ਨਵੀਂ ਦਿੱਲੀ: ਦੇਸ਼ 'ਚ ਕੋਰੋਨਾ ਵਾਇਰਸ ਖਤਰਨਾਕ ਰੂਪ ਧਾਰ ਚੁੱਕਾ ਹੈ। ਭਾਰਤ 'ਚ 45 ਲੱਖ, 50 ਹਜ਼ਾਰ ਤੋਂ ਜ਼ਿਆਦਾ ਲੋਕ ਕੋਰੋਨਾ ਦੀ ਲਪੇਟ 'ਚ ਹਨ। ਦੇਸ਼ 'ਚ 76 ਹਜ਼ਾਰ ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਇਸ ਦਰਮਿਆਨ ਹੈਰਾਨ ਕਰਨ ਵਾਲਾ ਅੰਕੜਾ ਸਾਹਮਣੇ ਆਇਆ ਹੈ।
ਮਈ ਤੱਕ 64 ਲੱਖ ਲੋਕ ਸੀ ਕੋਰੋਨਾ ਇਨਫੈਕਟਡ:
ICMR ਨੇ ਕੁਝ ਦਿਨ ਪਹਿਲਾਂ ਨੈਸ਼ਨਲ ਸੀਰੋਲੌਜੀਕਲ ਸਰਵੇਖਣ ਕਰਵਾਇਆ ਸੀ ਜਿਸ ਦੇ ਨਤੀਜੇ ਸਾਹਮਣੇ ਆ ਗਏ ਹਨ। ਇਸ 'ਚ ਇੱਕ ਹੈਰਾਨ ਕਰਨ ਵਾਲੀ ਗੱਲ ਸਾਹਮਣੇ ਆਈ ਕਿ ਮਈ ਦੀ ਸ਼ੁਰੂਆਤ ਤਕ 64 ਲੱਖ (64,68,388) ਲੋਕਾਂ ਦੇ ਕੋਰੋਨਾ ਵਾਇਰਸ ਦੇ ਸੰਪਰਕ 'ਚ ਆਉਣ ਦੀ ਗੱਲ ਸਾਹਮਣੇ ਆ ਗਈ ਹੈ। ਇਸ ਦੀ ਪ੍ਰਤੀਸ਼ਤ ਦੇਖੀਏ ਤਾਂ 0.73 ਫੀਸਦ ਦੇ ਕੋਰੋਨਾ ਇਨਫੈਕਟਡ ਹੋਣ ਦੀ ਗੱਲ ਹੈ।
ਜੇਕਰ ਇਸ ਨੂੰ ਦੂਜੇ ਸ਼ਬਦਾਂ 'ਚ ਕਿਹਾ ਜਾਵੇ ਤਾਂ ਸੀਰੋ ਸਰਵੇਖਣ ਦੇ ਮੁਤਾਬਕ ਆਰਟੀ-ਪੀਸੀਆਰ ਤੋਂ ਇੱਕ ਕਨਫਰਮ ਪੌਜ਼ੇਟਿਵ ਮਾਮਲਾ ਸਾਹਮਣੇ ਆ ਰਿਹਾ ਸੀ ਜਦਕਿ ਮਈ ਦੌਰਾਨ ਉਸ ਸਮੇਂ 82 ਤੋਂ ਲੈ ਕੇ 130 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਸਨ।
ਲੌਕਡਾਊ ਦੌਰਾਨ ਦੇ ਇਹ ਅੰਕੜੇ:
ਸੀਰੋ ਸਰਵੇਖਣ ਮੁਤਾਬਕ ਜਿਨ੍ਹਾਂ ਥਾਵਾਂ 'ਤੇ ਵਾਇਰਸ ਦੇ ਮਾਮਲੇ ਉਸ ਸਮੇਂ ਸਾਹਮਣੇ ਨਹੀਂ ਆਏ। ਉਸ ਪਿੱਛੇ ਅਸਲ ਵਜ੍ਹਾ ਇਹ ਕਿ ਉਨ੍ਹਾਂ ਇਲਾਕਿਆਂ 'ਚ ਟੈਸਟਿੰਗ ਸੁਵਿਧਾ ਨਹੀਂ ਸੀ। ਉੱਥੇ ਕੋਰੋਨਾ ਟੈਸਟ ਚੰਗੀ ਗਿਣਤੀ 'ਚ ਨਹੀਂ ਹੋਏ। ਇਸ ਤੋਂ ਇਲਾਵਾ ਜਦੋਂ ਇਹ ਸਰਵੇਖਣ ਕਰਵਾਇਆ ਗਿਆ ਤਾਂ ਉਸ ਸਮੇਂ ਦੇਸ਼ 'ਚ ਲੌਕਡਾਊਨ ਲੱਗਾ ਸੀ।
ਕਦੋਂ ਹੋਇਆ ਸਰਵੇਖਣ:
ਇਹ ਸਰਵੇਖਣ 11 ਮਈ ਤੋਂ ਲੈ ਕੇ 4 ਜੂਨ ਦੇ ਸਮੇਂ ਦਰਮਿਆਨ ਕਰਵਾਇਆ ਗਿਆ। 28,000 ਲੋਕਾਂ ਦੇ ਸੈਂਪਲ ਲਏ ਗਏ। ਜਿਨ੍ਹਾਂ ਦੇ ਬਲੱਡ ਸੈਂਪਲ 'ਚ ਐਂਟੀਬੌਡੀ ਮਿਲੀ ਜੋ ਕੋਵਿਡ ਕਵਚ ਐਲੀਸਾ ਕਿੱਟ ਦੀ ਵਰਤੋਂ 'ਚ ਆਉਂਦੀ ਹੈ। ਇਸ ਸਰਵੇਖਣ 'ਚ 18 ਸਾਲ ਤੋਂ ਉਪਰ ਦੇ ਲੋਕਾਂ ਦੇ ਸੈਂਪਲ ਲਏ ਗਏ।
ਕਿੰਨੇ ਸੂਬਿਆਂ 'ਚ ਕੀਤਾ ਸਰਵੇਖਣ:
ਦੇਸ਼ ਦੇ 21 ਸੂਬਿਆਂ ਦੇ 70 ਜ਼ਿਲ੍ਹਿਆਂ 'ਚ ਜਾ ਕੇ 700 ਪਿੰਡ ਜਾਂ ਵਾਰਡ 'ਚ ਇਹ ਸਰਵੇਖਣ ਕਰਵਾਇਆ ਗਿਆ ਸੀ। ਇਨ੍ਹਾਂ 'ਚ 181 ਯਾਨੀ 25.9 ਫੀਸਦ ਸ਼ਹਿਰੀ ਇਲਾਕੇ ਸਨ।
Corona virus: ਖਤਰਾ ਬਰਕਰਾਰ! ਦੁਨੀਆਂ ਭਰ 'ਚ ਇਕ ਦਿਨ 'ਚ ਤਿੰਨ ਲੱਖ ਤੋਂ ਜ਼ਿਆਦਾ ਕੇਸ ਦਰਜ, ਛੇ ਹਜ਼ਾਰ ਦੇ ਕਰੀਬ ਮੌਤਾਂ
ਅਮਰੀਕਾ-ਬ੍ਰਾਜ਼ੀਲ 'ਚ ਕੋਰੋਨਾ ਕੇਸਾਂ ਦੀ ਰਫਤਾਰ ਘਟੀ, ਭਾਰਤ 'ਚ ਤੇਜ਼ੀ ਨਾਲ ਵਧ ਰਹੇ ਮਾਮਲੇ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ