ਲਾਹੌਲ: ਹਿਮਾਚਲ ਪ੍ਰਦੇਸ਼ ਦੀ ਲਾਹੌਲ ਘਾਟੀ 'ਚ ਮੌਸਮ ਨੇ ਇਕ ਵਾਰ ਫਿਰ ਤੋਂ ਮਿਜਾਜ਼ ਬੱਦਲ ਲਏ ਹਨ। ਇੱਥ ਭਾਰੀ ਮੀਂਹ ਦੇ ਨਾਲ-ਨਾਲ ਬਰਫਬਾਰੀ ਹੋ ਰਹੀ ਹੈ। ਮਨਾਲੀ ਲੇਹ ਹਾਈਵੇ (NH-003) ਨੂੰ ਮਨਾਲੀ ਤੋਂ ਦਾਰਚਾ ਤੱਕ ਆਵਾਜਾਈ ਲਈ ਬਹਾਲ ਕੀਤਾ ਗਿਆ ਹੈ ਪਰ ਦਾਰਚਾ ਤੋਂ ਅੱਗੇ ਬਰਫਬਾਰੀ ਕਾਰਨ ਵਾਹਨਾਂ ਦੀ ਆਵਾਜਾਈ ਨੂੰ ਰੋਕ ਦਿੱਤੀ ਗਈ ਹੈ।


ਦਾਰਚਾ ਸ਼ਿੰਕੂਲਾ ਰੋਡ ’ਤੇ ਵੀ ਆਵਾਜਾਈ ਰੋਕ ਦਿੱਤੀ ਗਈ ਹੈ। ਕੋਕਸਰ ਲੋਸਰ ਕਾਜ਼ਾ ਰੋਡ (NH-505) 'ਤੇ ਵੀ ਆਵਾਜਾਈ ਠੱਪ ਹੈ। ਜ਼ਮੀਨ ਖਿਸਕਣ ਤੇ ਪੁਲ ਦੇ ਨੁਕਸਾਨੇ ਜਾਣ ਕਾਰਨ ਪਾਂਗੀ ਰੋਡ (ਐਸ.ਐਚ.-26) ਬੀਤੇ ਕੱਲ੍ਹ ਤੋਂ ਬੰਦ ਹੈ।ਸਥਾਨਕ ਲੋਕਾਂ ਤੇ ਸੈਲਾਨੀਆਂ ਨੂੰ ਖ਼ਰਾਬ ਮੌਸਮ ਕਾਰਨ ਬੇਲੋੜੀ ਯਾਤਰਾ ਤੋਂ ਬਚਣ ਤੇ ਐਮਰਜੈਂਸੀ ਦੀ ਸਥਿਤੀ ਵਿੱਚ ਹੀ ਯਾਤਰਾ ਕਰਨ ਦੀ ਸਲਾਹ ਦਿੱਤੀ ਗਈ ਹੈ। 


ਹਿਮਾਚਲ ਪ੍ਰਦੇਸ਼ ਵਿੱਚ ਦੇ 11 ਜ਼ਿਲ੍ਹਿਆਂ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਲਾਹੌਲ ਸਪਿਤੀ ਨੂੰ ਛੱਡ ਕੇ ਰਾਜ ਭਰ ਵਿੱਚ 60 ਕਿਲੋਮੀਟਰ ਦੀ ਰਫ਼ਤਾਰ ਨਾਲ ਤੂਫ਼ਾਨ ਸਮੇਤ ਗੜੇਮਾਰੀ ਤੇ ਮੀਂਹ ਲਈ ਸੰਤਰੀ ਚੇਤਾਵਨੀ ਦਿੱਤੀ ਸੀ।


ਇਸ ਦੇ ਨਾਲ ਹੀ ਰਾਜ ਵਿੱਚ ਵੱਧ ਤੋਂ ਵੱਧ ਤਾਪਮਾਨ ਵਿੱਚ ਸਭ ਤੋਂ ਵੱਧ ਗਿਰਾਵਟ ਸ਼ਿਮਲਾ ਵਿੱਚ 4.4 ਤੱਕ ਆ ਗਈ ਹੈ। ਸੋਲਨ ਵਿੱਚ 3.4 ਡਿਗਰੀ, ਨਾਹਨ ਵਿੱਚ 3.2, ਹਮੀਰਪੁਰ ਵਿੱਚ 2.8 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ।