ਨਵੀਂ ਦਿੱਲੀ: ਕੋਰੋਨਾ ਵਾਇਰਸ ਕਾਰਨ ਸੋਸ਼ਲ ਡਿਸਟੈਂਸਿੰਗ ਬਣਾਈ ਰੱਖਣ ਲਈ ਨਵੇਂ-ਨਵੇਂ ਤਰੀਕੇ ਅਪਣਾਏ ਜਾ ਰਹੇ ਹਨ। ਸ਼ਰਾਬ ਦੁਕਾਨਦਾਰਾਂ ਨੇ ਸੋਸ਼ਲ ਡਿਸਟੈਂਸਿੰਗ ਲਈ ਅਜਿਹੀ ਵਿਲੱਖਣ ਤਰਕੀਬ ਅਪਣਾਈ ਕਿ ਦਿੱਗਜ਼ ਕਾਰੋਬਾਰੀ ਆਨੰਦ ਮਹਿੰਦਰਾ ਵੀ ਹੈਰਾਨ ਰਹਿ ਗਏ। ਉਨ੍ਹਾਂ ਇਸ ਸਬੰਧੀ ਟਵਿੱਟਰ 'ਤੇ ਵੀਡੀਓ ਸਾਂਝਾ ਕੀਤਾ ਹੈ।


ਵੀਡੀਓ 'ਚ ਇਕ ਗਾਹਕ ਸ਼ਰਾਬ ਦੀ ਦੁਕਾਨ ਦੇ ਬਾਹਰ ਦੂਰੀ 'ਤੇ ਕੜਾ ਨਜ਼ਰ ਆ ਰਿਹਾ ਹੈ। ਦੁਕਾਨ 'ਚੋਂ ਇਕ ਲੰਬੀ ਪਾਇਪ ਜ਼ਰੀਏ ਗਾਹਕ ਦੀ ਬੋਤਲ ਦੀ ਡਿਲੀਵਰੀ ਹੁੰਦੀ ਹੈ। ਗਾਹਕ ਪੈਸੇ ਉਸੇ ਪਾਇਪ 'ਚ ਰੱਖ ਕੇ ਦੁਕਾਨਦਾਰ ਤਕ ਪਹੁੰਚਾ ਦਿੰਦਾ ਹੈ।

ਦੁਕਾਨਦਾਰ ਦਾ ਦੇਸੀ ਜੁਗਾੜ ਦੇਖ ਕੇ ਆਨੰਦ ਮਹਿੰਦਰਾ ਭਵਿੱਖਬਾਣੀ ਵੀ ਕਰ ਚੁੱਕੇ ਹਨ। ਉਨ੍ਹਾਂ ਲਿਖਿਆ ਕਿ "ਲੋਕਾਂ ਦੇ ਸੰਪਰਕ 'ਚ ਆਏ ਬਿਨਾਂ ਡਿਲੀਵਰੀ ਦਾ ਅਨੋਖਾ ਤਰੀਕਾ ਦੇਖਣ ਨੂੰ ਮਿਲੇਗਾ।" ਉਨ੍ਹਾਂ ਦੀ ਪੋਸਟ 'ਤੇ ਪ੍ਰਸ਼ੰਸਕਾਂ ਵੱਲੋਂ ਵੀ ਪ੍ਰਤੀਕਿਰਿਆ ਆ ਰਹੀ ਹੈ। ਸੋਸ਼ਲ ਮੀਡੀਆ 'ਤੇ ਲੋਕ ਲਗਾਤਾਰ ਕੁਮੈਂਟਸ ਕਰ ਰਹੇ ਹਨ। ਇਕ ਟਵਿੱਟਰ ਯੂਜ਼ਰ ਨੇ ਲਿਖਿਆ "ਬਹੁਤ ਸਾਰੇ ਕਾਰੋਬਾਰ ਬੰਦ ਹੋ ਜਾਣਗੇ ਤੇ ਬਹੁਤ ਸਾਰੇ ਕਾਰੋਬਾਰ ਹੋਰ ਵਧਣਗੇ।"


ਇਕ ਹੋਰ ਯੂਜ਼ਰ ਨੇ ਦੇਸੀ ਜੁਗਾੜ ਦੀ ਤਾਰੀਫ ਕਰਦਿਆਂ ਲਿਖਿਆ ਕਿ "ਕਰੀਏਟੀਵਿਟੀ ਦੀ ਕੋਈ ਸੀਮਾ ਨਹੀਂ ਹੁੰਦੀ।"


ਹਾਲਾਂਕਿ ਵਿਲੱਖਣ ਤਰਕੀਬ ਦੀ ਇਹ ਕੋਈ ਪਹਿਲੀ ਤਸਵੀਰ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਸਨ।