ਨਿਊਯਾਰਕ ਤੋਂ ਨਵੀਂ ਦਿੱਲੀ ਜਾ ਰਹੀ ਏਅਰ ਇੰਡੀਆ ਦੀ ਫਲਾਈਟ 'ਚ ਬਜ਼ੁਰਗ ਮਹਿਲਾ 'ਤੇ ਪਿਸ਼ਾਬ ਕਰਨ ਵਾਲੇ ਮੁਲਜ਼ਮ ਸ਼ੰਕਰ ਮਿਸ਼ਰਾ ਨੇ ਦਲੀਲ ਦਿੱਤੀ ਹੈ ਕਿ ਉਸ ਦਾ ਕੰਮ ਅਸ਼ਲੀਲ ਹੋ ਸਕਦਾ ਹੈ ਪਰ ਉਸ ਨੇ ਕਿਸੇ ਵੀ ਤਰ੍ਹਾਂ ਨਾਲ ਮਹਿਲਾ ਦੀ ਮਰਿਆਦਾ ਨੂੰ ਭੰਗ ਨਹੀਂ ਕੀਤਾ ਹੈ। ਉਨ੍ਹਾਂ ਦੇ ਬਿਆਨ ਤੋਂ ਬਾਅਦ ਅਦਾਲਤ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਪਰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ। ਅਜਿਹੀ ਸਥਿਤੀ ਵਿਚ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਔਰਤ ਦੀ ਮਰਿਆਦਾ ਦਾ ਘਾਣ ਕਰਨਾ ਕੀ ਅਪਰਾਧ ਹੈ ਅਤੇ ਭਾਰਤੀ ਸੰਵਿਧਾਨ ਵਿਚ ਕਿਸ ਤਰ੍ਹਾਂ ਦੀ ਸਜ਼ਾ ਹੈ, ਕਿਸ ਤਰ੍ਹਾਂ ਦੀਆਂ ਹਰਕਤਾਂ/ਅਪਰਾਧਾਂ ਨੂੰ ਇਸ ਦੇ ਦਾਇਰੇ ਵਿੱਚ ਲਿਆਂਦਾ ਜਾਂਦਾ ਹੈ ਅਤੇ ਮੁਲਜ਼ਮ ਨੇ ਇਸ ਧਾਰਾ ਦੇ ਅਧਾਰ 'ਤੇ ਦਲੀਲ ਦਿਤੀ ਹੈ ਕਿ ਉਹ ਇਸ ਅਪਰਾਧ ਦੇ ਦਾਇਰੇ ਵਿੱਚ ਨਹੀਂ ਆ ਸਕਦਾ।
ਭਾਰਤੀ ਦੰਡ ਸੰਹਿਤਾ ਦੇ ਤਹਿਤ ਕਿਸੇ ਔਰਤ ਦੀ ਸ਼ਾਨ/ਸਨਮਾਨ ਨੂੰ ਠੇਸ ਪਹੁੰਚਾਉਣਾ ਸਜ਼ਾਯੋਗ ਅਪਰਾਧ ਹੈ। ਇਹ ਉਹਨਾਂ ਮਾਮਲਿਆਂ ਵਿੱਚ ਵਰਤਿਆ ਜਾਂਦਾ ਹੈ, ਜਿੱਥੇ ਇੱਕ ਵਿਅਕਤੀ ਨੇ ਇੱਕ ਗਲਤ ਇਰਾਦੇ ਨਾਲ ਇੱਕ ਔਰਤ ਨੂੰ ਜ਼ਬਰਦਸਤੀ ਕੀਤਾ ਹੈ ਜਾਂ ਉਸਦੀ ਸ਼ਾਨ ਅਤੇ ਸਨਮਾਨ ਨੂੰ ਨੁਕਸਾਨ ਪਹੁੰਚਾਉਣ ਲਈ ਉਸ 'ਤੇ ਹਮਲਾ ਕੀਤਾ ਹੋਵੇ। ਅਜਿਹੇ ਮਾਮਲਿਆਂ ਵਿੱਚ ਅਦਾਲਤ ਦੋਸ਼ੀ ਨੂੰ ਘੱਟੋ-ਘੱਟ ਇੱਕ ਸਾਲ ਅਤੇ ਵੱਧ ਤੋਂ ਵੱਧ 5 ਸਾਲ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਸਜ਼ਾਵਾਂ ਦੇ ਸਕਦੀ ਹੈ। 2013 ਤੱਕ ਅਜਿਹੇ ਅਪਰਾਧਾਂ ਵਿੱਚ 2 ਸਾਲ ਦੀ ਕੈਦ ਦੀ ਵਿਵਸਥਾ ਸੀ, ਜੋ ਕਿ ਜ਼ਮਾਨਤਯੋਗ ਅਪਰਾਧ ਸੀ, ਪਰ 2013 ਵਿੱਚ ਸੋਧ ਤੋਂ ਬਾਅਦ 354-ਏ, 354-ਬੀ, 354-ਸੀ ਅਤੇ 354-ਡੀ ਵਰਗੀਆਂ ਕਈ ਉਪ ਧਾਰਾਵਾਂ ਜੋੜ ਦਿੱਤੀਆਂ ਗਈਆਂ। ਧਾਰਾ 354 ਵਿੱਚ ਸ਼ਾਮਲ ਕੀਤੇ ਗਏ ਸਨ ਅਤੇ ਸਜ਼ਾ ਨੂੰ ਘਟਾ ਕੇ ਘੱਟੋ-ਘੱਟ 1 ਸਾਲ ਅਤੇ ਵੱਧ ਤੋਂ ਵੱਧ 5 ਸਾਲ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ : ਸੁਖਪਾਲ ਖਹਿਰਾ ਨੇ ਸੁਖਬੀਰ ਬਾਦਲ ਨੂੰ ਸਮਝਾਇਆ, ਆਖਰ ਸਿੱਖ ਕਿਉਂ ਕਰ ਰਹੇ ਅਕਾਲੀ ਦਲ ਨੂੰ ਰਿਜੈਕਟ!
ਦਰਅਸਲ 'ਚ ਅਕਸਰ ਜਾਣਕਾਰੀ ਦੀ ਘਾਟ ਵਿੱਚ ਮਹਿਲਾਵਾਂ ਸਕੂਲ-ਕਾਲਜ ਅਤੇ ਦਫਤਰ ਵਿਚ ਆਪਣੇ ਨਾਲ ਦੁਰਵਿਵਹਾਰ ਨੂੰ ਅਪਰਾਧ ਨਹੀਂ ਸਮਝਦੀਆਂ, ਜਦਕਿ ਸੱਚਾਈ ਇਹ ਹੈ ਕਿ ਕਿਸੇ ਵੀ ਔਰਤ ਦਾ ਪਿੱਛਾ ਕਰਨਾ, ਉਸ ਤੋਂ ਸੈਕਸ ਦੀ ਮੰਗ ਕਰਨਾ ਜਾਂ ਉਸ ਨੂੰ ਸੈਕਸ ਅਪੀਲ ਮੰਨਣਾ ਅਤੇ ਬਿਨਾਂ ਕੱਪੜਿਆਂ ਪਹਿਨੇ ਉਸ ਦੇ ਸਾਹਮਣੇ ਨੰਗੇ ਹੋ ਕੇ ਆਉਣਾ, ਉਨ੍ਹਾਂ ਨੂੰ ਅਸ਼ਲੀਲ ਵਸਤੂਆਂ ਜਿਵੇਂ ਭੜਕਾਊ ਅਤੇ ਅਸ਼ਲੀਲ ਤਸਵੀਰਾਂ ਭੇਜਣੀਆਂ, ਅਸ਼ਲੀਲ ਫਿਲਮਾਂ ਭੇਜਣੀਆਂ ਅਤੇ ਅਸ਼ਲੀਲ ਕਹਾਣੀਆਂ ਪੜ੍ਹਨ ਜਾਂ ਪ੍ਰਕਾਸ਼ਿਤ ਕਰਨ ਲਈ ਅਸ਼ਲੀਲ ਤਸਵੀਰਾਂ ਦੇਣਾ ਆਦਿ ਭਾਰਤੀ ਕਾਨੂੰਨ ਅਨੁਸਾਰ ਗੰਭੀਰ ਅਪਰਾਧ ਹਨ।
ਪੁਲਿਸ ਇਨ੍ਹਾਂ ਅਪਰਾਧਾਂ ਤਹਿਤ ਸੀਆਰਪੀਸੀ ਦੀ ਧਾਰਾ 154 ਤਹਿਤ ਐਫਆਈਆਰ ਦਰਜ ਕਰਦੀ ਹੈ। 2013 ਦੀ ਸੋਧ ਤੋਂ ਬਾਅਦ ਕਿਹੜੇ-ਕਿਹੜੇ ਅਪਰਾਧਾਂ ਨੂੰ ਸਬ-ਸੈਕਸ਼ਨ ਸ਼ਾਮਲ ਕੀਤਾ ਗਿਆ ਹੈ, ਆਓ ਦੱਸਦੇ ਹਾਂ-
ਧਾਰਾ 354-ਏ (ਜਿਨਸੀ ਪਰੇਸ਼ਾਨੀ)
ਧਾਰਾ 354-ਏ ਦੇ ਤਹਿਤ ਕਿਸੇ ਔਰਤ ਨੂੰ ਅਸ਼ਲੀਲ ਜਾਂ ਭੈੜੇ ਇਰਾਦੇ ਨਾਲ ਛੂਹਣਾ ,ਕਿਸੇ ਔਰਤ ਨੂੰ ਉਸਦੀ ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਜਿਨਸੀ ਸਮੱਗਰੀ ਦਿਖਾਉਣ, ਸੈਕਸ ਦੀ ਮੰਗ ਕਰਨ ਜਾਂ ਅਸ਼ਲੀਲ ਅਤੇ ਭੜਕਾਊ ਟਿੱਪਣੀਆਂ ਕਰਨ ਦੇ ਮਾਮਲੇ 'ਚ ਅਪਰਾਧੀ ਨੂੰ 1 ਤੋਂ 3 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਸਜ਼ਾ ਦਿੱਤੀ ਜਾਂਦੀ ਹੈ। ਇਹ ਵੀ ਦੱਸ ਦੇਈਏ ਕਿ ਇਸ ਨੂੰ ਜ਼ਮਾਨਤੀ, ਗੰਭੀਰ ਅਪਰਾਧ ਮੰਨਿਆ ਜਾਂਦਾ ਹੈ। ਇਸ ਜੁਰਮ ਨੂੰ ਗੈਰ-ਕੰਪਾਊਂਡੇਬਲ ਮੰਨਿਆ ਜਾਂਦਾ ਹੈ, ਯਾਨੀ ਜੇਕਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਵਿਅਕਤੀ ਆਪਸੀ ਸਹਿਮਤੀ ਨਾਲ ਪੀੜਤ ਨਾਲ ਸਮਝੌਤਾ ਨਹੀਂ ਕਰ ਸਕਦਾ।

ਇਹ ਵੀ ਪੜ੍ਹੋ : ਨੇਪਾਲ ਦੇ ਪੋਖਰਾ 'ਚ ਵੱਡਾ ਜਹਾਜ਼ ਹਾਦਸਾ, ਲੈਂਡਿੰਗ ਤੋਂ ਪਹਿਲਾਂ ਹਵਾ 'ਚ ਲੱਗੀ ਅੱਗ, ਹੁਣ ਤੱਕ 30 ਲਾਸ਼ਾਂ ਬਰਾਮਦ
ਧਾਰਾ 354-ਬੀ
ਜਦੋਂ ਕੋਈ ਵਿਅਕਤੀ ਜ਼ਬਰਦਸਤੀ ਕਿਸੇ ਮਹਿਲਾ ਨੂੰ ਕੱਪੜੇ ਉਤਾਰਨ ਲਈ ਉਕਸਾਉਂਦਾ ਜਾਂ ਮਜਬੂਰ ਕਰਦਾ ਹੈ। ਇਸ ਲਈ ਉਸ ਵਿਰੁੱਧ ਧਾਰਾ 354-ਬੀ ਤਹਿਤ ਕੇਸ ਦਰਜ ਕੀਤਾ ਜਾ ਸਕਦਾ ਹੈ। ਧਾਰਾ 354-ਬੀ ਤਹਿਤ ਜੁਰਮ ਸਾਬਤ ਹੋਣ 'ਤੇ ਦੋਸ਼ੀ ਨੂੰ 3 ਤੋਂ 7 ਸਾਲ ਦੀ ਕੈਦ ਅਤੇ ਜੁਰਮਾਨੇ ਦੀ ਵਿਵਸਥਾ ਹੈ। ਇਸ ਧਾਰਾ ਤਹਿਤ ਮੁਲਜ਼ਮ ਨੂੰ ਜ਼ਮਾਨਤ ਨਹੀਂ ਮਿਲਦੀ। ਇਹ ਵੀ ਸਮਝੌਤਾਯੋਗ ਨਹੀਂ ਹੈ।