ਸੋਨੀਪਤ: ਦੇਸ਼ ਭਰ ਵਿੱਚ ਇਨ੍ਹੀਂ ਮਾਨਸੂਨ ਨੇ ਜ਼ੋਰ ਫੜਿਆ ਹੋਇਆ ਹੈ। ਬਾਰਸ਼ ਦੇ ਮੌਸਮ ਵਿੱਚ ਸਾਵਧਾਨ ਰਹਿਣ ਦੀ ਲੋੜ ਹੈ। ਸੋਨੀਪਤ ਦੇ ਗੰਨੌਰ ਵਿੱਚ 9 ਸਾਲਾਂ ਦਾ ਬੱਚਾ ਬਿਜਲੀ ਦੇ ਖੰਬੇ ਨਾਲ ਚਿਪਕ ਗਿਆ। ਬੱਚੇ ਨੂੰ ਬਚਾਉਣ ਆਈ ਮਹਿਲਾ ਵੀ ਕਰੰਟ ਦੀ ਚਪੇਟ ਵਿੱਚ ਆ ਗਈ। ਘਟਨਾ ਸੋਨੀਪਤ ਦੇ ਗੰਨੌਰ ਦੇ ਮਹਾਦੇਵ ਨਗਰ ਦੀ ਹੈ। ਅਕਸ਼ਿਤ ਨਾਂ ਦਾ ਬੱਚਾ ਖੇਡਦਿਆਂ-ਖੇਡਦਿਆਂ ਬਿਜਲੀ ਦੇ ਖੰਭੇ ਦੀ ਚਪੇਟ ਵਿੱਚ ਆ ਗਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਬੱਚੇ ਤੇ ਮਹਿਲਾ ਨੂੰ ਬਿਜਲੀ ਦੇ ਖੰਭੇ ਨਾਲ ਚਿੰਬੜਿਆ ਵੇਖ ਆਸ-ਪਾਸ ਦੇ ਲੋਕਾਂ ਨੇ ਸੁੱਕੇ ਡੰਡੇ ਨਾਲ ਦੋਵਾਂ ਦੀ ਜਾਨ ਬਚਾਈ। ਬੱਚੇ ਨੂੰ ਇਲਾਜ ਲਈ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਨੂੰ ਵੇਖਦਿਆਂ ਪ੍ਰਸ਼ਾਸਨ ਨੇ ਬਾਰਸ਼ ਦੇ ਦਿਨਾਂ ਵਿੱਚ ਬਿਜਲੀ ਦੇ ਖੰਭਿਆਂ ਤੋਂ ਦੂਰੀ ਬਣਾਉਣ ਦੀ ਅਪੀਲ ਕੀਤੀ ਹੈ।