ਚੰਡੀਗੜ੍ਹ: ਬੀਤੇ ਕੁਝ ਦਿਨਾਂ ਤੋਂ ਚੀਨ-ਭਾਰਤ ‘ਚ ਹਿੰਸਕ ਝੜਪਾਂ ਦੀਆਂ ਖ਼ਬਰਾਂ ਆ ਰਹੀਆਂ ਸੀ। 15-16 ਜੂਨ ਨੂੰ ਚੀਨੀ ਫੌਜ ਨੇ ਭਾਰਤ ਦੇ ਨਿਹਥੇ ਸੈਨਿਕਾਂ ‘ਤੇ ਡੰਡੀਆਂ ਅਤੇ ਪੱਥਰਾਂ ਨਾਲ ਹਮਲਾ ਕੀਤਾ, ਜਿਸ ‘ਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ। ਇਸ ਘਟਨਾ ਤੋਂ ਬਾਅਦ ਪੂਰੇ ਦੇਸ਼ ‘ਚ ਚੀਨ ਦੀ ਖੂਹ ਨਿਖੇਦੀ ਹੋ ਰਹੀ ਹੈ ਨਾਲ ਹੀ ਸੋਸ਼ਲ ਮੀਡੀਆ ‘ਤੇ ਚੀਨੀ ਸਮਾਨ ਦਾ ਬਾਈਕਾਟ ਕਰਨ ਦੀ ਮੰਗ ਉੱਠ ਰਹੀ ਹੈ।


ਜਿੱਥੇ ਦੇਸ਼ ‘ਚ ਗੁੱਸਾ ਹੈ ਉਧਰ ਹੀ ਦੂਜੇ ਪਾਸੇ, ਚੀਨ ਦੀ ਇਸ ਕਾਰਗੁਜ਼ਾਰੀ ‘ਤੇ ਸਿੱਖ ਫੌਰ ਜਸਟਿਸ ਨੇ ਚੀਨ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਭਾਰਤੀ ਫੌਜ 'ਤੇ ਕੀਤੇ ਹਮਲੇ ਬਾਰੇ ਇੱਕ ਪੱਤਰ ਜਾਰੀ ਕਿਹਾ ਕਿ ਅਸੀਂ ਤੁਹਾਡੇ ਨਾਲ ਹਾਂ। ਸਿੱਖਸ ਫੌਰ ਜਸਟਿਸ ਦੇ ਇਸ ਕਦਮ ਦਾ ਸਿੱਖਾਂ ਵਲੋਂ ਹੀ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।



ਇਸ ਬਾਰੇ ਬੀਜੇਪੀ ਨੇਤਾ ਆਰਪੀ ਸਿੰਘਨੇ ਕਿਹਾ ਕਿ ਆਪਣੇ ਆਪ ਨੂੰ ਸਿੱਖ ਜਸਟਿਸ ਕਹਿਣ ਵਾਲਿਆਂ ਵਲੋਂ ਹੀ ਚੀਨ ਨੂੰ ਵਧਾਈ ਦਿੱਤੀ ਜਾ ਰਹੀ ਹੈ ਜਕਦਿ ਇਸ ਘਟਨਾ ‘ਚ ਸਿੱਖ ਸੈਨਿਕ ਸ਼ਹੀਦ ਹੋਏ ਹਨ। ਉਨ੍ਹਾਂ ਕਿਹਾ ਕਿ ਸਿੱਖ ਫੌਰ ਜਸਟਿਸ ‘ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਸਮੂਹ ਸਿੱਖ ਸੰਸਥਾਵਾਂ ਨੂੰ ਇਸ ਦੀ ਨਿੰਦਾ ਕਰਨੀ ਚਾਹੀਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904