Lakhimpur Violence: ਸ਼ੁੱਕਰਵਾਰ ਕਾਂਗਰਸ ਦੇ ਲੀਡਰ ਨਵਜੋਤ ਸਿੱਧੂ ਲਖੀਮਪੁਰ ਹਿੰਸਾ 'ਚ ਮਾਰੇ ਗਏ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਲਈ ਲਖੀਮਪੁਰ ਪਹੁੰਚੇ। ਸਿੱਧੂ ਨੇ ਇਸ ਹਿੰਸਾ 'ਚ ਮਾਰੇ ਗਏ ਲਵਪ੍ਰੀਤ ਤੇ ਪੱਤਰਕਾਰ ਰਮਨ ਕਸ਼ਯਪ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਸਿੱਧੂ ਰਮਨ ਕਸ਼ਯਪ ਦੇ ਘਰ ਧਰਨੇ 'ਤੇ ਬਹਿ ਗਏ ਤੇ ਮੌਨ ਵਰਤ ਧਾਰ ਲਿਆ। ਸਿੱਧੂ ਨੇ ਧਰਨੇ 'ਤੇ ਬੈਠਣ 'ਤੇ ਮੌਨ ਵਰਤ ਧਾਰਨ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਜਦੋਂ ਤਕ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਦੇ ਉੱਪਰ ਕੋਈ ਕਾਰਵਾਈ ਨਹੀਂ ਹੁੰਦੀ, ਉਹ ਜਾਂਚ ਵਿਚ ਸ਼ਾਮਲ ਨਹੀਂ ਹੁੰਦਾ, ਮੈਂ ਇੱਥੇ ਭੁੱਖ ਹੜਤਾਲ 'ਤੇ ਬੈਠਾਂਗਾ।
ਦੱਸ ਦੇਈਏ ਕਿ ਨਵਜੋਤ ਸਿੰਘ ਸਿੱਧੂ ਸਮੇਤ ਕਈ ਕਾਂਗਰਸੀ ਨੇਤਾ ਵੀਰਵਾਰ ਨੂੰ ਪੰਜਾਬ ਤੋਂ ਚਲੇ ਸੀ।ਉਨ੍ਹਾਂ ਨੂੰ ਸਹਾਰਨਪੁਰ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ। ਕੁਝ ਘੰਟਿਆਂ ਬਾਅਦ ਉਨ੍ਹਾਂ ਨੂੰ ਲਖੀਪੁਰ ਜਾਣ ਦੀ ਇਜਾਜ਼ਤ ਦਿੱਤੀ ਗਈ।ਸਿੱਧੂ ਨੇ ਲਖੀਮਪੁਰ ਖੀਰੀ ਵਿਖੇ ਮ੍ਰਿਤਕ ਕਿਸਾਨਾਂ ਅਤੇ ਪੱਤਰਕਾਰ ਰਮਨ ਕਸ਼ਯਪ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ।
ਮਰਹੂਮ ਪੱਤਰਕਾਰ ਰਮਨ ਕਸ਼ਯਪ ਦੇ ਪਰਿਵਾਰ ਨੂੰ ਮਿਲਣ ਤੋਂ ਬਾਅਦ ਸਿੱਧੂ ਨੇ ਕਿਹਾ, “ਜਦੋਂ ਤੱਕ ਮਿਸ਼ਰਾ ਜੀ (ਅਜੈ ਮਿਸ਼ਰਾ ਟੇਨੀ) ਦੇ ਪੁੱਤਰ ਆਸ਼ੀਸ਼ ਵਿਰੁੱਧ ਕਾਰਵਾਈ ਨਹੀਂ ਕੀਤੀ ਜਾਂਦੀ, ਉਹ ਜਾਂਚ ਵਿੱਚ ਸ਼ਾਮਲ ਨਹੀਂ ਹੁੰਦਾ, ਮੈਂ ਇੱਥੇ ਭੁੱਖ ਹੜਤਾਲ ਤੇ ਬੈਠਾਂਗਾ। ਇਸ ਤੋਂ ਬਾਅਦ ਮੈਂ ਚੁੱਪ ਹਾਂ, ਮੈਂ ਕਿਸੇ ਬਾਰੇ ਗੱਲ ਨਹੀਂ ਕਰਾਂਗਾ।"
ਐਤਵਾਰ ਨੂੰ ਲਖੀਮਪੁਰ ਖੇੜੀ ਵਿੱਚ ਚਾਰ ਕਿਸਾਨਾਂ ਦੀ ਹੱਤਿਆ ਦੇ ਮਾਮਲੇ ਵਿੱਚ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਸ ਨੂੰ ਪੁਲਿਸ ਨੇ ਬੁਲਾਇਆ ਸੀ ਪਰ ਅੱਜ ਪੇਸ਼ ਨਹੀਂ ਹੋਇਆ। ਆਸ਼ੀਸ਼ ਮਿਸ਼ਰਾ ਸ਼ਨੀਵਾਰ ਨੂੰ ਪੇਸ਼ ਹੋ ਸਕਦੇ ਹਨ। ਲਖੀਮਪੁਰ ਖੇੜੀ ਵਿੱਚ ਐਤਵਾਰ ਦੀ ਹਿੰਸਾ ਵਿੱਚ ਕੁੱਲ ਅੱਠ ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਪੁਲਿਸ ਆਸ਼ੀਸ਼ ਮਿਸ਼ਰਾ ਦੇ ਦੋ ਨਜ਼ਦੀਕੀ ਰਿਸ਼ਤੇਦਾਰਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ।
ਇਹ ਵੀ ਪੜ੍ਹੋ: Navjot Singh Sidhu: ਆਖਰ ਸੀਐਮ ਨਾ ਬਣਨ 'ਤੇ ਛਲਕਿਆ ਸਿੱਧੂ ਦਾ ਦਰਦ, ਚੰਨੀ ਲਈ ਭੱਦੀ ਸ਼ਬਦਾਵਲੀ ਦੀ ਵੀਡੀਓ ਵਾਇਰਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/811114904