Shopian Encounter: ਜੰਮੂ-ਕਸ਼ਮੀਰ ਦੇ ਸ਼ੋਪੀਆਂ 'ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਮੁੱਠਭੇੜ ਚੱਲ ਰਹੀ ਹੈ। ਇਹ ਮੁਕਾਬਲਾ ਚੌਗਾਮ ਇਲਾਕੇ 'ਚ ਕਰੀਬ ਦੋ ਘੰਟੇ ਚੱਲ ਰਿਹਾ ਹੈ। ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਮੁਕਾਬਲੇ 'ਚ ਦੋ ਅੱਤਵਾਦੀਆਂ ਦੇ ਘਿਰੇ ਹੋਣ ਦੀ ਖ਼ਬਰ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਘੇਰੇ ਗਏ ਅੱਤਵਾਦੀ ਕਿਸ ਅੱਤਵਾਦੀ ਸੰਗਠਨ ਨਾਲ ਸਬੰਧਤ ਹਨ।
ਮੁੱਠਭੇੜ ਬਾਰੇ ਕਸ਼ਮੀਰ ਜ਼ੋਨ ਪੁਲਿਸ ਨੇ ਟਵੀਟ ਕੀਤਾ, "ਸ਼ੋਪੀਆਂ ਦੇ ਚੌਗਾਮ ਇਲਾਕੇ ਵਿੱਚ ਮੁੱਠਭੇੜ ਸ਼ੁਰੂ ਹੋ ਗਈ ਹੈ। ਪੁਲਿਸ ਅਤੇ ਸੁਰੱਖਿਆ ਬਲ ਕੰਮ 'ਤੇ ਹਨ।"
ਕੱਲ੍ਹ ਮਾਰਿਆ ਗਿਆ ਸੀ ਇੱਕ ਅਣਪਛਾਤਾ ਅੱਤਵਾਦੀ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੱਲ੍ਹ ਅਨੰਤਨਾਗ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਅਤੇ ਅੱਤਵਾਦੀਆਂ ਵਿਚਾਲੇ ਹੋਏ ਮੁਕਾਬਲੇ ਵਿੱਚ ਹਿਜ਼ਬੁਲ ਮੁਜਾਹਿਦੀਨ ਦਾ ਇੱਕ ਅੱਤਵਾਦੀ ਮਾਰਿਆ ਗਿਆ ਸੀ। ਪੁਲਿਸ ਨੇ ਦੱਸਿਆ ਕਿ ਉਹ ਇੱਕ ਪੁਲਿਸ ਇੰਸਪੈਕਟਰ ਅਤੇ ਭਾਜਪਾ ਵਰਕਰਾਂ ਅਤੇ ਹੋਰਾਂ ਦੇ ਕਤਲ 'ਚ ਸ਼ਾਮਲ ਸੀ। ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੇ ਜ਼ਿਲ੍ਹੇ ਦੇ ਅਰਵਾਨੀ ਖੇਤਰ ਦੇ ਮੁਮਨਹਾਲ ਪਿੰਡ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮ ਚਲਾਈ ਸੀ।
ਪੁਲਿਸ ਨੇ ਕਿਹਾ, "ਸਰਚ ਅਭਿਆਨ ਦੌਰਾਨ ਅੱਤਵਾਦੀ ਨੂੰ ਉਸਦੀ ਮੌਜੂਦਗੀ ਦਾ ਪਤਾ ਲੱਗਦੇ ਹੀ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਸੀ।" ਹਾਲਾਂਕਿ, ਉਸਨੇ ਆਤਮ ਸਮਰਪਣ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸੁਰੱਖਿਆ ਬਲਾਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਜਵਾਬੀ ਕਾਰਵਾਈ ਵਿਚ ਮਾਰਿਆ ਗਿਆ। ਅੱਤਵਾਦੀ ਦੀ ਪਛਾਣ ਕੁਲਗਾਮ ਦੇ ਸਹਿਪੋਰਾ ਨਿਵਾਸੀ ਸ਼ਹਿਜ਼ਾਦ ਅਹਿਮਦ ਸਹਿ ਵਜੋਂ ਹੋਈ।"
ਸਾਡਾ ਮਕਸਦ ਅੱਤਵਾਦ ਨੂੰ ਜੜ੍ਹੋਂ ਪੁੱਟਣਾ ਹੈ- ਦਿਲਬਾਗ ਸਿੰਘ
ਇਸ ਦੇ ਨਾਲ ਹੀ ਸ੍ਰੀਨਗਰ ਦੇ ਹਰਵਾਨ ਖੇਤਰ ਵਿੱਚ ਹੋਏ ਮੁਕਾਬਲੇ ਸਮੇਤ ਵੱਖ-ਵੱਖ ਮੁਠਭੇੜਾਂ ਵਿੱਚ ਹਾਲ ਹੀ ਵਿੱਚ ਕਈ ਪਾਕਿਸਤਾਨੀ ਅੱਤਵਾਦੀਆਂ ਦੇ ਮਾਰੇ ਜਾਣ ਦਾ ਜ਼ਿਕਰ ਕਰਦੇ ਹੋਏ, ਜੰਮੂ-ਕਸ਼ਮੀਰ ਦੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਦਿਲਬਾਗ ਸਿੰਘ ਨੇ ਕਿਹਾ, "ਸਾਡਾ ਮਕਸਦ ਅੱਤਵਾਦ ਨੂੰ ਜੰਮੂ-ਕਸ਼ਮੀਰ ਤੋਂ ਖ਼ਤਮ ਕਰਨਾ ਹੈ।"
ਇਹ ਵੀ ਪੜ੍ਹੋ: ਕਾਰੋਬਾਰੀ ਦੇ ਘਰ ਛਾਪੇਮਾਰੀ 'ਚ ਮਿਲੇ 177 ਕਰੋੜ ਰੁਪਏ, ਭਾਜਪਾ ਤੇ ਸਪਾ ਨੇ ਲਗਾਏ ਇੱਕ ਦੂਜੇ 'ਤੇ ਇਲਜ਼ਾਮ
ਪੰਜਾਬੀ ‘ਚ ਤਾਜ਼ਾ ਖ਼ਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/