Vande Bharat Stone Pelting: ਵੰਦੇ ਭਾਰਤ ਟਰੇਨ 'ਤੇ ਇੱਕ ਵਾਰ ਫਿਰ ਪਥਰਾਅ ਹੋਇਆ ਹੈ। ਦਿੱਲੀ ਤੋਂ ਦੇਹਰਾਦੂਨ ਜਾ ਰਹੀ ਵੰਦੇ ਭਾਰਤ ਐਕਸਪ੍ਰੈੱਸ 'ਤੇ ਬੀਤੀ ਰਾਤ (18-19 ਜੂਨ) ਪਥਰਾਅ ਕੀਤਾ ਗਿਆ। ਮੇਰਠ-ਮੁਜ਼ੱਫਰਨਗਰ ਰੇਲਵੇ ਟ੍ਰੈਕ ਦੇ ਨਾਰਾ ਜਦੋਦਾ ਰੇਲਵੇ ਸਟੇਸ਼ਨ ਤੋਂ ਲੰਘਦੇ ਸਮੇਂ ਟਰੇਨ 'ਤੇ ਪਥਰਾਅ ਕੀਤਾ ਗਿਆ, ਜਿਸ 'ਚ ਟਰੇਨ ਦੇ ਸ਼ੀਸ਼ਿਆਂ 'ਤੇ ਖਰੋਚ ਦੇ ਨਿਸ਼ਾਨ ਆਏ ਹਨ। ਟਰੇਨ 'ਚ ਸਵਾਰ ਕੁਝ ਯਾਤਰੀਆਂ ਨੇ ਇਸ ਦੀ ਵੀਡੀਓ ਬਣਾਈ।
29 ਮਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਹਰਾਦੂਨ ਤੋਂ ਦਿੱਲੀ ਦੇ ਆਨੰਦ ਵਿਹਾਰ ਸਟੇਸ਼ਨ ਤੱਕ ਚੱਲਣ ਵਾਲੀ ਵੰਦੇ ਭਾਰਤ ਐਕਸਪ੍ਰੈਸ ਰੇਲਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸੀ। ਟਰੇਨ ਦੇ ਸ਼ੁਰੂ ਹੋਣ 'ਤੇ ਰੇਲ ਮੰਤਰੀ ਅਸ਼ਵਿਨੀ ਵੈਸ਼ਨਵ ਦੇਹਰਾਦੂਨ ਪਹੁੰਚੇ ਸਨ।
ਜਨਵਰੀ ਤੋਂ ਲੈ ਕੇ ਹੁਣ ਤੱਕ ਪੱਥਰਬਾਜ਼ੀ ਦੀ 7ਵੀਂ ਘਟਨਾ
ਜਨਵਰੀ 2023 ਤੋਂ ਬਾਅਦ ਵੰਦੇ ਭਾਰਤ ਟਰੇਨ 'ਤੇ ਪਥਰਾਅ ਦੀ ਇਹ 7ਵੀਂ ਘਟਨਾ ਹੈ। ਇਸ ਤੋਂ ਪਹਿਲਾਂ ਮਈ 'ਚ ਕੇਰਲ ਦੀ ਪਹਿਲੀ ਵੰਦੇ ਭਾਰਤ ਐਕਸਪ੍ਰੈੱਸ 'ਤੇ ਪੱਥਰ ਸੁੱਟੇ ਗਏ ਸਨ। ਇਸੇ ਤਰ੍ਹਾਂ ਦੀ ਘਟਨਾ 6 ਅਪ੍ਰੈਲ ਨੂੰ ਵੀ ਵਾਪਰੀ ਸੀ, ਜਦੋਂ ਵਿਸ਼ਾਖਾਪਟਨਮ 'ਚ ਵੰਦੇ ਭਾਰਤ ਐਕਸਪ੍ਰੈੱਸ 'ਤੇ ਪਥਰਾਅ ਹੋਇਆ ਸੀ। ਇਸ ਤੋਂ ਪਹਿਲਾਂ ਜਨਵਰੀ 'ਚ ਵਿਸ਼ਾਖਾਪਟਨਮ 'ਚ ਹੀ ਵੰਦੇ ਭਾਰਤ ਟਰੇਨ 'ਤੇ ਪਥਰਾਅ ਹੋਇਆ ਸੀ। 12 ਮਾਰਚ ਨੂੰ ਪੱਛਮੀ ਬੰਗਾਲ 'ਚ ਵੰਦੇ ਭਾਰਤ 'ਤੇ ਪਥਰਾਅ ਦੀ ਘਟਨਾ ਵਾਪਰੀ ਸੀ, ਜਿਸ 'ਚ ਟਰੇਨ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ ਸਨ। ਪੂਰਬੀ ਰੇਲਵੇ ਨੇ ਦੱਸਿਆ ਸੀ ਕਿ ਪਥਰਾਅ ਦੀ ਘਟਨਾ ਮੁਰਸ਼ਿਦਾਬਾਦ ਦੇ ਫਰੱਕਾ ਵਿਖੇ ਵਾਪਰੀ ਸੀ।
ਇਹ ਵੀ ਪੜ੍ਹੋ : ਇਮਰਾਨ ਖਾਨ ਦੇ ਨਾਲ ਉਨ੍ਹਾਂ ਦੀ ਭੈਣ 'ਤੇ ਵੀ ਲਟਕੀ ਗ੍ਰਿਫਤਾਰੀ ਦੀ ਤਲਵਾਰ ! ਜ਼ਮੀਨ ਘੁਟਾਲੇ ਵਿੱਚ ਸੰਮਨ
ਇਹ ਵੀ ਪੜ੍ਹੋ : ਮੁੰਬਈ ਬੰਬ ਧਮਾਕਿਆਂ ਦਾ ਮੋਸਟ ਵਾਂਟੇਡ ਅੱਤਵਾਦੀ ਬਸ਼ੀਰ ਕੈਨੇਡਾ 'ਚ ਗ੍ਰਿਫਤਾਰ , ਪਾਕਿਸਤਾਨ ਨੇ ਦਿੱਤੀ ਸੀ ਟ੍ਰੇਨਿੰਗ, ਹੁਣ ਲਿਆਂਦਾ ਜਾਵੇਗਾ ਭਾਰਤ !
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ