Sonia Gandhi Rajya Sabha: ਕਾਂਗਰਸ ਪਾਰਟੀ ਦੀ ਮਜ਼ਬੂਤ ਨੇਤਾ ਅਤੇ ਪਾਰਟੀ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਇਕ ਵਾਰ ਫਿਰ ਰਾਜ ਸਭਾ 'ਚ ਨਜ਼ਰ ਆਉਣਗੇ। ਸੋਨੀਆ ਗਾਂਧੀ ਇੱਕ ਵਾਰ ਫਿਰ ਰਾਜ ਸਭਾ ਵਿੱਚ ਜਾਣਗੇ। ਇਸ ਵਾਰ ਉਹ ਰਾਜਸਥਾਨ ਕੋਟੇ ਤੋਂ ਰਾਜ ਸਭਾ ਵਿੱਚ ਜਾਣ ਵਾਲੇ ਹਨ। ਜਾਣਕਾਰੀ ਮੁਤਾਬਕ ਸੋਨੀਆ ਗਾਂਧੀ ਭਲਕੇ ਯਾਨੀ 14 ਫਰਵਰੀ ਨੂੰ ਰਾਜਸਥਾਨ ਤੋਂ ਰਾਜ ਸਭਾ ਲਈ ਨਾਮਜ਼ਦਗੀ ਦਾਖਲ ਕਰੇਗੀ।
ਨਾਮਜ਼ਦਗੀ ਭਰਨ ਵੇਲੇ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਵਾਡਰਾ ਵੀ ਉਨ੍ਹਾਂ ਦੇ ਨਾਲ ਮੌਜੂਦ ਰਹਿਣਗੇ। ਰਾਹੁਲ ਗਾਂਧੀ ਭਾਰਤ ਜੋੜੋ ਯਾਤਰਾ 'ਤੇ ਹਨ, ਜਿਸ ਲਈ ਕੱਲ ਯਾਨੀ ਬੁੱਧਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਅਤੇ ਰਾਹੁਲ ਗਾਂਧੀ ਵੀ ਕੱਲ੍ਹ ਹੀ ਦਿੱਲੀ ਪਹੁੰਚ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਸੋਨੀਆ ਗਾਂਧੀ ਦਾ ਨਾਮਜ਼ਦਗੀ ਪੱਤਰ ਦਾਖਲ ਕਰਨ ਲਈ ਇਕ ਦਿਨ ਦੀ ਛੁੱਟੀ 'ਤੇ ਦਿੱਲੀ ਆ ਰਹੇ ਹਨ।
ਇਹ ਵੀ ਪੜ੍ਹੋ: Farmers Protest: ਸੁਖਬੀਰ ਬਾਦਲ ਦੀ ਕੇਂਦਰ ਨੂੰ ਅਪੀਲ, ਕਿਸਾਨਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕੀਤੇ ਜਾਣ
ਰਾਜਸਥਾਨ 'ਚ ਸੋਨੀਆ ਗਾਂਧੀ ਦੇ ਸਵਾਗਤ ਲਈ ਕਾਂਗਰਸ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਪਾਰਟੀ ਨੇ ਸੂਬੇ ਦੇ ਆਪਣੇ ਸਾਰੇ ਵਿਧਾਇਕਾਂ ਨੂੰ ਜੈਪੁਰ ਬੁਲਾਇਆ ਹੈ। ਮੰਗਲਵਾਰ ਨੂੰ ਸਾਬਕਾ ਸੀਐਮ ਅਸ਼ੋਕ ਗਹਿਲੋਤ ਦੇ ਘਰ ਉਨ੍ਹਾਂ ਦੇ ਸਵਾਗਤ ਪ੍ਰੋਗਰਾਮ ਅਤੇ ਚੋਣ ਤਿਆਰੀਆਂ ਨੂੰ ਲੈ ਕੇ ਕਾਂਗਰਸ ਨੇਤਾਵਾਂ ਦੀ ਬੈਠਕ ਹੋਈ।
ਮੀਟਿੰਗ ਸ਼ਾਮ ਨੂੰ ਸ਼ੁਰੂ ਹੋਈ ਜਿਸ ਵਿੱਚ ਅਸ਼ੋਕ ਗਹਿਲੋਤ ਤੋਂ ਇਲਾਵਾ ਵਿਧਾਨ ਸਭਾ ਦੇ ਸਾਬਕਾ ਸਪੀਕਰ ਡਾ.ਸੀ.ਪੀ.ਜੋਸ਼ੀ, ਸੂਬਾ ਕਾਂਗਰਸ ਪ੍ਰਧਾਨ ਗੋਵਿੰਦ ਸਿੰਘ ਦੋਤਸਰਾ ਤੇ ਹੋਰ ਆਗੂ ਹਾਜ਼ਰ ਸਨ। ਰਾਜਸਥਾਨ 'ਚ ਕਾਂਗਰਸ ਦੀ ਵਿਧਾਨ ਸਭਾ ਚੋਣਾਂ ਹਾਰਨ ਤੋਂ ਬਾਅਦ ਸੋਨੀਆ ਗਾਂਧੀ ਪਹਿਲੀ ਵਾਰ ਦੌਰੇ 'ਤੇ ਆ ਰਹੀ ਹੈ। ਇਸ ਲਈ ਉਹ ਨਾਮਜ਼ਦਗੀ ਦਾਖ਼ਲ ਕਰਨ ਦੇ ਨਾਲ-ਨਾਲ ਪਾਰਟੀ ਆਗੂਆਂ ਨਾਲ ਜਥੇਬੰਦੀ ਦੀ ਸਥਿਤੀ ਬਾਰੇ ਵੀ ਵਿਚਾਰ ਵਟਾਂਦਰਾ ਕਰ ਸਕਦੇ ਹਨ।
ਰਾਜਸਥਾਨ 'ਚ ਰਾਜ ਸਭਾ ਦੀਆਂ ਤਿੰਨ ਸੀਟਾਂ 'ਤੇ ਹੋਣਗੀਆਂ ਚੋਣਾਂ
ਰਾਜਸਥਾਨ 'ਚ ਰਾਜ ਸਭਾ ਦੀਆਂ 10 ਸੀਟਾਂ ਹਨ, ਜਿਨ੍ਹਾਂ 'ਚੋਂ ਤਿੰਨ ਸੀਟਾਂ 'ਤੇ ਚੋਣਾਂ ਹੋਣੀਆਂ ਹਨ। ਨਾਮਜ਼ਦਗੀ ਦਾਖਲ ਕਰਨ ਦੀ ਆਖਰੀ ਮਿਤੀ 15 ਫਰਵਰੀ ਹੈ। ਵਿਧਾਨ ਸਭਾ 'ਚ ਗਿਣਤੀ ਦੇ ਹਿਸਾਬ ਨਾਲ ਇਨ੍ਹਾਂ 'ਚੋਂ 2 ਸੀਟਾਂ ਭਾਜਪਾ ਅਤੇ ਇਕ ਸੀਟ ਕਾਂਗਰਸ ਦੇ ਹਿੱਸੇ ਆਉਣਾ ਤੈਅ ਹੈ। ਰਾਜਸਥਾਨ ਦੀਆਂ 10 ਰਾਜ ਸਭਾ ਸੀਟਾਂ 'ਚੋਂ 6 'ਤੇ ਕਾਂਗਰਸ ਦੇ ਅਤੇ 4 'ਤੇ ਭਾਜਪਾ ਦੇ ਸੰਸਦ ਮੈਂਬਰ ਹਨ। ਇਸ ਵਾਰ ਸੋਨੀਆ ਗਾਂਧੀ ਵੀ ਇੱਥੋਂ ਰਾਜ ਸਭਾ ਵਿੱਚ ਜਾਵੇਗੀ।
ਇਹ ਵੀ ਪੜ੍ਹੋ: Bomb Threat: ‘ਬੰਬ ਰੱਖ ਦਿੱਤੈ, ਲੈਂਡ ਕਰਦਿਆਂ ਹੀ ਧਮਾਕਾ ਹੋਵੇਗਾ’, ਚੇਨਈ ਤੋਂ ਮੁੰਬਈ ਪਹੁੰਚੀ ਇੰਡੀਗੋ ਦੀ ਫਲਾਈਟ ਨੂੰ ਮਿਲੀ ਧਮਕੀ