Haryana Election: ਹਰਿਆਣਾ ਵਿੱਚ ਕਿੰਗਮੇਕਰ ਬਣਨ ਦੇ ਟੀਚੇ ਨਾਲ ਨਿਕਲੀ ਆਮ ਆਦਮੀ ਪਾਰਟੀ (AAP) ਦਾ ਖਾਤਾ ਵੀ ਖੁੱਲ੍ਹਦਾ ਨਜ਼ਰ ਨਹੀਂ ਆ ਰਿਹਾ। 'ਆਪ' ਨੇ 89 ਸੀਟਾਂ 'ਤੇ ਚੋਣ ਲੜੀ ਤੇ 2 ਫੀਸਦੀ ਤੋਂ ਵੀ ਘੱਟ ਵੋਟ ਸ਼ੇਅਰ ਹਾਸਲ ਕੀਤੇ। 


ਨਿਰਾਸ਼ਾਜਨਕ ਪ੍ਰਦਰਸ਼ਨ ਦੇ ਵਿਚਕਾਰ 'ਆਪ' ਦੀ ਬਾਗ਼ੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ (Swati Maliwal) ਨੇ ਜ਼ਖ਼ਮ 'ਤੇ ਲੂਣ ਛਿੜਕਣ ਦਾ ਮੌਕਾ ਨਹੀਂ ਛੱਡਿਆ। ਉਨ੍ਹਾਂ ਅਰਵਿੰਦ ਕੇਜਰੀਵਾਲ ਦਾ ਨਾਂਅ ਲਏ ਬਿਨਾਂ ਕਿਹਾ ਕਿ ਉਨ੍ਹਾਂ ਦੇ ਗ੍ਰਹਿ ਰਾਜ ਵਿੱਚ ਜ਼ਮਾਨਤ ਵੀ ਨਹੀਂ ਬਚ ਰਹੀ।






ਸਵਾਤੀ ਮਾਲੀਵਾਲ ਨੇ ਇਹ ਵੀ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਦੀਆਂ ਵੋਟਾਂ ਕੱਟੀਆਂ ਹਨ। ਉਨ੍ਹਾਂ ਕਿਹਾ, 'ਉਹ ਕਾਂਗਰਸ ਤੋਂ ਬਦਲਾ ਲੈਣ ਲਈ ਹੀ ਹਰਿਆਣਾ ਆਏ ਸਨ। ਮੇਰੇ 'ਤੇ ਬੀਜੇਪੀ ਦਾ ਏਜੰਟ ਹੋਣ ਦਾ ਝੂਠਾ ਇਲਜ਼ਾਮ ਲਾਇਆ, ਅੱਜ ਉਹ ਖ਼ੁਦ ਹੀ ਇੰਡੀਆ ਗਠਜੋੜ ਨੂੰ ਧੋਖਾ ਦੇ ਕੇ ਕਾਂਗਰਸ ਦੀਆਂ ਵੋਟਾਂ ਕੱਟ ਰਹੇ ਹਨ, ਸਭ ਕੁਝ ਛੱਡੋ, ਵਿਨੇਸ਼ ਫੋਗਾਟ ਨੂੰ ਹਰਾਉਣ ਲਈ ਉਮੀਦਵਾਰ ਖੜ੍ਹਾ ਕੀਤਾ ਹੈ। ਹਾਲਾਤ ਅਜਿਹੇ ਕਿਉਂ ਬਣ ਗਏ ਹਨ ਕਿ ਆਪਣੇ ਗ੍ਰਹਿ ਰਾਜ ਵਿੱਚ ਜ਼ਮਾਨਤ ਨਹੀਂ ਬਚ ਰਹੀ ? ਅਜੇ ਵੀ ਸਮਾਂ ਹੈ, ਆਪਣੀ ਹਉਮੈ ਛੱਡੋ, ਆਪਣੀਆਂ ਧੁੰਦਲੀਆਂ ਅੱਖਾਂ ਤੋਂ ਪਰਦਾ ਹਟਾਓ, ਡਰਾਮੇ ਨਾ ਕਰੋ ਅਤੇ ਜਨਤਾ ਲਈ ਕੰਮ ਕਰੋ।


ਇਹ ਵੀ ਪੜ੍ਹੋ-Julana Election Result: ਜੁਲਾਨਾ ਸੀਟ ਤੋਂ ਵਿਨੇਸ਼ ਫੋਗਾਟ ਨੇ ਭਾਜਪਾ ਦੇ ਉਮੀਦਵਾਰ ਨੂੰ ਕੀਤਾ ਚਿੱਤ, ਜਾਣੋ ਕਿੰਨੀ ਵੋਟਾਂ ਨਾਲ ਦਿੱਤੀ ਮਾਤ ?



ਜੇਲ੍ਹ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ (Arvind Kejriwal), ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ (Sunita kejriwal), ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ(manish Sisodia), ਰਾਜ ਸਭਾ ਮੈਂਬਰ ਸੰਜੇ ਸਿੰਘ (Sanjay Singh) ਸਮੇਤ ਕਈ ਆਗੂਆਂ ਨੇ ਸਖ਼ਤ ਮਿਹਨਤ ਕੀਤੀ ਸੀ।