ਸੀਨੀਅਰ ਬੀਜੇਪੀ ਲੀਡਰ ਸੁਧੀਰ ਮੁਨਗੰਟੀਵਰ ਨੇ ਦਾਅਵਾ ਕੀਤਾ ਕਿ ਮਹਾਰਾਸ਼ਟਰ ਦੇ 288 ਮੈਂਬਰੀ ਸਦਨ ਵਿੱਚ ਬੀਜੇਪੀ ਨੂੰ 170 ਵਿaqਧਾਇਕਾਂ ਦਾ ਸਮਰਥਨ ਹਾਸਲ ਹੈ। ਬੀਜੇਪੀ ਦੇ ਦੇਵੇਂਦਰ ਫੜਨਵੀਸ ਨੇ ਦੂਜੀ ਵਾਰ ਸੂਬੇ ਵਿੱਚ ਐਨਸੀਪੀ ਨੇਤਾ ਅਜੀਤ ਪਵਾਰ ਦੇ ਸਮਰਥਨ ਨਾਲ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਮੁਨਗੰਟੀਵਰ ਨੇ ਕਿਹਾ, 'ਅਜੀਤ ਪਵਾਰ ਐਨਸੀਪੀ ਦੀ ਵਿਧਾਇਕ ਦਲ ਦੇ ਨੇਤਾ ਹਨ ਅਤੇ ਇਸ ਦਾ ਮਤਲਬ ਹੈ ਕਿ ਸਾਰਿਆਂ ਨੇ ਬੀਜੇਪੀ ਦਾ ਸਮਰਥਨ ਕੀਤਾ ਹੈ।'
ਉੱਧਰ ਐਨਸੀਪੀ ਦੇ ਸੂਤਰਾਂ ਅਨੁਸਾਰ ਸ਼ਰਦ ਪਵਾਰ ਨੇ ਅਜੀਤ ਪਵਾਰ 'ਤੇ ਦਬਾਅ ਬਣਾਇਆ ਹੈ। ਡਿਪਟੀ ਸੀਐਮ ਅਹੁਦੇ ਤੋਂ ਅਸਤੀਫਾ ਦੇ ਕੇ ਮਿਲਣ ਲਈ ਬੁਲਾਇਆ ਹੈ। ਸ਼ਿਵ ਸੈਨਾ ਨੇ ਕਿਹਾ- ਪਾਰਟੀ ਨੇ ਦੇਵੇਂਦਰ ਫੜਨਵੀਸ ਦੇ ਮੁੱਖ ਮੰਤਰੀ ਤੇ ਅਜੀਤ ਪਵਾਰ ਦੇ ਡਿਪਟੀ ਸੀਐੱਮ ਵਜੋਂ ਅਹੁਦੇ ਦੀ ਸਹੁੰ ਚੁੱਕਣ ਦੇ ਖਿਲਾਫ ਸੁਪਰੀਮ ਕੋਰਟ ਖਿਲਾਫ ਰਿਟ ਪਟੀਸ਼ਨ ਦਾਇਰ ਕੀਤੀ ਹੈ।
ਸ਼ਿਵ ਸੈਨਾ ਦੇ ਵਿਧਾਇਕਾਂ ਦੀ ਬੈਠਕ ਵਿਚ ਊਧਵ ਠਾਕਰੇ ਨੇ ਪੁੱਛਿਆ, "ਕੀ ਤੁਸੀਂ ਡਰੇ ਹੋ?" ਵਿਧਾਇਕਾਂ ਨੇ ਕਿਹਾ ਕਿ ਉਹ ਬਿਲਕੁਲ ਨਹੀਂ ਡਰੇ। ਉਨ੍ਹਾਂ ਕਿਹਾ ਕਿ ਸਾਰੇ ਸ਼ਾਂਤ ਰਹਿਣ ਤੇ ਸਾਡਾ ਸੁਪਨਾ ਪੂਰਾ ਹੋਵੇਗਾ। ਕਾਂਗਰਸ-ਐਨਸੀਪੀ ਸਾਡੇ ਨਾਲ ਹੈ। ਚੀਜ਼ਾਂ ਬਦਲੀਆਂ ਪਰ ਅਸਰ ਨਹੀਂ ਪਏਗਾ।