Subhas Chandra Bose Birthday 2022: ਜਦੋਂ ਭਾਰਤ 40 ਤੇ 50 ਦੇ ਦਹਾਕੇ ਵਿੱਚ ਬਰਤਾਨਵੀ ਹਕੂਮਤ ਦੀ ਅਧੀਨਤਾ ਤੋਂ ਬਾਹਰ ਨਿਕਲਣ ਲਈ ਸਖ਼ਤ ਸੰਘਰਸ਼ ਕਰ ਰਿਹਾ ਸੀ ਤਾਂ ਪੰਜਾਬੀਆਂ ਨੇ ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਵਿੱਚ ਵਡਮੁੱਲਾ ਯੋਗਦਾਨ ਪਾਇਆ ਸੀ। ਪੰਜਾਬ ਦੇ ਜਨਰਲ ਮੋਹਨ ਸਿੰਘ ਨੇ 15 ਦਸੰਬਰ, 1941 ਨੂੰ ਆਜ਼ਾਦ ਹਿੰਦ ਫ਼ੌਜ ਦੀ ਸਥਾਪਨਾ ਕੀਤੀ। ਬਾਅਦ ਵਿੱਚ 21 ਅਕਤੂਬਰ 1943 ਨੂੰ ਇਸ ਫ਼ੌਜ ਦੀ ਅਗਵਾਈ ਸੁਭਾਸ਼ ਚੰਦਰ ਬੋਸ ਨੂੰ ਸੌਂਪ ਦਿੱਤੀ। ਇਸ ਦੇ ਨਾਲ ਹੀ ਨੇਤਾ ਜੀ ਨੂੰ ਆਜ਼ਾਦ ਹਿੰਦ ਫ਼ੌਜ ਦਾ ਸੁਪਰੀਮ ਕਮਾਂਡਰ ਵੀ ਐਲਾਨਿਆ ਗਿਆ।



ਜਨਰਲ ਮੋਹਨ ਸਿੰਘ ਨੇ ਕਿਹਾ ਸੀ ਕਿ ਮਾਤ ਭੂਮੀ ਦੀ ਅਜ਼ਾਦੀ ਲਈ ਵੱਖਰੀ ਫੌਜ ਦੀ ਬਹੁਤ ਲੋੜ ਹੈ, ਜੋ ਅੰਗਰੇਜ਼ਾਂ ਦੀ ਫੌਜੀ ਤਾਕਤ ਦਾ ਮੁਕਾਬਲਾ ਕਰ ਸਕੇ। ਇਸ ਲਈ ਉਨ੍ਹਾਂ ਨੇ ਨੇਤਾ ਜੀ ਦੇ ਸਾਹਮਣੇ ਜਾਪਾਨ ਤੋਂ ਮਦਦ ਲੈਣ ਦਾ ਸੁਝਾਅ ਵੀ ਰੱਖਿਆ ਸੀ। ਫੌਜ ਦੇ ਤਿਰੰਗੇ ਝੰਡੇ ਵਿੱਚ ਭੱਜਦੇ ਸ਼ੇਰ ਦੀ ਤਸਵੀਰ ਉੱਕਰੀ ਹੋਈ ਸੀ, ਜੋ ਫੌਜ ਦੀ ਬਹਾਦਰੀ ਦਾ ਪ੍ਰਤੀਕ ਸੀ।

ਇੱਕ ਪਾਸੇ ਆਜ਼ਾਦ ਹਿੰਦ ਫੌਜ ਨੂੰ ਤਿੰਨ ਬ੍ਰਿਗੇਡਾਂ ਸੁਭਾਸ਼ ਬ੍ਰਿਗੇਡ, ਗਾਂਧੀ ਬ੍ਰਿਗੇਡ ਤੇ ਜਵਾਹਰ ਬ੍ਰਿਗੇਡ ਦੇ ਨਾਲ ਲਕਸ਼ਮੀਬਾਈ ਰੈਜੀਮੈਂਟ ਦਾ ਨਾਂ ਦਿੱਤਾ ਗਿਆ ਸੀ। ਉੱਥੇ ਹੀ, ਨੇਤਾ ਜੀ ਦੀ ਫੌਜ ਵਿਚ ਹੇਠਲੇ ਪੱਧਰ 'ਤੇ ਸਿਪਾਹੀਆਂ ਦੀ ਭਰਤੀ ਦੀ ਪਹਿਲੀ ਮੁਹਿੰਮ ਪੰਜਾਬ ਵਿੱਚ ਹੀ ਸ਼ੁਰੂ ਕੀਤੀ ਗਈ ਸੀ, ਜਿਸ ਨੂੰ ਜਨਰਲ ਹਰਬਖਸ਼ ਸਿੰਘ ਨੇ ਸੰਭਾਲਿਆ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਆਜ਼ਾਦ ਹਿੰਦ ਫ਼ੌਜ ਦੀ ਇਸ ਪਹਿਲੀ ਭਰਤੀ ਵਿੱਚ ਪੰਜਾਬ ਦੇ ਜ਼ਿਆਦਾਤਰ ਕਿਸਾਨਾਂ ਤੇ ਰੁਜ਼ਗਾਰ ਪ੍ਰਾਪਤ ਲੋਕਾਂ ਨੇ ਆਪਣੀਆਂ ਸੇਵਾਵਾਂ ਦਿੱਤੀਆਂ ਤੇ ਦੇਸ਼ ਦੀ ਅਜ਼ਾਦੀ ਲਈ ਆਜ਼ਾਦ ਹਿੰਦ ਫ਼ੌਜ ਦੀ ਵਰਦੀ ਪਹਿਨ ਕੇ ਜੰਗ ਵਿੱਚ ਸ਼ਾਮਲ ਹੋਏ। ਬਾਅਦ ਵਿੱਚ ਜਾਪਾਨ ਤੋਂ ਜੰਗੀ ਕੈਦੀ ਵੀ ਇਸ ਫੌਜ ਦਾ ਹਿੱਸਾ ਬਣ ਗਏ ਕਿਉਂਕਿ ਜਾਪਾਨ ਦਾ ਮੰਨਣਾ ਸੀ ਕਿ ਭਾਰਤੀ ਵੀ ਅੰਗਰੇਜ਼ਾਂ ਦੀ ਗੁਲਾਮੀ ਦਾ ਸਾਹਮਣਾ ਕਰ ਰਹੇ ਹਨ।

ਇਸ ਫੌਜ ਵਿੱਚ 16,000 ਤੋਂ ਵੱਧ ਸਿਪਾਹੀ ਭਰਤੀ ਕੀਤੇ ਗਏ ਸਨ, ਜਿਨ੍ਹਾਂ ਦੀ ਗਿਣਤੀ ਬਾਅਦ ਵਿੱਚ ਤੇਜ਼ੀ ਨਾਲ ਵਧ ਕੇ 80,000 ਨੂੰ ਪਾਰ ਕਰ ਗਈ। ਦੂਜੇ ਵਿਸ਼ਵ ਯੁੱਧ ਦੌਰਾਨ ਆਜ਼ਾਦ ਹਿੰਦ ਫੌਜ ਨੂੰ ਅੰਗਰੇਜ਼ਾਂ ਵਿਰੁੱਧ ਜੰਗ ਵਿੱਚ ਪਿੱਛੇ ਹਟਣਾ ਪਿਆ। ਇਸ ਦੌਰਾਨ ਅੰਗਰੇਜ਼ਾਂ ਨੇ ਅਜ਼ਾਦ ਹਿੰਦ ਫ਼ੌਜ ਦੇ ਮੁੱਖ ਲੜਾਕੇ ਕਰਨਲ ਸਹਿਗਲ, ਪੰਜਾਬ ਸੂਬੇ ਨਾਲ ਸਬੰਧਤ ਕਰਨਲ ਢਿੱਲੋਂ ਸਮੇਤ ਕਈ ਅਫ਼ਸਰਾਂ ਖ਼ਿਲਾਫ਼ ਦੇਸ਼ਧ੍ਰੋਹ ਦਾ ਮੁਕੱਦਮਾ ਚਲਾਇਆ।

ਜਨਰਲ ਮੋਹਨ ਸਿੰਘ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਸਾਰਿਆਂ ਨੂੰ ਦਿੱਲੀ ਵਿਚ ਕੈਦ ਰੱਖਿਆ ਗਿਆ ਸੀ। ਬ੍ਰਿਗੇਡੀਅਰ ਕਾਹਲੋਂ ਦਾ ਕਹਿਣਾ ਹੈ ਕਿ ਦਿੱਲੀ ਵਿੱਚ ਜਿਸ ਥਾਂ ਆਜ਼ਾਦ ਹਿੰਦ ਦੇ ਬਹਾਦਰਾਂ ਨੂੰ ਕੈਦ ਕੀਤਾ ਗਿਆ ਸੀ, ਉਥੋਂ ਅੰਦਰੋਂ ਆ ਰਹੀਆਂ ਆਵਾਜ਼ਾਂ ਨੂੰ ਇੰਨਾ ਸਹਾਰਾ ਮਿਲਿਆ ਕਿ ਬਾਹਰੋਂ ਆਉਣ-ਜਾਣ ਵਾਲੇ ਲੋਕ ਤੇ ਕੈਦੀ ਵੀ ਇੰਨਕਲਾਬ ਦੇ ਨਾਅਰੇ ਲਾਉਂਦੇ ਹੋਏ ਲੰਘਦੇ ਸਨ। 


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904