ਸਵਰਾ ਭਾਸਕਰ ਨੇ ਮੋਦੀ ’ਤੇ ਚੁੱਕੇ ਸਵਾਲ
ਏਬੀਪੀ ਸਾਂਝਾ | 02 Sep 2018 01:08 PM (IST)
ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਸਰਕਾਰ ਨੂੰ ਆਪਣੇ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਜੋ ਲੋਕ ਮਹਾਤਮਾ ਗਾਂਧੀ ਦੇ ਕਤਲ ਦਾ ਜਸ਼ਨ ਮਨਾ ਰਹੇ ਸੀ, ਅੱਜ ਉਹ ਸੱਤਾ ਵਿੱਚ ਹਨ। ਸਵਰਾ ਨੇ ਭੀਮਾ ਕੋਰੇਗਾਂਵ ਹਿੰਸਾ ਮਾਮਲੇ ਵਿੱਚ ਪੰਜ ਮਨੁੱਖੀ ਅਧਿਕਾਰ ਬਾਰੇ ਵਰਕਰਾਂ ਦੀ ਗ੍ਰਿਫ਼ਤਾਰੀ ’ਤੇ ਵੀ ਸਵਾਲ ਉਠਾਏ। ਸਵਰਾ ਨੇ ਭੀਮਾ ਕੋਰੇਗਾਂਵ ਹਿੰਸਾ ਮਾਮਲੇ ਵਿੱਚ ਪੰਜ ਮਨੁੱਖੀ ਅਧਿਕਾਰ ਵਰਕਰਾਂ ਦੀ ਗ੍ਰਿਫ਼ਤਾਰੀ ’ਤੇ ਟਵੀਟ ਕਰਦਿਆਂ ਕਿਹਾ ਕਿ ਭਾਰਤੀ ਜੇਲ੍ਹਾਂ ਕੇਵਲ ਲੇਖਕਾਂ, ਮਨੁੱਖੀ ਅਧਿਕਾਰ ਵਰਕਰਾਂ ਤੇ ਸਿੱਖਿਆਵਾਦੀਆਂ ਲਈ ਹਨ, ਤੇ ਡਾਕਟਰ ਜਿਨ੍ਹਾਂ ਬੱਚਿਆਂ ਦੀਆਂ ਜ਼ਿੰਦਗੀਆਂ ਬਚਾਈਆਂ ਹਨ। ਇਸ ਦੇ ਬਾਅਦ ਸ਼ਨੀਵਾਰ ਨੂੰ ਦਿੱਲੀ ਵਿੱਚ ਇੱਕ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਸਵਰਾ ਨੇ ਇੱਕ ਵਾਰ ਫਿਰ ਇਸ ਮੁੱਦੇ ’ਤੇ ਆਪਣੀ ਰਾਏ ਰੱਖੀ।