Sonali Phogat : ਰਿਐਲਿਟੀ ਟੀਵੀ ਸ਼ੋਅ ‘ਬਿੱਗ ਬੌਸ’ (Big Boss) ਵਿੱਚ ਨਜ਼ਰ ਆ ਚੁੱਕੀ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੀ ਭਾਰਤੀ ਜਨਤਾ ਪਾਰਟੀ ਦੀ ਆਗੂ ਸੋਨਾਲੀ ਫੋਗਾਟ ਦਾ ਮੰਗਲਵਾਰ ਨੂੰ ਗੋਆ ਵਿੱਚ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ ਹੈ। ਉੱਤਰੀ ਗੋਆ ਦੇ ਅੰਜੁਨਾ ਦੇ ਇੱਕ ਹਸਪਤਾਲ ਵਿੱਚ ਡਾਕਟਰਾਂ ਦੀ ਟੀਮ ਨੇ ਉਹਨਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਮੌਤ ਦਿਲ ਦੇ ਦੌਰੇ ਕਾਰਨ ਹੋਈ ਹੈ। ਇਸ ਦੇ ਨਾਲ ਹੀ ਗੋਆ ਪੁਲਿਸ ਨੇ ਗੈਰ ਕੁਦਰਤੀ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ।


ਸ਼ਹੀਦ ਭਗਤ ਸਿੰਘ ਤੇ ਸੁਖਦੇਵ ਨਾਲ ਹੱਸ ਕੇ ਫਾਂਸੀ ਦਾ ਰੱਸਾ ਚੁੰਮਣ ਵਾਲੇ ਕ੍ਰਾਂਤੀਕਾਰੀ ਸ਼ਹੀਦ ਰਾਜਗੁਰੂ ਦੀ ਜਯੰਤੀ ਅੱਜ, ਭਵਿੱਖਬਾਣੀ ਹੋਈ ਸੀ ਸੱਚ, ਜਾਣੋ ਰਾਜਗੁਰੂ ਬਾਰੇ ਰੌਚਕ ਤੱਥ



ਡਾਕਟਰਾਂ ਨੇ ਸੋਨਾਲੀ ਫੋਗਾਟ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਫਿਲਹਾਲ ਅੱਜ ਉਹਨਾਂ ਦਾ ਪੋਸਟਮਾਰਟਮ ਕੀਤਾ ਜਾਵੇਗਾ। ਡਾਕਟਰਾਂ ਮੁਤਾਬਕ ਸੋਨਾਲੀ ਫੋਗਾਟ ਦੀ ਮੌਤ ਦਾ ਅਸਲ ਕਾਰਨ ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਇਸ ਦੇ ਨਾਲ ਹੀ ਉਹਨਾਂ ਦੇ ਸਰੀਰ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ।


'ਕਰਲੀਜ਼' ਰੈਸਟੋਰੈਂਟ ਵਿੱਚ ਖਾਧਾ ਖਾਣਾ 
ਦੱਸਿਆ ਜਾ ਰਿਹਾ ਹੈ ਕਿ ਸੋਨਾਲੀ ਫੋਗਾਟ ਆਪਣੇ ਕੁਝ ਕਰਮਚਾਰੀਆਂ ਨਾਲ ਗੋਆ ਦੇ ਟੂਰ 'ਤੇ ਸੀ। ਸੋਨਾਲੀ ਨੇ ਅੰਜੁਨਾ ਦੇ 'ਕਰਲੀਜ਼' ਰੈਸਟੋਰੈਂਟ 'ਚ ਬੇਚੈਨ ਰਹਿਣ ਦੀ ਸ਼ਿਕਾਇਤ ਕੀਤੀ ਸੀ। ਇਸ ਤੋਂ ਬਾਅਦ ਉਹਨਾਂ ਨੂੰ ਉੱਤਰੀ ਗੋਆ ਜ਼ਿਲ੍ਹੇ ਦੇ ਅੰਜੁਨਾ ਦੇ ਸੇਂਟ ਐਂਥਨੀਜ਼ ਹਸਪਤਾਲ ਲਿਜਾਇਆ ਗਿਆ। ਫਿਲਹਾਲ ਮਾਮਲੇ 'ਚ ਕਿਸੇ ਤਰ੍ਹਾਂ ਦੀ ਸਾਜ਼ਿਸ਼ ਦਾ ਸ਼ੱਕ ਨਹੀਂ ਹੈ।


ਵਿਰੋਧੀ ਧਿਰ ਨੇ ਸੀਬੀਆਈ ਜਾਂਚ ਦੀ ਕੀਤੀ ਮੰਗ 
ਹਰਿਆਣਾ (Haryana) 'ਚ ਜਿੱਥੇ ਸੋਨਾਲੀ ਫੋਗਾਟ (Sonali Phogat) ਦੇ ਪਰਿਵਾਰਕ ਮੈਂਬਰਾਂ ਨੇ ਉਹਨਾਂ ਦੀ ਮੌਤ ਦੇ ਹਾਲਾਤ 'ਤੇ ਸਵਾਲ ਚੁੱਕੇ ਹਨ, ਉੱਥੇ ਹੀ ਵਿਰੋਧੀ ਪਾਰਟੀਆਂ ਨੇ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ। ਸੋਨਾਲੀ ਦੀ ਭੈਣ ਰਮਨ ਦਾ ਕਹਿਣਾ ਹੈ ਕਿ ਗੋਆ 'ਚ ਖਾਣਾ ਖਾਣ ਤੋਂ ਬਾਅਦ ਬੇਚੈਨੀ ਮਹਿਸੂਸ ਹੋਣ 'ਤੇ ਉਹਨਾਂ ਨੇ ਉਸ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਹ ਠੀਕ ਨਹੀਂ ਹੈ ਅਤੇ ਉਹ ਘਬਰਾਹਟ ਮਹਿਸੂਸ ਕਰ ਰਹੀ ਹੈ।