Supreme Court On Ambani Family Security: ਸੁਪਰੀਮ ਕੋਰਟ ਨੇ ਉਦਯੋਗਪਤੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਸਪੱਸ਼ਟੀਕਰਨ ਦਿੱਤਾ ਹੈ। ਅਦਾਲਤ ਨੇ ਕਿਹਾ ਕਿ ਇਹ Z+ ਕੈਟੇਗਰੀ ਦੀ ਸੁਰੱਖਿਆ ਸਿਰਫ਼ ਮੁੰਬਈ ਤੱਕ ਸੀਮਤ ਨਹੀਂ ਹੈ। ਇਹ ਪੂਰੇ ਭਾਰਤ ਵਿੱਚ ਅਤੇ ਭਾਰਤ ਤੋਂ ਬਾਹਰ ਵੀ ਉਪਲਬਧ ਹੋਵੇਗੀ। ਅਦਾਲਤ ਨੇ ਇਹ ਵੀ ਕਿਹਾ ਹੈ ਕਿ ਇਸ ਸੁਰੱਖਿਆ ਦਾ ਖਰਚਾ ਅੰਬਾਨੀ ਪਰਿਵਾਰ ਖੁਦ ਚੁੱਕੇਗਾ।


ਦਰਅਸਲ, ਪਿਛਲੇ ਸਾਲ ਹੀ ਸੁਪਰੀਮ ਕੋਰਟ ਨੇ ਇਸ ਸੁਰੱਖਿਆ 'ਤੇ ਸਵਾਲ ਚੁੱਕਣ ਵਾਲੇ ਤ੍ਰਿਪੁਰਾ ਦੇ ਇਕ ਵਿਅਕਤੀ ਦੀ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਸੀ। ਪਰ ਉਸੇ ਪਟੀਸ਼ਨਰ ਨੇ ਇਹ ਸਪੱਸ਼ਟ ਕਰਨ ਦੀ ਮੰਗ ਕੀਤੀ ਸੀ ਕਿ ਕੀ ਅੰਬਾਨੀ ਪਰਿਵਾਰ ਦੀ ਇਹ ਸੁਰੱਖਿਆ ਸਿਰਫ ਮਹਾਰਾਸ਼ਟਰ ਤੱਕ ਸੀਮਤ ਹੈ ਜਾਂ ਇਸ ਤੋਂ ਬਾਹਰ ਵੀ।


ਕੇਂਦਰੀ ਗ੍ਰਹਿ ਮੰਤਰਾਲੇ ਅਤੇ ਮਹਾਰਾਸ਼ਟਰ ਸਰਕਾਰ ਨੇ ਪਿਛਲੇ ਸਾਲ ਹੀ ਅਦਾਲਤ ਨੂੰ ਕਿਹਾ ਸੀ ਕਿ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਦੀ ਸੁਰੱਖਿਆ ਨੂੰ ਖਤਰੇ ਬਾਰੇ ਖੁਫੀਆ ਏਜੰਸੀਆਂ ਦੀ ਰਿਪੋਰਟ ਹੈ।


ਇਹ ਵੀ ਪੜ੍ਹੋ: Heat Wave in India: 122 ਸਾਲਾਂ ਬਾਅਦ ਸਭ ਤੋਂ ਗਰਮ ਰਿਹਾ ਫਰਵਰੀ, ਇਨ੍ਹਾਂ ਮਹੀਨਿਆਂ ‘ਚ ਪਵੇਗੀ ਜ਼ਬਰਦਸਤ ਗਰਮੀ, ਮੌਸਮ ਵਿਭਾਗ ਦੀ ਭਵਿੱਖਵਾਣੀ