ਅੰਮ੍ਰਿਤਸਰ: ਸਿੱਖ ਪ੍ਰਚਾਰਕ ਭਾਈ ਬਲਦੇਵ ਸਿੰਘ ਵਡਾਲਾ ਨੂੰ ਵੀਰਵਾਰ ਦਿੱਲੀ ਏਅਰਪੋਰਟ ‘ਤੇ ਏਅਰ ਇੰਡੀਆ ਦੇ ਜਹਾਜ਼ ‘ਤੇ ਚੜ੍ਹਨ ਤੋਂ ਰੋਕ ਦਿੱਤਾ ਗਿਆ। ਉਹ ਲਖਨਊ ‘ਚ ਇਕ ਧਾਰਮਿਕ ਸਮਾਗਮ ‘ਚ ਸ਼ਾਮਲ ਹੋਣ ਲਈ ਜਾ ਰਹੇ ਸਨ। ਜਦੋਂ ਉਹ ਏਅਰ ਇੰਡੀਆ ਦੇ ਕਾਊਂਟਰ ਨੰਬਰ ਐਫ ਤੋਂ ਆਪਣੇ ਬੋਰਡਿੰਗ ਪਾਸ ਨਾਲ ਅੱਗੇ ਵਧੇ ਤਾਂ ਉੱਥੇ ਤਾਇਨਾਤ ਸੁਰੱਖਿਆ ਕਰਮਚਾਰੀਆਂ ਨੇ ਉਨ੍ਹਾਂ ਨੂੰ ਕਿਰਪਾਨ ਉਤਾਰਨ ਲਈ ਕਿਹਾ।
ਇਸ ਦਾ ਵਿਰੋਧ ਕਰਨ 'ਤੇ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਉੱਪਰੋਂ ਆਦੇਸ਼ ਆਉਣ ਕਾਰਨ ਕਿਰਪਾਨ ਲਾਹੁਣੀ ਪਏਗੀ। ਵਡਾਲਾ ਨੇ ਦੱਸਿਆ ਕਿ ਜਦੋਂ ਉਹ ਇਸ ਦੀ ਸ਼ਿਕਾਇਤ ਲੈ ਕੇ ਏਅਰ ਇੰਡੀਆ ਕਾਊਂਟਰ ‘ਤੇ ਪਹੁੰਚੇ ਤਾਂ ਸਟਾਫ ਕਾਊਂਟਰ ਛੱਡ ਕੇ ਗਾਇਬ ਹੋ ਗਿਆ।
ਇਸ ਤੋਂ ਬਾਅਦ ਵਿੱਚ ਉਹ ਇੰਡੀਗੋ ਦੀ ਉਡਾਣ ਤੋਂ ਲਖਨਊ ਲਈ ਰਵਾਨਾ ਹੋਏ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮਾਮਲੇ ਨੂੰ ਧਾਰਮਕ ਆਜ਼ਾਦੀ ਵਿੱਚ ਦਖਲਅੰਦਾਜ਼ੀ ਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੱਸਿਆ ਹੈ।