ਸ੍ਰੀਨਗਰ: ਜੰਮੂ-ਕਸ਼ਮੀਰ ਦੇ ਸ਼ੋਪੀਆ ਜ਼ਿਲ੍ਹੇ ‘ਚ ਅੱਤਵਾਦੀਆਂ ਤੇ ਸੁਰੱਖਿਆ ਬਲਾਂ ਵਿਚਾਲੇ ਸ਼ੁੱਕਰਵਾਰ ਨੂੰ ਮੁਠਭੇੜ ਹੋ ਗਈ। ਇਸ ‘ਚ ਸੁਰੱਖਿਆ ਬਲਾਂ ਨੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ। ਇਹ ਘਟਨਾ ਸੋਪੀਆ ਜ਼ਿਲ੍ਹੇ ਦੇ ਇਮਾਮ ਸਾਹਿਬ ਇਲਾਕੇ ਦੀ ਹੈ।
ਮਾਰੇ ਗਏ ਦੋਵੇਂ ਅੱਤਵਾਦੀ ਹਿਜਬੁਲ ਮੁਜਾਹੀਦੀਨ ਦੇ ਅੱਤਵਾਦੀ ਦੱਸੇ ਜਾ ਰਹੇ ਹਨ। ਇਨ੍ਹਾਂ ਦੋਵਾਂ ਦੀ ਗਰੁੱਪ ਫੋਟੋ 2015 ‘ਚ ਵਾਇਰਲ ਹੋਈ ਸੀ। ਇਸ ਗਰੁੱਪ ਫੋਟੋ ‘ਚ ਨਜ਼ਰ ਆਏ ਇੱਕ ਹੋਰ ਅੱਤਵਾਦੀ ਨੂੰ 2016 ‘ਚ ਮਾਰ ਦਿੱਤਾ ਸੀ।
ਘਟਨਾ ਨੂੰ ਲੈ ਕੇ ਅਜੇ ਕੋਈ ਅਧਿਕਾਰਤ ਸੂਚਨਾ ਜਾਰੀ ਨਹੀਂ ਕੀਤੀ ਗਈ। ਨਾ ਹੀ ਇਹ ਐਲਾਨ ਕੀਤਾ ਗਿਆ ਕਿ ਮਾਰੇ ਗਏ ਦੋਵੇਂ ਅੱਤਵਾਦੀ ਹਿਜਬੁਲ ਦੇ ਕਮਾਂਡਰ ਸੀ ਜਾਂ ਨਹੀਂ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਸਵੇਰੇ ਘੇਰਾਬੰਦੀ ਕਰ ਤਲਾਸ਼ੀ ਸ਼ੁਰੂ ਕੀਤੀ ਸੀ।