ਨਵੀਂ ਦਿੱਲੀ: ਭਾਰਤ ਦੀ ਸਰਬ ਉੱਚ ਅਦਾਲਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋ ਰਿਹਾ ਹੈ ਜਦੋਂ ਚੀਫ ਜਸਟਿਸ ਤੋਂ ਬਾਅਦ ਚਾਰ ਸਭ ਤੋਂ ਸੀਨੀਅਰ ਜੱਜਾਂ ਨੇ ਪੱਤਰਕਾਰ ਸੰਮੇਲਨ ਕੀਤਾ। ਜੱਜਾਂ ਦੇ ਮੀਡੀਆ ਸਾਹਮਣੇ ਆਉਣ ਮਗਰੋਂ ਵੱਡਾ ਖੁਲਾਸਾ ਹੋਇਆ ਹੈ ਕਿ ਸੁਪਰੀਮ ਕੋਰਟ ਵਿੱਚ ਸਭ ਕੁਝ ਸਹੀ ਨਹੀਂ ਹੈ।


ਜਸਟਿਸ ਚੇਲਮੇਸ਼ਵਰ, ਜਸਟਿਸ ਰੰਜਨ ਗੋਗਈ, ਜਸਟਿਸ ਮਦਨ ਭੀਵਾਰਾਓ ਤੇ ਜਸਟਿਸ ਕੁਰੀਅਨ ਨੇ ਸੁਪਰੀਮ ਕੋਰਟ ਦੇ ਮੁੱਖ ਜੱਜ ਦੀਪਕ ਮਿਸ਼ਰਾ ਨਾਲ ਮਤਭੇਦ ਜਾਹਰ ਕੀਤੇ। ਇਨ੍ਹਾਂ ਚਾਰ ਜੱਜਾਂ ਨੇ ਕਿਹਾ ਕਿ ਅਸੀਂ ਅੱਜ ਮੀਡੀਆ ਕੋਲ ਇਸ ਲਈ ਆਏ ਹਾਂ ਕਿ ਕੱਲ੍ਹ ਨੂੰ ਉਨ੍ਹਾਂ ਨੂੰ ਕੋਈ ਇਹ ਨਾ ਕਹਿ ਦੇਵੇ ਕਿ ਅਸੀਂ ਵੀ ਆਪਣੀ ਆਤਮਾ ਵੇਚ ਦਿੱਤੀ ਹੈ।

ਜਸਟਿਸ ਚਲਮੇਸ਼ਵਰ ਨੇ ਕਿਹਾ ਕਿ ਅਸੀਂ ਪਿਛਲੇ ਦੋ ਮਹੀਨੇ ਦੇ ਹਾਲਾਤ ਬਾਰੇ ਇਹ ਪੱਤਰਕਾਰ ਸੰਮੇਲਨ ਕਰ ਰਹੇ ਹਾਂ। ਉਨ੍ਹਾਂ ਦੇ ਘਰ ਵਿੱਚ ਚਾਰੇ ਜੱਜ ਮੀਡੀਆ ਨੂੰ ਸੰਬੋਧਨ ਕਰ ਰਹੇ ਹਨ। ਇਨ੍ਹਾਂ ਚਾਰਾਂ ਜੱਜਾਂ ਨੇ ਦੱਸਿਆ ਕਿ ਉਨ੍ਹਾਂ ਸੁਪਰੀਮ ਕੋਰਟ ਵਿੱਚ ਸਭ ਕੁਝ ਠੀਕ ਨਾ ਹੋਣ ਬਾਰੇ ਚੀਫ ਜਸਟਿਸ ਨੂੰ ਦੋ ਮਹੀਨੇ ਪਹਿਲਾਂ ਹੀ ਚਿੱਠੀ ਲਿਖ ਸੂਚਿਤ ਕੀਤਾ ਸੀ। ਉਨ੍ਹਾਂ ਐਲਾਨ ਕੀਤਾ ਹੈ ਕਿ ਅਸੀਂ ਉਹ ਚਿੱਠੀ ਛੇਤੀ ਹੀ ਜਨਤਕ ਕਰਾਂਗੇ।

ਅਗਲੀ ਜਾਣਕਾਰੀ ਲਈ ਜੁੜੇ ਰਹੋ ਏ.ਬੀ.ਪੀ. ਸਾਂਝਾ ਦੇ ਨਾਲ।