ਨਵੀਂ ਦਿੱਲੀ: ਕਾਂਗਰਸ ਦੀ ਸਾਬਕਾ ਸੰਸਦ ਮੈਂਬਰ ਤੇ ਮਹਿਲਾ ਕਾਂਗਰਸ ਪ੍ਰਧਾਨ ਸੁਸ਼ਮਿਤਾ ਦੇਵ ਨੇ ਪਾਰਟੀ ਛੱਡ ਦਿੱਤੀ ਹੈ। ਉਹ ਅੱਜ ਹੀ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਲ ਹੋ ਜਾਣਗੇ। ਉਹ ਆਸਾਮ ਵਿੱਚ ਪਾਰਟੀ ਦਾ ਚਿਹਰਾ ਬਣੇਗੀ। ਸੂਤਰਾਂ ਨੇ ਦੱਸਿਆ ਕਿ ਸੁਸ਼ਮਿਤਾ ਅੱਜ ਟੀਐਮਸੀ ਵਿੱਚ ਸ਼ਾਮਲ ਹੋ ਸਕਦੇ ਹਨ।


ਆਸਾਮ ਆਗੂ ਸੁਸ਼ਮਿਤਾ ਦੇਵ ਇਸ ਵੇਲੇ ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਉਨ੍ਹਾਂ ਦੇ ਭਤੀਜੇ ਅਭਿਸ਼ੇਕ ਬੈਨਰਜੀ ਨੂੰ ਮਿਲਣ ਲਈ ਕੋਲਕਾਤਾ ਵਿੱਚ ਹਨ। ਟੀਐਮਸੀ ਦੇ ਇੱਕ ਸੂਤਰ ਨੇ ਕਿਹਾ, "ਜੇ ਸੁਸ਼ਮਿਤਾ ਦੇਵ ਪਾਰਟੀ ’ਚ ਸ਼ਾਮਲ ਹੋ ਜਾਂਦੇ ਹਨ, ਤਾਂ ਤ੍ਰਿਣਮੂਲ ਕਾਂਗਰਸ ਆਸਾਮ ਵਿੱਚ ਪਾਰਟੀ ਦਾ ਚਿਹਰਾ ਹੋਣਗੇ।" ਸੁਸ਼ਮਿਤਾ ਆਸਾਮ ਦੇ ਸਿਲਚਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਹੇ ਹਨ, ਜਿੱਥੇ ਉਨ੍ਹਾਂ ਦੇ ਪਿਤਾ ਸੰਤੋਸ਼ ਮੋਹਨ ਦੇਵ ਦੀ ਇੱਕ ਵਾਰ ਮਜ਼ਬੂਤ ਪਕੜ ਸੀ।






ਅੱਜ ਸੁਸ਼ਮਿਤਾ ਦੇਵ ਨੇ ਸੋਨੀਆ ਗਾਂਧੀ ਨੂੰ ਚਿੱਠੀ ਲਿਖ ਕੇ ਆਪਣਾ ਅਸਤੀਫਾ ਭੇਜ ਦਿੱਤਾ ਹੈ। ਅਸਤੀਫ਼ਾ ਦੇਣ ਤੋਂ ਪਹਿਲਾਂ, ਉਨ੍ਹਾਂ ਆਪਣਾ ਟਵਿੱਟਰ ਬਾਇਓ ਬਦਲਿਆ ਸੀ ਅਤੇ ਕਾਂਗਰਸ ਦੇ ਇੱਕ ਸਾਬਕਾ ਮੈਂਬਰ ਨੂੰ ਲਿਖਿਆ ਸੀ। ਇਹ ਉਨ੍ਹਾਂ ਦੇ ਪਾਰਟੀ ਛੱਡਣ ਦੇ ਪਹਿਲੇ ਸੰਕੇਤ ਵਜੋਂ ਦੇਖਿਆ ਗਿਆ ਸੀ। ਉਨ੍ਹਾਂ ਨੇ ਸੋਨੀਆ ਗਾਂਧੀ ਨੂੰ ਭੇਜੇ ਅਸਤੀਫ਼ੇ ਵਿੱਚ ਕੋਈ ਠੋਸ ਕਾਰਨ ਨਹੀਂ ਦੱਸਿਆ।


ਅਸਤੀਫ਼ੇ ਵਾਲੀ ਵਿੱਚ, ਉਨ੍ਹਾਂ ਲਿਖਿਆ ਕਿ ਉਹ ਜਨਤਕ ਸੇਵਾ ਦਾ ਇੱਕ ਨਵਾਂ ਅਧਿਆਇ ਸ਼ੁਰੂ ਕਰ ਰਹੇ ਹਨ। ਉਨ੍ਹਾਂ ਆਲ ਇੰਡੀਆ ਮਹਿਲਾ ਕਾਂਗਰਸ ਵ੍ਹਟਸਐਪ ਗਰੁੱਪ ਨੂੰ ਵੀ ਛੱਡ ਦਿੱਤਾ ਹੈ। ਸੁਸ਼ਮਿਤਾ ਦੇਵ ਉਨ੍ਹਾਂ ਕਾਂਗਰਸੀ ਨੇਤਾਵਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਦਾ ਟਵਿੱਟਰ ਹੈਂਡਲ ਨੌਂ ਸਾਲਾ ਬੱਚੀ ਦੇ ਮਾਪਿਆਂ ਦੀਆਂ ਤਸਵੀਰਾਂ ਵਿਖਾਉਣ ਵਾਲੀ ਇੱਕ ਪੋਸਟ ਕਾਰਣ ਬੰਦ ਕਰ ਦਿੱਤਾ ਗਿਆ ਸੀ। ਉਸ ਬੱਚੀ ਦਾ ਦਿੱਲੀ ਵਿੱਚ ਕਥਿਤ ਤੌਰ 'ਤੇ ਬਲਾਤਕਾਰ ਅਤੇ ਕਤਲ ਕੀਤਾ ਗਿਆ ਸੀ।


ਤੁਹਾਨੂੰ ਦੱਸ ਦੇਈਏ ਕਿ ਕੁਝ ਸਮੇਂ ਤੋਂ ਸੁਸ਼ਮਿਤਾ ਦੇਵ ਨੂੰ ਕਾਂਗਰਸ ਤੋਂ ਨਾਰਾਜ਼ ਦੱਸਿਆ ਜਾਂਦਾ ਸੀ। ਅਸਾਮ ਵਿੱਚ ਚੋਣਾਂ ਦੌਰਾਨ ਵੀ ਉਨ੍ਹਾਂ ਨੇ ਅਣਗਹਿਲੀ ਦੀ ਗੱਲ ਕਹੀ ਸੀ।


ਇਹ ਵੀ ਪੜ੍ਹੋ: Afghanistan Update: ਤਾਲਿਬਾਨ ਨੇ ਉਡਾਈ ਵਿਸ਼ਵ ਸ਼ਕਤੀ ਅਮਰੀਕਾ ਦੀ ਨੀਂਦ, ਅਫ਼ਗ਼ਾਨਿਸਤਾਨ ’ਚ ਤਖ਼ਤਾ ਪਲਟਣ ਮਗਰੋਂ ਹੈਰਾਨ-ਪ੍ਰੇਸ਼ਾਨ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904