ਓਮਾਨ ‘ਚ ਸੀ ਬੈਨ, ਬੈਗ ‘ਚ ਫਲਿਸਤੀਨ ਦੇ ਪਰਚੇ...ਸਮਿਤ ਮਾਛਰ ਦੇ ਹਮਲਾਵਰ ਨੂੰ ਲੈਕੇ ਹੋਏ ਵੱਡੇ ਖੁਲਾਸੇ
ਭਾਰਤੀ ਪਾਇਲਟ ਸਮਿਤ ਮਾਛਰ 'ਤੇ ਹਮਲਾ ਕਰਨ ਵਾਲੇ ਓਮਾਨੀ ਕੋ-ਪਾਇਲਟ ਨੂੰ ਲੈਕੇ ਹੈਰਾਨ ਕਰਨ ਵਾਲਾ ਖੁਲਾਸਾ ਹੋਇਆ ਹੈ। ਅੱਠ ਮਹੀਨੇ ਪਹਿਲਾਂ ਓਮਾਨੀ ਏਅਰਲਾਈਨ ਨੇ ਉਸ 'ਤੇ ਪਾਬੰਦੀ ਲਗਾ ਦਿੱਤੀ ਸੀ।

ਫਲਾਈ ਦੁਬਈ ਦੇ ਭਾਰਤੀ ਪਾਇਲਟ ਸਮਿਤ ਮਾਛਰ 'ਤੇ ਹਮਲਾ ਕਰਨ ਵਾਲੇ ਓਮਾਨੀ ਕੋ-ਪਾਇਲਟ ਨੂੰ ਲੈਕੇ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਹਨ। ਕੋ-ਪਾਇਲਟ ਦਾ ਨਾਮ ਹਮਾਮ ਅਲ-ਹਮਾਮੀ ਹੈ, ਅਤੇ ਉਸ ਨੂੰ ਏਅਰ ਓਮਾਨ ਵਲੋਂ ਬੈਨ ਕੀਤਾ ਹੋਇਆ ਸੀ। ਹਮਾਮੀ ਸ਼ੁਰੂ ਤੋਂ ਹੀ ਇੱਕ ਕੱਟੜਪੰਥੀ ਵਿਚਾਰਧਾਰਾ ਰੱਖਦਾ ਸੀ। ਉਹ ਸਿਰਫ ਅੱਠ ਮਹੀਨੇ ਪਹਿਲਾਂ ਹੀ ਫਲਾਈ ਦੁਬਈ ਵਿੱਚ ਸ਼ਾਮਲ ਹੋਇਆ ਸੀ। ਹਮਾਮੀ ਦੀ ਗ੍ਰਿਫਤਾਰੀ ਤੋਂ ਬਾਅਦ, ਉਸਦੇ ਬੈਗ ਵਿੱਚੋਂ ਕਈ ਚੀਜ਼ਾਂ ਬਰਾਮਦ ਕੀਤੀਆਂ ਗਈਆਂ, ਜਿਨ੍ਹਾਂ ਵਿੱਚ "ਫ੍ਰੀ ਫਲਸਤੀਨ" ਦੇ ਪਰਚੇ ਵੀ ਮਿਲੇ ਹਨ।
ਸੂਤਰਾਂ ਅਨੁਸਾਰ, ਓਮਾਨੀ ਪਾਇਲਟ ਹਮਾਮੀ ਨੇ ਵਾਰ-ਵਾਰ ਆਪਣੇ ਕੱਟੜਪੰਥੀ ਵਿਚਾਰ ਪ੍ਰਗਟ ਕੀਤੇ ਸਨ। ਉਹ ਇਜ਼ਰਾਈਲ ਨੂੰ ਦੁਸ਼ਮਣ ਮੰਨਦਾ ਸੀ ਅਤੇ ਫਲਸਤੀਨ ਪ੍ਰਤੀ ਉਸਦੀ ਡੂੰਘੀ ਹਮਦਰਦੀ ਸੀ। ਹੁਣ, ਮਾਮਲੇ ਦੀ ਜਾਂਚ ਨੇ ਇੱਕ ਨਵਾਂ ਮੋੜ ਲੈ ਲਿਆ ਹੈ। ਖੁਫੀਆ ਏਜੰਸੀਆਂ ਉਸ ਦੇ ਅੱਤਵਾਦੀ ਇਰਾਦਿਆਂ ਦੀ ਵੀ ਜਾਂਚ ਕਰ ਰਹੀਆਂ ਹਨ। ਇਹ ਪਤਾ ਲਗਾਉਣ ਲਈ ਪੂਰੀ ਜਾਂਚ ਕੀਤੀ ਜਾ ਰਹੀ ਹੈ ਕਿ ਉਹ ਜਹਾਜ਼ ਨੂੰ ਕਿਉਂ ਕਰੈਸ਼ ਕਰਨਾ ਚਾਹੁੰਦਾ ਸੀ।
ਜਾਂਚ ਵਿੱਚ ਕੌਣ-ਕੌਣ ਹੋਵੇਗਾ ਸ਼ਾਮਲ?
ਇਜ਼ਰਾਈਲੀ ਅਧਿਕਾਰੀ ਫਲਾਈ ਦੁਬਈ ਫਲਾਈਟ ਦੇ ਓਮਾਨੀ ਕੋ-ਪਾਇਲਟ ਤੋਂ ਪੁੱਛਗਿੱਛ ਕਰਨਗੇ। ਸੂਤਰਾਂ ਨੇ ਇਹ ਨਹੀਂ ਦੱਸਿਆ ਕਿ ਕਿਹੜੀਆਂ ਏਜੰਸੀਆਂ ਜਾਂ ਅਧਿਕਾਰੀ ਸ਼ਾਮਲ ਹੋਣਗੇ। ਇਜ਼ਰਾਈਲੀ ਅਤੇ ਯੂਏਈ ਦੋਵੇਂ ਅਧਿਕਾਰੀ ਸ਼ਾਮਲ ਹੋਣਗੇ।
ਫਲਾਈ ਦੁਬਈ ਫਲਾਈਟ FZ 1073 'ਤੇ ਹੋਈ ਭਿਆਨਕ ਘਟਨਾ ਬਾਰੇ ਕਈ ਖੁਲਾਸੇ ਸਾਹਮਣੇ ਆਏ ਹਨ ਅਤੇ ਹੁਣ ਫਲਾਈ ਦੁਬਈ ਦੇ ਮੁੱਖ ਕਾਰਜਕਾਰੀ ਅਧਿਕਾਰੀ ਗੈਥ ਅਲ ਗੈਥ ਵੱਲੋਂ ਇੱਕ ਬਿਆਨ ਜਾਰੀ ਕੀਤਾ ਗਿਆ ਹੈ। ਗੈਥ ਨੇ ਕਿਹਾ, "ਮੈਂ ਸਾਡੇ ਕਪਤਾਨ, ਜਹਾਜ਼ ਨੂੰ ਸੁਰੱਖਿਅਤ ਢੰਗ ਨਾਲ ਲੈਂਡ ਕਰਵਾਉਣ ਵਾਲੇ ਪਾਇਲਟਾਂ ਅਤੇ ਕੈਬਿਨ ਕਰੂ ਦੁਆਰਾ ਦਿਖਾਈ ਗਈ ਪੇਸ਼ੇਵਰਤਾ ਅਤੇ ਸਮਰਪਣ ਦੀ ਸ਼ਲਾਘਾ ਕਰਨਾ ਚਾਹੁੰਦਾ ਹਾਂ। ਮੈਂ ਇਸ ਚੁਣੌਤੀਪੂਰਨ ਸਥਿਤੀ ਦੌਰਾਨ ਸਾਡੇ ਚਾਲਕ ਦਲ ਦੀ ਸਹਾਇਤਾ ਕਰਨ ਵਾਲੇ ਜਹਾਜ਼ ਦੇ ਯਾਤਰੀਆਂ ਦਾ ਵੀ ਦਿਲੋਂ ਧੰਨਵਾਦ ਕਰਦਾ ਹਾਂ।"
ਉਨ੍ਹਾਂ ਕਿਹਾ, "ਫਲਾਈ ਦੁਬਈ ਵੱਲੋਂ ਮੈਂ ਸਾਊਦੀ ਅਰਬ ਦੇ ਅਧਿਕਾਰੀਆਂ ਦਾ ਉਨ੍ਹਾਂ ਦੇ ਤੁਰੰਤ ਅਤੇ ਪੇਸ਼ੇਵਰ ਜਵਾਬ ਲਈ ਧੰਨਵਾਦ ਕਰਨਾ ਚਾਹੁੰਦਾ ਹਾਂ। ਮੈਂ ਯੂਏਈ ਅਧਿਕਾਰੀਆਂ ਅਤੇ ਸਬੰਧਤ ਹਿੱਸੇਦਾਰਾਂ ਦਾ ਸਾਡੇ ਗਾਹਕਾਂ ਅਤੇ ਚਾਲਕ ਦਲ ਨੂੰ ਘਰ ਵਾਪਸ ਲਿਆਉਣ ਵਿੱਚ ਉਨ੍ਹਾਂ ਦੀ ਸਹਾਇਤਾ ਲਈ ਵੀ ਧੰਨਵਾਦ ਕਰਦਾ ਹਾਂ।"
ਟ੍ਰੈਂਡਿੰਗ ਟੌਪਿਕ



















