Subhadra Yojana: ਕੇਂਦਰ ਸਰਕਾਰ ਦੇਸ਼ ਦੇ ਲੋਕਾਂ ਲਈ ਕਈ ਯੋਜਨਾਵਾਂ ਚਲਾਉਂਦੀ ਹੈ। ਇਹਨਾਂ ਵਿੱਚੋਂ ਬਹੁਤ ਸਾਰੀਆਂ ਸਕੀਮਾਂ ਖਾਸ ਕਰਕੇ ਔਰਤਾਂ ਲਈ ਲਿਆਂਦੀਆਂ ਗਈਆਂ ਹਨ, ਤਾਂ ਜੋ ਉਨ੍ਹਾਂ ਨੂੰ ਆਰਥਿਕ ਤੌਰ 'ਤੇ ਮਜ਼ਬੂਤ ​​ਅਤੇ ਆਤਮ ਨਿਰਭਰ ਬਣਾਇਆ ਜਾ ਸਕੇ। ਸਰਕਾਰ ਔਰਤਾਂ ਦੇ ਸਸ਼ਕਤੀਕਰਨ ਲਈ ਕਈ ਕਦਮ ਚੁੱਕ ਰਹੀ ਹੈ। ਕੇਂਦਰ ਸਰਕਾਰ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਸਰਕਾਰਾਂ ਆਪਣੇ ਰਾਜਾਂ ਦੀਆਂ ਔਰਤਾਂ ਲਈ ਕਈ ਸਕੀਮਾਂ ਚਲਾਉਂਦੀਆਂ ਹਨ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ 'ਤੇ ਓਡੀਸ਼ਾ ਰਾਜ 'ਚ ਔਰਤਾਂ ਲਈ ਸੁਭਦਰਾ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਸਕੀਮ ਤਹਿਤ ਔਰਤਾਂ ਨੂੰ 10,000 ਰੁਪਏ ਦਿੱਤੇ ਜਾਣਗੇ। ਇਸ ਸਕੀਮ ਤਹਿਤ ਕਿਹੜੀਆਂ ਮਹਿਲਾਵਾਂ ਲਾਭ ਲੈ ਸਕਣਗੀਆਂ? ਆਓ ਜਾਣਦੇ ਹਾਂ



ਇਨ੍ਹਾਂ ਮਹਿਲਾਵਾਂ ਨੂੰ ਮਿਲੇਗਾ ਲਾਭ 
ਸਰਕਾਰ ਨੇ ਸੁਭਦਰਾ ਯੋਜਨਾ ਦੇ ਤਹਿਤ ਲਾਭ ਲੈਣ ਲਈ ਕੁਝ ਯੋਗਤਾ ਮਾਪਦੰਡ ਤੈਅ ਕੀਤੇ ਹਨ। ਜੋ ਮਹਿਲਾਵਾਂ ਇਨ੍ਹਾਂ ਯੋਗਤਾ ਮਾਪਦੰਡਾਂ ਨੂੰ ਪੂਰਾ ਨਹੀਂ ਕਰਦੀਆਂ ਹਨ, ਉਨ੍ਹਾਂ ਨੂੰ ਇਸ ਸਕੀਮ ਦਾ ਲਾਭ ਨਹੀਂ ਮਿਲੇਗਾ। ਉੜੀਸਾ ਸਰਕਾਰ ਵੱਲੋਂ ਸੁਭਦਰਾ ਯੋਜਨਾ ਸ਼ੁਰੂ ਕੀਤੀ ਗਈ ਹੈ। ਇਸ ਲਈ ਇਸ ਯੋਜਨਾ ਦਾ ਲਾਭ ਸਿਰਫ ਉੜੀਸਾ ਰਾਜ ਦੀਆਂ ਔਰਤਾਂ ਨੂੰ ਹੀ ਦਿੱਤਾ ਜਾਵੇਗਾ। ਦੂਜੇ ਰਾਜਾਂ ਦੀਆਂ ਔਰਤਾਂ ਇਸ ਦਾ ਲਾਭ ਨਹੀਂ ਲੈ ਸਕਣਗੀਆਂ। 21 ਸਾਲ ਤੋਂ 60 ਸਾਲ ਤੱਕ ਦੀਆਂ ਔਰਤਾਂ ਨੂੰ ਇਸ ਸਕੀਮ ਤਹਿਤ ਲਾਭ ਮਿਲੇਗਾ।


ਇਹ ਵੀ ਪੜ੍ਹੋ: BSNL ਨੇ Jio, Airtel ਅਤੇ Vi ਸਭ ਨੂੰ ਪਛਾੜਿਆ, ਇਸ ਮਾਮਲੇ 'ਚ ਬਣੀ ਨੰਬਰ 1 ਟੈਲੀਕਾਮ ਕੰਪਨੀ


ਯੋਜਨਾ ਦਾ ਲਾਭ ਲੈਣ ਲਈ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ ਜਾਂ ਰਾਜ ਖੁਰਾਕ ਸੁਰੱਖਿਆ ਕਾਨੂੰਨ ਦੇ ਤਹਿਤ ਰਾਸ਼ਨ ਕਾਰਡ ਵਿੱਚ ਪਿੰਡ ਦਾ ਨਾਮ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਹੀ ਮਹਿਲਾ ਪਰਿਵਾਰ ਦੀ ਸਾਲਾਨਾ ਆਮਦਨ 2.50 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਜੇਕਰ ਅਜਿਹਾ ਹੁੰਦਾ ਹੈ ਤਾਂ ਤੁਹਾਨੂੰ ਕੋਈ ਲਾਭ ਨਹੀਂ ਮਿਲੇਗਾ


ਇਹ ਵੀ ਪੜ੍ਹੋ: ਅਗਲੇ ਤਿੰਨ ਦਿਨ ਭਾਰੀ ਮੀਂਹ ਦਾ ਅਲਰਟ, ਇਨ੍ਹਾਂ ਸੂਬਿਆਂ ਲਈ ਚਿਤਾਵਨੀ...


ਕੁੱਲ 50 ਹਜ਼ਾਰ ਰੁਪਏ ਮਿਲਣਗੇ
ਸੁਭਦਰਾ ਯੋਜਨਾ ਤਹਿਤ ਔਰਤਾਂ ਨੂੰ 10,000 ਰੁਪਏ ਸਾਲਾਨਾ ਦਿੱਤੇ ਜਾਣਗੇ। ਸਰਕਾਰ ਇਸ ਯੋਜਨਾ ਨੂੰ 5 ਸਾਲਾਂ ਲਈ ਚਲਾਏਗੀ। ਹਰ ਔਰਤ ਨੂੰ ਲਗਾਤਾਰ 5 ਸਾਲਾਂ ਲਈ 10,000 ਰੁਪਏ ਦਿੱਤੇ ਜਾਣਗੇ। ਭਾਵ ਸਰਕਾਰ ਵੱਲੋਂ ਔਰਤਾਂ ਨੂੰ ਕੁੱਲ 50 ਹਜ਼ਾਰ ਰੁਪਏ ਦਿੱਤੇ ਜਾਣਗੇ। ਔਰਤਾਂ ਨੂੰ ਸਾਲ ਵਿੱਚ ਦੋ ਵਾਰ ਕਿਸ਼ਤਾਂ ਭੇਜੀਆਂ ਜਾਣਗੀਆਂ। ਪਹਿਲੀ ਕਿਸ਼ਤ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ 'ਤੇ ਦਿੱਤੀ ਜਾਵੇਗੀ, ਜਦਕਿ ਦੂਜੀ ਕਿਸ਼ਤ ਰੱਖੜੀ ਦੇ ਮੌਕੇ 'ਤੇ ਖਾਤੇ 'ਚ ਭੇਜੀ ਜਾਵੇਗੀ।



ਇਸ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਅਪਲਾਈ
ਉੜੀਸਾ ਦੀਆਂ ਔਰਤਾਂ ਸੁਮਿੱਤਰਾ ਸਕੀਮ ਲਈ ਔਨਲਾਈਨ ਅਤੇ ਆਫ਼ਲਾਈਨ ਦੋਵੇਂ ਤਰ੍ਹਾਂ ਅਰਜ਼ੀਆਂ ਦੇ ਸਕਦੀਆਂ ਹਨ। ਆਨਲਾਈਨ ਅਪਲਾਈ ਕਰਨ ਲਈ ਉਨ੍ਹਾਂ ਨੂੰ ਸੁਭਦਰਾ ਪੋਰਟਲ 'ਤੇ ਜਾ ਕੇ ਅਪਲਾਈ ਕਰਨਾ ਹੋਵੇਗਾ। ਔਫਲਾਈਨ ਲਈ, ਨਜ਼ਦੀਕੀ ਆਂਗਣਵਾੜੀ ਕੇਂਦਰ, ਬਲਾਕ ਦਫ਼ਤਰ, ਸ਼ਹਿਰੀ ਲੋਕਲ ਬਾਡੀ ਦਫ਼ਤਰ ਜਾਂ ਸੀਐਸਸੀ ਕੇਂਦਰ ਵਿੱਚ ਜਾ ਕੇ ਅਰਜ਼ੀ ਦਿੱਤੀ ਜਾ ਸਕਦੀ ਹੈ।