Tata Group : ਟਾਟਾ ਗਰੁੱਪ ਦੱਖਣੀ ਭਾਰਤ ਵਿੱਚ ਆਪਣੀ ਇਲੈਕਟ੍ਰੋਨਿਕਸ ਫੈਕਟਰੀ ਵਿੱਚ ਲਗਭਗ 45,000 ਮਹਿਲਾ ਕਰਮਚਾਰੀਆਂ ਨੂੰ ਰੁਜ਼ਗਾਰ ਦੇਣ ਦੀ ਯੋਜਨਾ ਬਣਾ ਰਿਹਾ ਹੈ। ਕੰਪਨੀ ਅਗਲੇ 18 ਤੋਂ 24 ਮਹੀਨਿਆਂ 'ਚ ਇਸ ਟੀਚੇ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਟਾਟਾ ਗਰੁੱਪ ਦੱਖਣੀ ਭਾਰਤ 'ਚ ਸਥਿਤ ਆਪਣੀ ਇਲੈਕਟ੍ਰਾਨਿਕ ਪਾਰਟਸ ਬਣਾਉਣ ਵਾਲੀ ਫੈਕਟਰੀ 'ਚ ਕਰਮਚਾਰੀਆਂ ਦੀ ਸਮਰੱਥਾ ਵਧਾਉਣ ਜਾ ਰਿਹਾ ਹੈ।


 

ਦਰਅਸਲ, ਭਾਰਤ ਸਰਕਾਰ ਦੇ ਕਦਮਾਂ ਅਤੇ ਚੀਨ ਵਿੱਚ ਵਾਰ-ਵਾਰ ਲਾਕਡਾਊਨ ਕਾਰਨ ਦੁਨੀਆ ਭਰ ਦੀਆਂ ਸਮਾਰਟਫੋਨ ਕੰਪਨੀਆਂ ਭਾਰਤ ਵਿੱਚ ਚੀਨ ਦਾ ਬਦਲ ਲੱਭ ਰਹੀਆਂ ਹਨ। ਇਸ ਦੇ ਨਾਲ ਹੀ ਭਾਰਤੀ ਕੰਪਨੀਆਂ ਚੀਨ ਦਾ ਬਦਲ ਬਣਨ ਦੀ ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ ਅਤੇ ਇਸ ਕੋਸ਼ਿਸ਼ ਵਿਚ ਚੀਨ ਦੇ ਕਾਰੋਬਾਰ ਦਾ ਕੁਝ ਹਿੱਸਾ ਭਾਰਤ ਵਿਚ ਲਿਆਂਦਾ ਜਾ ਸਕਦਾ ਹੈ। ਟਾਟਾ ਗਰੁੱਪ ਦੀ ਮੌਜੂਦਾ ਯੋਜਨਾ ਇਸੇ ਕੋਸ਼ਿਸ਼ ਦਾ ਹਿੱਸਾ ਹੈ।

 

ਟਾਟਾ ਗਰੁੱਪ ਤਾਮਿਲਨਾਡੂ ਦੇ ਹੋਸੁਰ ਵਿੱਚ ਆਪਣੇ ਪਲਾਂਟ ਵਿੱਚ ਇੱਕ ਨਵੀਂ ਉਤਪਾਦਨ ਲਾਈਨ ਸ਼ੁਰੂ ਕਰਨ ਦੀ ਤਿਆਰੀ ਕਰ ਰਿਹਾ ਹੈ। ਸੂਤਰਾਂ ਅਨੁਸਾਰ ਕੰਪਨੀ ਅਗਲੇ ਡੇਢ ਸਾਲ ਤੋਂ ਦੋ ਸਾਲ ਦੇ ਵਿਚਕਾਰ 45 ਹਜ਼ਾਰ ਕਰਮਚਾਰੀਆਂ ਦੀ ਭਰਤੀ ਕਰੇਗੀ, ਇਹ ਸਾਰੀਆਂ ਮਹਿਲਾ ਕਰਮਚਾਰੀ ਹੋਣਗੀਆਂ। ਇਸ ਪਲਾਂਟ ਵਿੱਚ ਆਈਫੋਨ ਲਈ ਕੇਸ ਤਿਆਰ ਕੀਤੇ ਜਾਂਦੇ ਹਨ ,ਜਿਸ ਵਿੱਚ ਡਿਵਾਈਸ ਸੁਰੱਖਿਅਤ ਰਹਿੰਦੀ ਹੈ। 

 

ਇਸ ਸਮੇਂ ਇੱਥੇ 10 ਹਜ਼ਾਰ ਕਰਮਚਾਰੀ ਕੰਮ ਕਰ ਰਹੇ ਹਨ। ਇਨ੍ਹਾਂ ਵਿੱਚ ਜ਼ਿਆਦਾਤਰ ਮਹਿਲਾ ਕਰਮਚਾਰੀ ਹਨ। ਵਰਤਮਾਨ ਵਿੱਚ ਆਈਫੋਨ ਭਾਰਤ ਵਿੱਚ ਕੁੱਲ ਕਾਰੋਬਾਰ ਦਾ ਇੱਕ ਬਹੁਤ ਛੋਟਾ ਹਿੱਸਾ ਹੈ। ਹਾਲਾਂਕਿ ਭਾਰਤ ਲਗਾਤਾਰ ਕੋਸ਼ਿਸ਼ ਕਰ ਰਿਹਾ ਹੈ ਪਰ ਇਹ ਹੌਲੀ-ਹੌਲੀ ਚੀਨ ਦੇ ਬਦਲ ਵਜੋਂ ਉੱਭਰ ਕੇ ਆਈਫੋਨ ਦਾ ਵੱਡਾ ਕਾਰੋਬਾਰ ਹਾਸਲ ਕਰ ਸਕਦਾ ਹੈ। ਇਸ ਦੇ ਨਾਲ ਹੀ ਟਾਟਾ ਗਰੁੱਪ ਵਿਸਟ੍ਰੋਨ ਨਾਲ ਵੀ ਪਲਾਂਟ ਲਗਾਉਣ ਲਈ ਗੱਲਬਾਤ ਕਰ ਰਿਹਾ ਹੈ।

 

ਤੁਹਾਨੂੰ ਦੱਸ ਦੇਈਏ ਕਿ ਟਾਟਾ ਗਰੁੱਪ ਦੀ ਇਸ ਫੈਕਟਰੀ ਵਿੱਚ ਆਈਫੋਨ ਦੇ ਕੰਪੋਨੈਂਟ ਬਣਾਏ ਜਾਂਦੇ ਹਨ। ਕੰਪਨੀ ਐਪਲ ਇੰਕ ਤੋਂ ਹੋਰ ਕਾਰੋਬਾਰ ਹਾਸਲ ਕਰਨ ਦੇ ਇਰਾਦੇ ਨਾਲ ਅਜਿਹਾ ਕਰ ਰਹੀ ਹੈ। ਇਸ ਪਲਾਂਟ ਵਿੱਚ ਆਈਫੋਨ ਦੇ ਪਾਰਟਸ ਬਣਾਏ ਜਾਂਦੇ ਹਨ। ਵਰਤਮਾਨ ਵਿੱਚ Foxconn, Wistron ਅਤੇ Pegatron, ਜੋ ਕਿ ਆਈਫੋਨ ਦੇ ਹਿੱਸੇ ਬਣਾਉਂਦੇ ਹਨ, ਭਾਰਤ ਵਿੱਚ ਉਤਪਾਦਨ ਨੂੰ ਵਧਾ ਰਹੇ ਹਨ।  ਟਾਟਾ ਉਨ੍ਹਾਂ ਭਾਰਤੀ ਕੰਪਨੀਆਂ ਵਿੱਚੋਂ ਇੱਕ ਹੈ ,ਜੋ ਮੈਨੂਫੈਕਚਰਿੰਗ ਲਈ ਐਪਲ ਦਾ ਵਿਕਲਪ ਪੇਸ਼ ਕਰ ਰਹੀ ਹੈ।