ਨਵੀਂ ਦਿੱਲੀ: ਏਬੀਪੀ ਨਿਊਜ਼ ਪਾਕਿਸਤਾਨੀ ਹਾਈ ਕਮਿਸ਼ਨ ਦੇ ਜਾਸੂਸ ਨੈੱਟਵਰਕ ‘ਚ ਇੱਕ ਹੋਰ ਖੁਲਾਸਾ ਕਰ ਰਹੀ ਹੈ। ਇਹ ਖੁਲਾਸਾ ਫੌਜੀਆਂ ਨਾਲ ਸਬੰਧਤ ਜਾਣਕਾਰੀ ਨੂੰ ਸੇਂਧ ਲਗਾਉਣ ਦਾ ਹੈ। ਏਬੀਪੀ ਨਿਊਜ਼ ਨੂੰ ਪਤਾ ਲੱਗਿਆ ਹੈ ਕਿ ਹਾਈ ਕਮਿਸ਼ਨ ਵਿੱਚ ਤਾਇਨਾਤ ਆਈਐਸਆਈ ਦੇ ਜਾਸੂਸ ਕੰਜ਼ਿਊਮਰ ਫੋਰਮ ਦਾ ਸ਼ਿਕਾਇਤ ਪੋਰਟਲ, ਸ਼ਿਕਾਇਤ ਬੋਰਡ ਆਫ਼ ਇੰਡੀਆ ਤੋਂ ਸੈਨਿਕਾਂ ਬਾਰੇ ਜਾਣਕਾਰੀ ਇਕੱਤਰ ਕਰਦਾ ਸੀ।

ਮਿਲਟਰੀ-ਇੰਟੈਲੀਜੈਂਸ ਦੇ ਭਰੋਸੇਯੋਗ ਸੂਤਰਾਂ, ਐਮਆਈ ਨੇ ਏਬੀਪੀ ਨਿਊਜ਼ ਨੂੰ ਦੱਸਿਆ ਹੈ ਕਿ ਆਈਐਸਆਈ ਜਾਸੂਸ, ਆਬਿਦ ਹੁਸੈਨ ਅਤੇ ਮੁਹੰਮਦ ਤਾਰਿਕ ਰੈਜੀਮੈਂਟ ਕੰਪਲੈਂਟ ਬੋਰਡ ਆਫ਼ ਇੰਡੀਆ ਦੀ ਵੈੱਬਸਾਈਟ 'ਤੇ ਜਾ ਕੇ ਉਨ੍ਹਾਂ ਸੈਨਿਕਾਂ ਦੀ ਭਾਲ ਕਰਦੇ ਸੀ ਜਿਨ੍ਹਾਂ ਨੇ ਆਪਣੇ ਨਾਂ, ਮੋਬਾਈਲ ਨੰਬਰ ਅਤੇ ਯੂਨਿਟ-ਰੈਜਿਮੈਂਟ ਨਾਲ  ਸਬੰਧਤ ਸ਼ਿਕਾਇਤ ਦਰਜ ਕਰਵਾਈ ਹੋਵੇ।

ਜਾਣਕਾਰੀ ਮੁਤਾਬਕ, ਹਾਲਾਂਕਿ ਆਬਿਦ ਅਤੇ ਤਾਹਿਰ ਦੋਵੇਂ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਵੀਜ਼ਾ-ਅਫਸਰ ਵਜੋਂ ਤਾਇਨਾਤ ਹਨ, ਪਰ ਉਨ੍ਹਾਂ ਦਾ ਅਸਲ ਕੰਮ ਭਾਰਤ ਵਿੱਚ ਆਈਐਸਆਈ ਦਾ ਜਾਲ ਫੈਲਾਉਣਾ ਸੀ। ਇਸ ਦੇ ਲਈ ਉਹ ਸੈਨਿਕਾਂ ਅਤੇ ਰੱਖਿਆ ਖੇਤਰ ਨਾਲ ਜੁੜੇ ਲੋਕਾਂ ਨਾਲ ਸੰਪਰਕ ਕਰਦੇ ਸੀ। ਸੂਤਰਾਂ ਦਾ ਕਹਿਣਾ ਹੈ ਕਿ ਸ਼ੁਰੂਆਤ ਵਿੱਚ ਆਬਿਦ ਆਪਣੀ ਪਛਾਣ ਕੇਂਦਰੀ ਬੇਸ ਡਾਕਘਰ (ਸੀਬੀਪੀਓ) ਦਾ ਇੱਕ ਕਰਮਚਾਰੀ ਵਜੋਂ ਕਰਦਾ ਸੀ। ਸੀਬੀਪੀਓ ਦਰਅਸਲ, ਭਾਰਤੀ ਫੌਜ ਦੀ ਡਾਕ ਸੇਵਾ ਕੋਰ ਹੈ ਜੋ ਵਿਦੇਸ਼ਾਂ ਅਤੇ ਵਿਦੇਸ਼ਾਂ ਤੋਂ ਆਉਂਦੇ ਪੱਤਰਾਂ ਜਾਂ ਕਾਰਗੋ ਨੂੰ ਸੰਭਾਲਦੀ ਹੈ।

ਸੂਤਰਾਂ ਅਨੁਸਾਰ ਆਬਿਦ ਅਤੇ ਤਾਰਿਕ ਇਸ ਦਾ ਫਾਇਦਾ ਉਠਾਉਂਦੇ ਸੀ। ਇਹ ਦੋਵੇਂ ਆਪਣੇ ਆਪ ਨੂੰ ਸੀਬੀਪੀਓ ਦੇ ਕਰਮਚਾਰੀ ਕਹਿੰਦੇ, ਸਭ ਤੋਂ ਪਹਿਲਾਂ ਪ੍ਰੇਸ਼ਾਨ ਹੋਏ ਸਿਪਾਹੀਆਂ ਨਾਲ ਸੰਪਰਕ ਕਰਦੇ ਤੇ ਫਿਰ ਉਨ੍ਹਾਂ ਦੀਆਂ ਮੁਸ਼ਕਲਾਂ ਸੁਣਨ ਦੇ ਨਾਂ 'ਤੇ ਉਨ੍ਹਾਂ ਨਾਲ ਦੋਸਤੀ ਕਰਦੇ ਸੀ। ਉਨ੍ਹਾਂ ਦਾ ਦੂਜਾ ਪੜਾਅ ਫੌਜੀਆਂ ਤੋਂ ਉਨ੍ਹਾਂ ਦੀ ਇਕਾਈ-ਰੈਜੀਮੈਂਟ ਦੀ ਸਥਿਤੀ ਦਾ ਪਤਾ ਲਗਾਉਣਾ ਸੀ। ਜਿਉਂ-ਜਿਉਂ ਦੋਸਤੀ ਵਧਦੀ ਇਹ ਆਪਣੇ ਕੁਝ ਦੋਸਤਾਂ ਨੂੰ ਮਿਲਣ ਲਈ ਕਹਿੰਦੇ, ਪਰ ਉਹ ਦੋਸਤ ਇਨ੍ਹਾਂ ਆਪ ਤੋਂ ਇਲਾਵਾ ਕੋਈ ਹੋਰ ਨਹੀਂ ਹੁੰਦੇ ਸੀ।

ਮੁਲਾਕਾਤ ਹੋਣ ਤੋਂ ਬਾਅਦ, ਆਬਿਦ ਆਪਣੇ ਆਪ ਨੂੰ ਅੰਮ੍ਰਿਤਸਰ ਦਾ ਇੱਕ ਬਿਜਨਸਮੈਨ ਦੱਸਦਾ ਤੇ ਤਾਰਿਕ ਦੀ ਪਛਾਣ ਕਿਸੇ ਰਿਪੋਰਟਰ ਦਾ ਭਰਾ ਜਾਂ ਦੋਸਤ ਵਜੋਂ ਕਰਦਾ ਸੀ। ਸਿਪਾਹੀ ਨਾਲ ਮੁਲਾਕਾਤ ਦੌਰਾਨ ਉਹ ਸੈਨਾ ਨਾਲ ਜੁੜੀ ਮਹੱਤਵਪੂਰਣ ਅਤੇ ਸੰਵੇਦਨਸ਼ੀਲ ਜਾਣਕਾਰੀ ਅਖ਼ਬਾਰ ਜਾਂ ਰਸਾਲੇ ਵਿਚ ਪ੍ਰਕਾਸ਼ਤ ਕਰਨ ਦੇ ਨਾਂ 'ਤੇ ਲੈਂਦੇ ਸੀ। ਬਦਲੇ ਵਿਚ ਉਹ 25 ਹਜ਼ਾਰ ਰੁਪਏ ਨਕਦ ਜਾਂ ਕੋਈ ਅਨਮੋਲ ਤੋਹਫ਼ਾ ਦਿੰਦੇ। ਗ੍ਰਿਫਤਾਰੀ ਵੇਲੇ ਉਨ੍ਹਾਂ ਕੋਲੋਂ 15,000 ਨਕਦ ਅਤੇ ਦੋ ਨਵੇਂ ਆਈਫੋਨ ਬਰਾਮਦ ਹੋਏ।

ਦੱਸ ਦੇਈਏ ਕਿ ਐਤਵਾਰ ਨੂੰ ਮਿਲਟਰੀ ਇੰਟੈਲੀਜੈਂਸ ਯਾਨੀ ਐਮਆਈ ਦੇ ਇੰਪੁੱਟ 'ਤੇ ਪਾਕਿਸਤਾਨੀ ਹਾਈ ਕਮਿਸ਼ਨ ਤੋਂ ਚੱਲ ਰਹੇ ਇੱਕ ਵੱਡੇ ਜਾਸੂਸ ਨੈੱਟਵਰਕ ਦਾ ਪਰਦਾਫਾਸ਼ ਦਿੱਲੀ ਪੁਲਿਸ ਦੇ ਵਿਸ਼ੇਸ਼ ਸੈੱਲ ਨੇ ਕੀਤਾ ਸੀ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:

https://play.google.com/store/apps/details?id=com.winit.starnews.hin

https://apps.apple.com/in/app/abp-live-news/id811114904