ਮੁੰਬਈ: ਅੱਜ ਸਵੇਰੇ ਅਜੀਤ ਪਵਾਰ ਨੇ ਬੀਜੇਪੀ ਦਾ ਸਮਰਥਨ ਕੀਤਾ ਤੇ ਸੂਬੇ ਵਿੱਚ ਸਰਕਾਰ ਬਣਾ ਲਈ, ਪਰ ਸ਼ਾਮ ਤਕ ਤਸਵੀਰ ਬਦਲਣੀ ਸ਼ੁਰੂ ਹੋ ਗਈ। ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਅੱਜ ਸਵੇਰੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਵੇਲੇ ਐਨਸੀਪੀ ਦੇ 11 ਵਿਧਾਇਕ ਅਜੀਤ ਪਵਾਰ ਦੇ ਨਾਲ ਮੌਜੂਦ ਸਨ। ਪਰ ਖ਼ਬਰ ਲਿਖੇ ਜਾਣ ਤਕ, ਇਨ੍ਹਾਂ ਵਿੱਚੋਂ ਅੱਠ ਵਿਧਾਇਕ ਸ਼ਰਦ ਪਵਾਰ ਦੁਆਰਾ ਬੁਲਾਈ ਗਈ ਬੈਠਕ ਵਿੱਚ ਪਹੁੰਚ ਗਏ ਸਨ।
ਕੁੱਲ 48 ਵਿਧਾਇਕ ਮੀਟਿੰਗ ਵਿੱਚ ਪਹੁੰਚੇ ਸੀ। ਐਨਸੀਪੀ ਕੋਲ ਕੁੱਲ 54 ਵਿਧਾਇਕ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਧਨੰਜਯ ਮੁੰਡੇ ਖ਼ੁਦ ਵੀ ਸ਼ਰਦ ਪਵਾਰ ਦੀ ਮੁਲਾਕਾਤ ਵਿੱਚ ਪਹੁੰਚੇ ਸਨ। ਇਹ ਮਹੱਤਵਪੂਰਨ ਹੈ ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਧਨੰਜਯ ਮੁੰਡੇ ਅਜੀਤ ਪਵਾਰ ਦੇ ਖੇਮੇ ਨਾਲ ਸਬੰਧਤ ਹਨ।
ਸੁਨੀਲ ਸ਼ੈਲਕੇ, ਸੰਦੀਪ ਕਸ਼ੀਰਸਾਗਰ, ਰਾਜੇਂਦਰ ਸ਼ਿੰਗਨੇ, ਸੁਨੀਲ ਭੁਸਾਰਾ, ਮਾਨਿਕਰਾਓ ਕੋਕਾਟੋ, ਦਿਲੀਪ ਬਨਕਰ, ਸੁਨੀਲ ਟਿੰਗਲ ਤੇ ਧਨੰਜੈ ਮੁੰਡੇ ਅਜੀਤ ਪਵਾਰ ਦੇ ਖੇਮੇ 'ਚੋਂ ਵਾਪਸ ਪਰਤ ਆਏ ਹਨ।