ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ 'ਚ ਸਪਾਈਸ ਜੈੱਟ ਨੇ ਆਪਣੇ ਯਾਤਰੀਆਂ ਨੂੰ ਬੀਮਾ ਦੇਣ ਦਾ ਐਲਾਨ ਕੀਤਾ ਹੈ। ਜੋ ਯਾਤਰਾ ਦੇ 12 ਮਹੀਨਿਆਂ ਬਾਅਦ ਤਕ ਵੈਲਿਡ ਰਹੇਗਾ। ਏਅਰਲਾਇਨਜ਼ ਵੱਲੋਂ ਵੱਖ-ਵੱਖ ਇੰਸ਼ੋਰੈਂਸ ਪੈਕੇਜ ਲਾਂਚ ਕੀਤੇ ਗਏ ਹਨ। ਜੋ 443 ਰੁਪਏ ਤੋਂ ਸ਼ੁਰੂ ਹੋਕੇ 1,564 ਰੁਪਏ ਤਕ ਜਾਂਦੇ ਹਨ।
ਇਨ੍ਹਾਂ ਪੈਕੇਜਸ 'ਚ ਯਾਤਰੀਆਂ ਨੂੰ 50 ਹਜ਼ਾਰ ਰੁਪਏ ਤੋਂ ਲੈਕੇ ਤਿੰਨ ਲੱਖ ਰੁਪਏ ਤਕ ਦਾ ਬੀਮਾ ਕਵਰ ਮਿਲੇਗਾ। ਸਪਾਈਸਜੈੱਟ ਨੇ ਪਨੀ ਡਿਜ਼ਿਟ ਇਲਨੈੱਸ ਗਰੁੱਪ ਇੰਸ਼ੋਰੈਂਸ ਪਾਲਿਸੀ ਜ਼ਰੀਏ ਗੋ ਡਿਜ਼ਿਟ ਜਨਰਲ ਇੰਸ਼ੋਰੈਂਸ ਨਾਲ ਮਿਲਕੇ ਇਹ ਪੈਕੇਜ ਪੇਸ਼ ਕੀਤੇ ਹਨ।
ਟਿਕਟੌਕ ਸ਼ੌਕੀਨਾਂ ਲਈ ਵੱਡੀ ਖੁਸ਼ਖ਼ਬਰੀ, ਹੁਣ ਬਣਾ ਸਕਣਗੇ ਵੀਡੀਓਜ਼
ਸਪਾਈਸਜੈੱਟ ਦੇ ਬੀਮਾ ਪੈਕੇਜ ਹਸਪਤਾਲ ਦੇ ਖਰਚਿਆਂ ਦੇ ਨਾਲ 30 ਅਤੇ 60 ਦਿਨਾਂ ਲਈ ਹਸਪਤਾਲ 'ਚ ਭਰਤੀ ਹੋਣ ਤੋਂ ਪਹਿਲਾਂ ਤੇ ਬਾਅਦ ਦੇ ਸਾਰੇ ਖਰਚਿਆਂ ਨੂੰ ਕਵਰ ਕੀਤਾ ਜਾਵੇਗਾ। ਜਾਂਚ ਦੌਰਾਨ ਜੇਕਰ ਰਿਪੋਰਟ ਪੌਜ਼ੇਟਿਵ ਆਉਂਦੀ ਹੈ ਤਾਂ ਇਲਾਜ, ਦਵਾਈ ਅਤੇ ਪ੍ਰਿਸਕ੍ਰਿਪਸ਼ਨ ਦਾ ਖਰਚ ਵੀ ਇਸ 'ਚ ਕਵਰ ਹੋਵੇਗਾ।
ਕੋਰੋਨਾ ਵਾਇਰਸ ਬਾਰੇ ਡਰਾਉਣਾ ਖ਼ੁਲਾਸਾ, ਭਾਰਤ 'ਚ ਰੋਜ਼ਾਨਾ ਸਾਹਮਣੇ ਆਉਣਗੇ ਲੱਖਾਂ ਕੇਸ!
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ