TATA and BSNL Deal: ਪ੍ਰਾਈਵੇਟ ਟੈਲੀਕਾਮ ਕੰਪਨੀਆਂ ਏਅਰਟੈੱਲ ਤੇ ਜੀਓ ਦੇ ਰੀਚਾਰਜ ਪਲਾਨ 'ਚ ਵਾਧੇ ਤੋਂ ਬਾਅਦ ਲੋਕਾਂ ਨੇ BSNL ਵੱਲ ਵਧਣਾ ਸ਼ੁਰੂ ਕਰ ਦਿੱਤਾ ਹੈ। ਇੰਨਾ ਹੀ ਨਹੀਂ ਏਅਰਟੈੱਲ ਤੇ ਜੀਓ ਯੂਜ਼ਰਸ ਧੜਾਧੜ ਆਪਣੇ ਮੋਬਾਈਲ ਨੰਬਰ BSNL 'ਤੇ ਪੋਰਟ ਕਰਵਾ ਰਹੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ 'ਤੇ ਇਸ ਨੂੰ ਲੈ ਕੇ ਕਾਫੀ ਟ੍ਰੈਂਡ ਚੱਲ ਰਿਹਾ ਹੈ। ਦਰਅਸਲ ਖਬਰ ਇਹ ਵੀ ਹੈ ਕਿ ਟਾਟਾ ਕੰਸਲਟੈਂਸੀ ਸਰਵਿਸ ਤੇ BSNL ਵਿਚਾਲੇ 15 ਹਜ਼ਾਰ ਕਰੋੜ ਰੁਪਏ ਦੀ ਡੀਲ ਹੋਈ ਹੈ। ਹਾਸਲ ਜਾਣਕਾਰੀ ਮੁਤਾਬਕ TCS ਤੇ BSNL ਮਿਲ ਕੇ ਭਾਰਤ ਦੇ 1000 ਪਿੰਡਾਂ ਵਿੱਚ 4G ਇੰਟਰਨੈੱਟ ਸੇਵਾ ਸ਼ੁਰੂ ਕਰਨਗੇ, ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਲੋਕਾਂ ਨੂੰ ਤੇਜ਼ ਰਫ਼ਤਾਰ ਇੰਟਰਨੈੱਟ ਸੇਵਾ ਮਿਲ ਸਕੇ।
Jio-Airtel ਦੀ ਵਧੇਗੀ ਟੈਨਸ਼ਨ
ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ 4ਜੀ ਇੰਟਰਨੈਟ ਸੇਵਾ 'ਤੇ ਅਜੇ ਵੀ ਜੀਓ ਤੇ ਏਅਰਟੈੱਲ ਦਾ ਦਬਦਬਾ ਹੈ, ਪਰ ਜੇਕਰ BSNL ਮਜ਼ਬੂਤ ਹੁੰਦਾ ਹੈ ਤਾਂ ਇਹ ਜੀਓ ਤੇ ਏਅਰਟੈੱਲ ਦੀ ਟੈਨਸ਼ਨ ਵਧਾ ਸਕਦਾ ਹੈ।
ਟਾਟਾ ਕੰਪਨੀ ਭਾਰਤ ਦੇ ਚਾਰ ਖੇਤਰਾਂ ਵਿੱਚ ਡਾਟਾ ਸੈਂਟਰ ਬਣਾ ਰਹੀ ਹੈ, ਜਿਸ ਨਾਲ ਭਾਰਤ ਦਾ 4ਜੀ ਬੁਨਿਆਦੀ ਢਾਂਚਾ ਬਣਾਉਣ ਵਿੱਚ ਮਦਦ ਮਿਲੇਗੀ। BSNL ਨੇ ਦੇਸ਼ ਭਰ ਵਿੱਚ 9000 ਤੋਂ ਵੱਧ 4G ਨੈੱਟਵਰਕ ਲਾਏ ਹਨ। ਹੁਣ ਇਸ ਨੂੰ ਵਧਾ ਕੇ ਇੱਕ ਲੱਖ ਕਰਨ ਦਾ ਟੀਚਾ ਹੈ।
Jio-Airtel ਨੇ ਕੀਤਾ ਰੀਚਾਰਜ ਵਧਾਉਣ ਦਾ ਐਲਾਨ
ਜੀਓ ਨੇ ਪਿਛਲੇ ਮਹੀਨੇ ਜੂਨ ਵਿੱਚ ਆਪਣੇ ਰੀਚਾਰਜ ਪਲਾਨ ਵਿੱਚ ਵਾਧੇ ਦਾ ਐਲਾਨ ਕੀਤਾ ਸੀ। ਇਸ ਦੇ ਤੁਰੰਤ ਬਾਅਦ ਏਅਰਟੈੱਲ ਤੇ ਵੀਆਈ ਨੇ ਵੀ ਆਪਣੇ ਪਲਾਨ ਵਿੱਚ ਵਾਧੇ ਦਾ ਐਲਾਨ ਕੀਤਾ। ਉੱਥੇ ਹੀ ਜੀਓ ਤੇ ਏਅਰਟੈੱਲ ਦੀਆਂ ਵਧੀਆਂ ਕੀਮਤਾਂ 3 ਜੁਲਾਈ ਤੋਂ ਲਾਗੂ ਹੋ ਗਈਆਂ ਹਨ। ਇਸ ਲਈ VI ਦੀਆਂ ਵਧੀਆਂ ਕੀਮਤਾਂ 4 ਜੁਲਾਈ ਤੋਂ ਲਾਗੂ ਹੋ ਗਈਆਂ ਹਨ।
ਜੀਓ ਨੇ ਸਭ ਤੋਂ ਵੱਧ ਕੀਮਤ ਵਧਾਈ ਹੈ। ਕੰਪਨੀ ਨੇ ਸਿੱਧੇ ਤੌਰ 'ਤੇ ਇੱਕ ਵਾਰ 'ਚ ਕੀਮਤਾਂ 'ਚ 12 ਤੋਂ 25 ਫੀਸਦੀ ਦਾ ਵਾਧਾ ਕੀਤਾ ਹੈ। ਜਦੋਂਕਿ ਏਅਰਟੈੱਲ ਨੇ ਕੀਮਤਾਂ 'ਚ 11 ਤੋਂ 21 ਫੀਸਦੀ ਤੇ ਵੀਆਈ ਨੇ 10 ਤੋਂ 21 ਫੀਸਦੀ ਤੱਕ ਕੀਮਤਾਂ ਵਧਾ ਦਿੱਤੀਆਂ ਹਨ। ਜੀਓ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਲੋਕਾਂ ਦਾ ਜ਼ਿਆਦਾਤਰ ਗੁੱਸਾ ਜ਼ਾਹਰ ਕੀਤਾ ਜਾ ਰਿਹਾ ਹੈ। ਇਸ ਕਾਰਨ ਲੋਕ ਹੁਣ ਬੀਐਸਐਨਐਲ ਵੱਲ ਰੁਖ ਕਰ ਰਹੇ ਹਨ।