ਨਵੀਂ ਦਿੱਲੀ: ਸਟੇਰੌਇਡ ਕੋਰੋਨਾ ਤੋਂ ਗੰਭੀਰ ਪੀੜਤ ਮਰੀਜ਼ਾਂ ਨੂੰ ਜ਼ਿੰਦਗੀ ਦੇ ਸਕਦੀ ਹੈ। ਸਟੇਰੌਇਡ ਦੇ ਇਲਾਜ ਨਾਲ ਕੋਵਿਡ-19 ਦੇ ਮਰੀਜ਼ਾਂ 'ਚ ਮੌਤ ਦਾ ਖ਼ਤਰਾ 20 ਫੀਸਦ ਘੱਟ ਜਾਂਦਾ ਹੈ। ਸੱਤ ਗਲੋਬਲ ਪ੍ਰੀਖਣਾਂ ਤੋਂ ਬਾਅਦ ਵਿਸ਼ਵ ਸਿਹਤ ਸੰਗਠਨ ਨੇ ਬੁੱਧਵਾਰ ਨੂੰ ਗਾਈਡਲਾਈਨਜ਼ 'ਚ ਮੁੜ ਤੋਂ ਸੋਧ ਕੀਤੀ ਹੈ। ਉਨ੍ਹਾਂ ਨੇ ਕੋਰੋਨਾ ਨਾਲ ਗੰਭੀਰ ਪੀੜਤ ਮਰੀਜ਼ਾਂ 'ਤੇ ਸਟੇਰੌਇਡ ਦੀ ਵਰਤੋਂ ਦੀ ਸ਼ਿਫਾਰਸ਼ ਕੀਤੀ ਹੈ।


ਖੋਜ 'ਚ ਪਾਇਆ ਕਿ ਸਟੇਰੌਇਡ ਨੇ ਆਈਸੀਯੂ ਵਿੱਚ ਵਿੱਚ ਦਾਖਲ ਕੋਵਿਡ-19 ਮਰੀਜ਼ਾਂ ਦੇ ਬਚਾਅ ਦੀ ਦਰ ਵਿੱਚ ਵਾਧਾ ਕੀਤਾ ਹੈ। ਨਵੇਂ ਸਬੂਤਾਂ ਦੇ ਅਧਾਰ 'ਤੇ ਡਬਲਯੂਐਚਓ ਨੇ ਨਵੇਂ ਇਲਾਜ ਲਈ ਸਲਾਹਕਾਰ ਜਾਰੀ ਕੀਤੀ ਪਰ ਉਸ ਨੇ ਕੋਵਿਡ-19 ਦੇ ਹਲਕੇ ਲੱਛਣਾਂ ਵਾਲੇ ਮਰੀਜ਼ਾਂ 'ਤੇ ਇਸ ਦੀ ਵਰਤੋਂ ਤੋਂ ਇਤਰਾਜ਼ ਜ਼ਾਹਰ ਕੀਤਾ ਹੈ। ਬ੍ਰਿਟੇਨ ਦੀ ਬ੍ਰਿਸਟਲ ਯੂਨੀਵਰਸਿਟੀ ਦੇ ਖੋਜਕਰਤਾ ਪ੍ਰੋਫੈਸਰ ਜੋਨਾਥਨ ਸਟਰਨ ਨੇ ਕਿਹਾ, “ਸਟੇਰੌਇਡ ਸਸਤਾ ਤੇ ਅਸਾਨੀ ਨਾਲ ਉਪਲਬਧ ਇਲਾਜ ਹੈ। ਸਾਡੀ ਖੋਜ ਇਸ ਗੱਲ ਦੀ ਪੁਸ਼ਟੀ ਕਰਦੀ ਹੈ ਕਿ ਇਸ ਦੀ ਵਰਤੋਂ ਨੇ ਕੋਵਿਡ-19 ਦੇ ਬੁਰੀ ਤਰ੍ਹਾਂ ਪ੍ਰਭਾਵਿਤ ਮਰੀਜ਼ਾਂ ਵਿੱਚ ਮੌਤ ਦੇ ਜੋਖਮ ਨੂੰ ਘਟਾ ਦਿੱਤਾ ਹੈ।"

ਜਾਂਚ ਨੇ ਇਹ ਸਿੱਟਾ ਕੱਢਿਆ ਕਿ ਸਟੇਰੌਇਡ ਕੋਵਿਡ-19 ਦੇ ਮਰੀਜ਼ਾਂ ਲਈ ਢੁਕਵੇਂ ਹਨ। ਇਹ ਕਿਸੇ ਵੀ ਉਮਰ, ਲਿੰਗ ਤੇ ਬਿਮਾਰੀ ਦੀ ਮਿਆਦ ਦੇ ਮਰੀਜ਼ਾਂ 'ਤੇ ਵਰਤੀ ਜਾ ਸਕਦੀ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904