ਸ਼ਿਮਲਾ: ਸ਼ਿਮਲਾ ਵਿੱਚ ਤਿੰਨ ਦਿਨਾਂ ਤੋਂ ਹੋਈ ਬਰਫਬਾਰੀ ਨਾਲ ਆਮ ਜਨਜੀਵਨ ਕਾਫੀ ਪ੍ਰਭਾਵਤ ਹੋਇਆ ਹੈ। ਬਰਫਬਾਰੀ ਤੋਂ ਬਾਅਦ ਸ਼ਿਮਲਾ ਵਿੱਚ ਅੱਜ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਰਿਹਾ। ਪਿਛਲੇ ਤੀਹ ਸਾਲਾਂ ਵਿੱਚ ਇਹ ਦੂਜੀ ਵਾਰ ਸੀ ਜਦੋਂ 2008 ਤੋਂ ਬਾਅਦ ਤਾਪਮਾਨ ਵਿੱਚ ਮਾਈਨਸ 3.7 ਡਿਗ੍ਰੀ ਦਰਜ ਕੀਤਾ ਗਿਆ ਸੀ। ਹਿਮਾਚਲ ਦੇ ਬਹੁਤ ਸਾਰੇ ਖੇਤਰ ਅਜਿਹੇ ਹਨ ਜਿੱਥੇ ਸਾਲਾਂ ਬਾਅਦ ਬਰਫਬਾਰੀ ਹੋਈ। ਠੰਢ ਕਾਰਨ ਟੂਟੀਆਂ ਵਿੱਚ ਪਾਣੀ ਜੰਮ ਗਿਆ ਹੈ ਅਤੇ ਕਈ ਥਾਵਾਂ ਤੇ ਬਿਜਲੀ ਦੀ ਸਪਲਾਈ ਬੰਦ ਹੈ।
ਸ਼ਿਮਲਾ ਦੇ ਮੌਸਮ ਵਿਭਾਗ ਦੇ ਨਿਰਦੇਸ਼ਕ ਡਾ ਮਨਮੋਹਨ ਸਿੰਘ ਨੇ ਕਿਹਾ ਕਿ ਪਿਛਲੇ ਤੀਹ ਸਾਲਾਂ ਦਾ ਉਨ੍ਹਾਂ ਕੋਲ ਰਿਕਾਰਡ ਮਜੂਦ ਹੈ। ਇਸ ਦੇ ਮੁਤਾਬਿਕ ਸ਼ਿਮਲਾ ਦਾ 12 ਸਾਲਾਂ ਬਾਅਦ ਸਭ ਤੋਂ ਠੰਢਾ ਦਿਨ ਰਿਹਾ। ਇਸ ਤੋਂ ਪਹਿਲਾਂ 2008 ਵਿੱਚ ਘੱਟੋ-ਘੱਟ ਤਾਪਮਾਨ 4.4 ਡਿਗ੍ਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਉਸਨੇ ਇਹ ਵੀ ਦੱਸਿਆ ਕਿ 1945 ਵਿੱਚ ਸ਼ਿਮਲਾ ਵਿੱਚ ਤਾਪਮਾਨ ਮਾਈਨਸ 10 ਡਿਗ੍ਰੀ ਸੀ। ਸ਼ਿਮਲਾ ਦੇ ਖੜਪਥੱਰ, ਨਾਰਕੰਡਾ ਆਦਿ ਵਿੱਚ 4 ਤੋਂ 5 ਫੁੱਟ ਤੱਕ ਬਰਫਬਾਰੀ ਹੋਈ ਹੈ।
ਸ਼ਿਮਲਾ ਵਿੱਚ ਬਰਫਬਾਰੀ ਤੋਂ ਬਾਅਦ ਸੜਕਾਂ ਤੇ ਅਜੇ ਵੀ ਤਿਲਕਣ ਮਜੂਦ ਹੈ। ਜਿਸ ਕਾਰਨ ਬੱਸਾਂ ਨਹੀਂ ਚੱਲ ਰਹੀਆਂ ਹਨ। ਸਵੇਰੇ ਦੁੱਧ, ਬ੍ਰੈਡ ਅਤੇ ਅਖ਼ਬਾਰ ਵੀ ਸ਼ਿਮਲਾ ਨਹੀਂ ਪਹੁੰਚ ਸਕੇ। ਡੀਸੀ ਸ਼ਿਮਲਾ ਅਮਿਤ ਕਸ਼ਯਪ ਨੇ ਦੱਸਿਆ ਕਿ ਚੰਡੀਗੜ੍ਹ ਅਤੇ ਬਿਲਾਸਪੁਰ ਵੱਲ ਸੜਕਾਂ ਖੁੱਲ੍ਹੀਆਂ ਹਨ। ਜਦੋਂ ਕਿ ਉਪਰਲੇ ਸ਼ਿਮਲਾ ਵਿੱਚ ਭਾਰੀ ਬਰਫਬਾਰੀ ਕਾਰਨ ਸੜਕਾਂ ਬੰਦ ਹੀ ਹਨ। ਕੁਫ਼ਰੀ, ਨਾਰਕੰਡਾ, ਖੜਾਪਥੱਰ ਵਿੱਚ ਬਰਫਬਾਰੀ 4 ਤੋਂ 5 ਫੁੱਟ ਹੈ। ਉਥੇ ਹੀ ਸੜਕਾਂ ਖੋਲ੍ਹਣ ਦਾ ਕੰਮ ਚੱਲ ਰਿਹਾ ਹੈ। ਉਨ੍ਹਾਂ ਸੈਲਾਨੀਆਂ ਨੂੰ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਅਪੀਲ ਕੀਤੀ।
ਸ਼ਿਮਲਾ 'ਚ ਸੀਜ਼ਨ ਦਾ ਸਭ ਤੋਂ ਠੰਢਾ ਦਿਨ, ਟੁੱਟਾ 12 ਸਾਲਾਂ ਦਾ ਰਿਕਾਰਡ
ਏਬੀਪੀ ਸਾਂਝਾ
Updated at:
09 Jan 2020 07:27 PM (IST)
ਸ਼ਿਮਲਾ ਵਿੱਚ ਤਿੰਨ ਦਿਨਾਂ ਤੋਂ ਹੋਈ ਬਰਫਬਾਰੀ ਨਾਲ ਆਮ ਜਨਜੀਵਨ ਕਾਫੀ ਪ੍ਰਭਾਵਤ ਹੋਇਆ ਹੈ। ਬਰਫਬਾਰੀ ਤੋਂ ਬਾਅਦ ਸ਼ਿਮਲਾ ਵਿੱਚ ਅੱਜ ਸੀਜ਼ਨ ਦਾ ਸਭ ਤੋਂ ਠੰਢਾ ਦਿਨ ਰਿਹਾ। ਪਿਛਲੇ ਤੀਹ ਸਾਲਾਂ ਵਿੱਚ ਇਹ ਦੂਜੀ ਵਾਰ ਸੀ ਜਦੋਂ 2008 ਤੋਂ ਬਾਅਦ ਤਾਪਮਾਨ ਵਿੱਚ ਮਾਈਨਸ 3.7 ਡਿਗ੍ਰੀ ਦਰਜ ਕੀਤਾ ਗਿਆ ਸੀ। ਹਿਮਾਚਲ ਦੇ ਬਹੁਤ ਸਾਰੇ ਖੇਤਰ ਅਜਿਹੇ ਹਨ ਜਿੱਥੇ ਸਾਲਾਂ ਬਾਅਦ ਬਰਫਬਾਰੀ ਹੋਈ। ਠੰਢ ਕਾਰਨ ਟੂਟੀਆਂ ਵਿੱਚ ਪਾਣੀ ਜੰਮ ਗਿਆ ਹੈ ਅਤੇ ਕਈ ਥਾਵਾਂ ਤੇ ਬਿਜਲੀ ਦੀ ਸਪਲਾਈ ਬੰਦ ਹੈ।
- - - - - - - - - Advertisement - - - - - - - - -