ਨਵੀਂ ਦਿੱਲੀ: ਕੋਰੋਨਾ ਵਾਇਰਸ ਤੇ ਹੜ੍ਹ ਦੇ ਚੱਲਦਿਆਂ ਬਿਹਾਰ ਵਿਧਾਨ ਸਭਾ ਚੋਣਾਂ ਫਿਲਹਾਲ ਨਾ ਕਰਾਉਣ ਵਾਲੀ ਪਟੀਸ਼ਨ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤੀ ਹੈ। ਅਦਾਲਤ ਦਾ ਕਹਿਣਾ ਹੈ ਕਿ ਅਜੇ ਚੋਣ ਕਮਿਸ਼ਨ ਨੇ ਤਾਰੀਖ ਤੈਅ ਕਰਦਿਆਂ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਕਮਿਸ਼ਨ ਸਥਿਤੀ ਦੇ ਹਿਸਾਬ ਨਾਲ ਸਹੀ ਫੈਸਲਾ ਲੈਣ 'ਚ ਸਮਰੱਥ ਹੈ।


ਅਵਿਨਾਸ਼ ਠਾਕੁਰ ਨਾਂ ਦੇ ਪਟੀਸ਼ਨਕਰਤਾ ਨੇ ਕਿਹਾ ਸੀ ਕਿ ਕੋਰੋਨਾ ਤੇ ਹੜ੍ਹ ਦੇ ਮੱਦੇਨਜ਼ਰ ਸੂਬੇ 'ਚ ਅਜੇ ਚੋਣ ਕਰਾਉਣ ਲਾਇਕ ਹਾਲਾਤ ਨਹੀਂ। ਸੁਪਰੀਮ ਕੋਰਟ ਨੇ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਪਹਿਲਾਂ ਦਾਇਰ ਪਟੀਸ਼ਨ 'ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ।


ਦਰਅਸਲ ਇਸ ਸਾਲ ਅਕਤਬੂਰ-ਨਵੰਬਰ 'ਚ ਬਿਹਾਰ ਵਿਧਾਨ ਸਭਾ ਚੋਣ ਕਰਾਈ ਜਾ ਸਕਦੀ ਹੈ ਜਿਸ ਦੇ ਮੱਦੇਨਜ਼ਰ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਇਸ 'ਚ ਕਿਹਾ ਗਿਆ ਸੀ ਕਿ ਜਦੋਂ ਤਕ ਬਿਹਾਰ 'ਚ ਕੋਰੋਨਾ ਵਾਇਰਸ ਦੇ ਨਾਲ ਹੜ੍ਹਾਂ ਦਾ ਖਤਰਾ ਘੱਟ ਨਹੀਂ ਹੋ ਜਾਂਦਾ ਉਦੋਂ ਤਕ ਵਿਧਾਨ ਸਭਾ ਚੋਣ 'ਤੇ ਰੋਕ ਲਾ ਦੇਣੀ ਚਾਹੀਦੀ ਹੈ।


ਸੁਪਰੀਮ ਕੋਰਟ ਨੇ ਬਿਹਾਰ ਵਿਧਾਨਸਭਾ ਚੋਣਾਂ ਨੂੰ ਹਰੀ ਝੰਡੀ ਦਿਖਾਉਂਦਿਆਂ ਕਿਹਾ ਕਿ ਕੋਰੋਨਾ ਕਿਸੇ ਵੀ ਹਾਲ 'ਚ ਵਿਧਾਨ ਸਭਾ ਚੋਣਾਂ ਨੂੰ ਰੋਕਣ ਲਈ ਵੱਡਾ ਕਾਰਨ ਨਹੀਂ ਹੋ ਸਕਦਾ।


ਪੰਜਾਬ ਦੇ ਅੰਗ-ਸੰਗ: ਪਾਓ ਸੱਭਿਆਚਾਰ ਨਾਲ ਸਾਂਝ 'ਏਬੀਪੀ ਸਾਂਝਾ' ਦੀ ਵਿਸ਼ੇਸ਼ ਸੀਰੀਜ਼ ਨਾਲ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ