਦੋਸਤਾਂ ਦੀ ਸ਼ਰਮਨਾਕ ਹਰਕਤ, ਪਤਨੀਆਂ ਦੀ ਕਰਦੇ ਸੀ ਅਦਲਾ-ਬਦਲੀ
ਏਬੀਪੀ ਸਾਂਝਾ
Updated at:
20 Dec 2019 06:53 PM (IST)
ਵਿਆਹ ਸਮਾਜ ਵਿੱਚ ਸਭ ਤੋਂ ਪਵਿੱਤਰ ਰਿਸ਼ਤਾ ਮੰਨਿਆ ਜਾਂਦਾ ਹੈ। ਪਤੀ-ਪਤਨੀ ਦਾ ਰਿਸ਼ਤਾ ਪਵਿੱਤਰ ਹੁੰਦਾ ਹੈ ਪਰ ਕੁਝ ਲੋਕਾਂ ਨੇ ਇਸ ਰਿਸ਼ਤੇ ਨੂੰ ਵੀ ਸ਼ਰਮਸਾਰ ਕਰ ਦਿੱਤਾ ਹੈ। ਮੁੰਬਈ ਵਿੱਚ ਇੱਕ ਐਸੇ ਸੈਕਸ ਰੈਕੇਟ ਦਾ ਪਰਦਾਫਾਸ਼ ਹੋਇਆ ਹੈ ਜਿਸ ਵਿੱਚ ਨਾ ਸਿਰਫ਼ ਪੈਸੇ ਦਾ ਲੈਣ-ਦੇਣ ਤੇ ਦੇਹ ਵਪਾਰ ਦਾ ਕਾਰੋਬਾਰ ਹੈ ਪਰ ਇਸ ਵਿੱਚ ਪਤੀ ਆਪਣੀਆਂ ਪਤਨੀਆਂ ਦੀ ਵੀ ਅਦਲਾ ਬਦਲੀ ਕਰਦੇ ਸਨ।
- - - - - - - - - Advertisement - - - - - - - - -