Bindeshwar Pathak Death: ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਡਾ. ਬਿੰਦੇਸ਼ਵਰ ਪਾਠਕ ਦਾ ਮੰਗਲਵਾਰ (15 ਅਗਸਤ) ਨੂੰ ਦਿਹਾਂਤ ਹੋ ਗਿਆ। ਪਾਠਕ ਨੇ ਦਿੱਲੀ ਦੇ ਏਮਸ ਵਿੱਚ ਆਖਰੀ ਸਾਹ ਲਏ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਡਾਕਟਰਾਂ ਨੇ ਕਾਰਡੀਐਕ ਪਲਮੋਨਰੀ ਰੀਸਸੀਟੇਸ਼ਨ (CPR) ਦੀ ਮਦਦ ਨਾਲ ਉਨ੍ਹਾਂ ਨੂੰ ਸਾਹ ਦੇਣ ਦੀ ਵੀ ਕੋਸ਼ਿਸ਼ ਕੀਤੀ ਪਰ ਸਫਲਤਾ ਨਹੀਂ ਮਿਲੀ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਜਤਾਇਆ ਦੁੱਖ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕੀਤਾ, "ਡਾ ਬਿੰਦੇਸ਼ਵਰ ਪਾਠਕ ਜੀ ਦਾ ਦੇਹਾਂਤ ਸਾਡੇ ਦੇਸ਼ ਲਈ ਡੂੰਘਾ ਘਾਟਾ ਹੈ। ਉਹ ਇੱਕ ਦੂਰਦਰਸ਼ੀ ਸਨ ਜਿਨ੍ਹਾਂ ਨੇ ਸਮਾਜਿਕ ਤਰੱਕੀ ਅਤੇ ਗਰੀਬਾਂ ਦੇ ਸਸ਼ਕਤੀਕਰਨ ਲਈ ਵੱਡੇ ਪੱਧਰ 'ਤੇ ਕੰਮ ਕੀਤਾ।
ਡਾ. ਬਿੰਦੇਸ਼ਵਰ ਪਾਠਕ ਨੇ ਸਵੱਛ ਭਾਰਤ ਦੇ ਨਿਰਮਾਣ ਨੂੰ ਬਣਾਇਆ ਸੀ ਆਪਣਾ ਮਿਸ਼ਨ
ਉਨ੍ਹਾਂ ਕਿਹਾ ਕਿ ਬਿੰਦੇਸ਼ਵਰ ਜੀ ਨੇ ਸਵੱਛ ਭਾਰਤ ਦੇ ਨਿਰਮਾਣ ਨੂੰ ਆਪਣਾ ਮਿਸ਼ਨ ਬਣਾਇਆ ਸੀ। ਉਨ੍ਹਾਂ ਨੇ ਸਵੱਛ ਭਾਰਤ ਮਿਸ਼ਨ ਨੂੰ ਜ਼ਬਰਦਸਤ ਸਹਿਯੋਗ ਦਿੱਤਾ। ਸਾਡੀਆਂ ਵੱਖ-ਵੱਖ ਗੱਲਬਾਤਾਂ ਦੌਰਾਨ ਸਵੱਛਤਾ ਪ੍ਰਤੀ ਉਨ੍ਹਾਂ ਦਾ ਜਨੂੰਨ ਹਮੇਸ਼ਾ ਦਿਖਾਈ ਦਿੰਦਾ ਸੀ।
ਇਹ ਵੀ ਪੜ੍ਹੋ: Har ghar tiranga: ਹਰ ਘਰ ਤਿਰੰਗਾ ਵੈਬਸਾਈਟ 'ਤੇ ਦੁਪਹਿਰ 12ਵਜੇ ਤੱਕ ਅਪਲੋਡ ਹੋਈਆਂ 88 ਮਿਲੀਅਨ ਸੈਲਫੀਆਂ, ਸਿਲਸਿਲਾ ਜਾਰੀ