Lakhimpur Violence: ਲਖੀਮਪੁਰ ਖੀਰੀ ਹਿੰਸਾ ਮਾਮਲੇ ਵਿੱਚ ਕੁਝ ਦੇਰ ਬਾਅਦ ਦੋਸ਼ੀ ਆਸ਼ੀਸ਼ ਮਿਸ਼ਰਾ ਦੀ ਪੇਸ਼ੀ ਹੈ। ਹਾਲਾਂਕਿ, ਆਸ਼ੀਸ਼ ਮਿਸ਼ਰਾ ਦੇ ਟਿਕਾਣੇ ਬਾਰੇ ਅਜੇ ਪਤਾ ਨਹੀਂ ਹੈ। ਆਸ਼ੀਸ਼ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਉਹ ਸਮੇਂ ਸਿਰ ਪੁਲਿਸ ਦੇ ਸਾਹਮਣੇ ਪੇਸ਼ ਹੋਣਗੇ। ਵਕੀਲ ਨੇ ਕਿਹਾ ਸੀ ਕਿ ਆਸ਼ੀਸ਼ ਮਿਸ਼ਰਾ ਅਤੇ ਮੋਨੂੰ ਦੋਵੇਂ ਸਵੇਰੇ 11 ਵਜੇ ਪੁਲਿਸ ਸਾਹਮਣੇ ਪੇਸ਼ ਹੋਣਗੇ। ਉਨ੍ਹਾਂ ਇਹ ਵੀ ਕਿਹਾ ਕਿ ਦੋਵੇਂ ਲਖੀਮਪੁਰ ਵਿੱਚ ਹਨ।






ਦੱਸ ਦੇਈਏ ਕਿ ਆਸ਼ੀਸ਼ ਮਿਸ਼ਰਾ ਦੀ ਪੇਸ਼ੀ ਤੋਂ ਪਹਿਲਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਅਤੇ ਆਸ਼ੀਸ਼ ਦੇ ਪਿਤਾ ਅਜੈ ਮਿਸ਼ਰਾ ਘਰ ਤੋਂ ਨਿਕਲ ਚੁੱਕੇ ਹਨ। ਆਪਣੇ ਬੇਟੇ ਨੂੰ "ਨਿਰਦੋਸ਼" ਦੱਸਦੇ ਹੋਏ ਅਜੈ ਮਿਸ਼ਰਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦਾ ਬੇਟਾ "ਬਿਮਾਰ" ਹੈ ਅਤੇ ਪੁਲਿਸ ਦੇ ਸਾਹਮਣੇ ਪੇਸ਼ ਹੋਵੇਗਾ। ਮਿਸ਼ਰਾ ਨੇ ਲਖਨਊ ਹਵਾਈ ਅੱਡੇ 'ਤੇ ਮੀਡੀਆ ਨੂੰ ਕਿਹਾ, "ਸਾਨੂੰ ਕਾਨੂੰਨ 'ਤੇ ਵਿਸ਼ਵਾਸ ਹੈ। ਮੇਰਾ ਬੇਟਾ ਨਿਰਦੋਸ਼ ਹੈ, ਉਸ ਨੂੰ ਵੀਰਵਾਰ ਨੂੰ ਨੋਟਿਸ ਮਿਲਿਆ ਪਰ ਉਨ੍ਹਾਂ ਨੇ ਕਿਹਾ ਕਿ ਉਸ ਦੀ ਸਿਹਤ ਠੀਕ ਨਹੀਂ ਹੈ। ਉਹ ਸ਼ਨੀਵਾਰ ਨੂੰ ਪੁਲਿਸ ਦੇ ਸਾਹਮਣੇ ਪੇਸ਼ ਹੋ ਕੇ ਆਪਣੀ ਬੇਗੁਨਾਹੀ ਦੀ ਪੁਸ਼ਟੀ ਕਰੇਗਾ। ਇਹ ਪੁੱਛੇ ਜਾਣ 'ਤੇ ਕਿ ਕੀ ਵਿਰੋਧੀ ਧਿਰ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰ ਰਹੀ ਹੈ, ਉਨ੍ਹਾਂ ਕਿਹਾ, "ਵਿਰੋਧੀ ਧਿਰ ਕੁਝ ਵੀ ਮੰਗਦੀ ਹੈ"


ਇਹ ਵੀ ਪੜ੍ਹੋ: ABP C-Voter Survey: ABP C-Voter Survey: ਯੂਪੀ-ਪੰਜਾਬ ਸਮੇਤ 5 ਸੂਬਿਆਂ 'ਚ ਕਿਸ ਦੀ ਬਣੇਗੀ ਸਰਕਾਰ? ਜਾਣੋ ਸਰਵੇਖਣ ਕੀ ਕਹਿੰਦਾ?


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904