ਉੱਤਰਪ੍ਰਦੇਸ਼: ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਿਆ ਹੈ। ਪੂਰੇ ਦੇਸ਼ ‘ਚ ਚੋਣ ਜ਼ਾਬਤਾ ਲਾਗੂ ਹੋ ਗਈ ਹੈ। ਹਰ ਪਾਸੇ ਰਾਜਨੀਤਕ ਪਾਰਟੀਆਂ ਦੇ ਬੈਨਰ ਤੇ ਪੋਸਟਰ ਹਟਾਏ ਜਾ ਰਹੇ ਹਨ। ਯੂਪੀ ‘ਚ ਪੁਲਿਸ ਤੇ ਪ੍ਰਸਾਸ਼ਨ ਦੇ ਲੋਕ ਇਹ ਤੈਅ ਕਰ ਰਹੇ ਹਨ ਪਰ ਉਨਾਅ ‘ਚ ਇੱਕ ਵੱਖਰਾ ਮਾਮਲਾ ਹੀ ਸਾਹਮਣੇ ਆਇਆ ਹੈ।
ਉਨਾਵ ਦੇ ਇੱਕ ਚੌਕੀ ਇੰਚਾਰਜ ਨੇ ਕਾਂਸਟੇਬਲ ਨੂੰ ਬਿਜਲੀ ਦੇ ਖੰਬੇ ਤੋਂ ਬੈਨਰ ਹੋਡਿੰਗ ਉਤਾਰਣ ਲਈ ਚੜ੍ਹਾ ਦਿੱਤਾ। ਇਸ ‘ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਤੋਂ ਬਾਅਦ ਸਬ-ਇੰਸਪੈਕਟਰ ਸੈਲਫੀਆਂ ਲੈਣ ‘ਚ ਹੀ ਰੁੱਝਿਆ ਰਿਹਾ। ਹੁਣ ਇਹ ਸੈਲਫੀਆਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਉਧਰ ਕਾਂਸਟੇਬਲ ਕੋਲ ਨਾ ਤਾਂ ਸੁਰੱਖਿਆ ਦਾ ਕੋਈ ਇੰਤਜ਼ਾਮ ਸੀ ਤੇ ਨਾ ਹੀ ਖੰਬੇ ‘ਤੇ ਚੜ੍ਹਣ ਦੇ ਕੋਈ ਪੁਖਤਾ ਇੰਤਜ਼ਾਮ। ਇਸ ਤੋਂ ਬਾਅਦ ਵੀ ਉਸ ਨੇ ਆਪਣੇ ਅਧਿਕਾਰੀ ਦੀ ਗੱਲ ਮਨੀ ਤੇ ਖੰਬੇ ‘ਤੇ ਚੜ੍ਹ ਗਿਆ।
ਬੰਦਰਕਾ ਚੌਕੀ ਇੰਚਾਰਜ ਕਮਲ ਦੂਬੇ ਦੀਆਂ ਸੈਲਫੀਆਂ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹਨ ਜਿਨ੍ਹਾਂ ਨੂੰ ਦੇਖ ਕੇ ਜਨਤਾ ਹੈਰਾਨੀ ਜਾਹਿਰ ਕਰ ਰਹੀ ਹੈ।