ਪਟਨਾ: ਬੱਚਿਆਂ ਨੂੰ ਨਵੀਂ ਭਾਸ਼ਾ ਸਿਖਾਉਣਾ ਆਸਾਨ ਕੰਮ ਨਹੀਂ। ਖ਼ਾਸ ਕਰਕੇ ਜਦੋਂ ਉਹ ਮਾਤ ਭਾਸ਼ਾ ਵਿੱਚ ਨਾ ਹੋਵੇ ਤਾਂ ਅਧਿਆਪਕ ਦੀ ਪ੍ਰੇਸ਼ਾਨੀ ਦੋ ਗੁਣਾ ਵਧ ਜਾਂਦੀ ਹੈ। ਇਸੇ ਦਿੱਕਤ ਨੂੰ ਸੁਲਝਾਉਣ ਲਈ ਬਿਹਾਰ ਦਾ ਇੱਕ ਅਧਿਆਪਕ ਗੀਤ ਗਾ ਕੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾ ਰਿਹਾ ਹੈ। ਹਾਲ ਹੀ ਵਿੱਚ ਵਾਇਰਲ ਹੋਈ ਵੀਡੀਓ ਵਿੱਚ ਉਸ ਅਧਿਆਪਕ ਨੂੰ ਬੱਚਿਆਂ ਨੂੰ ਵਾਵਲਸ (ਸਵਰ) ਤੇ ਕਾਨਸੌਨੈਂਟ (ਵਿਅੰਜਨ) ਪੜ੍ਹਾਉਂਦੇ ਵੇਖਿਆ ਜਾ ਸਕਦਾ ਹੈ।
ਇਸ ਵੀਡੀਓ ਨੂੰ ਸਭ ਤੋਂ ਪਹਿਲਾਂ ਕਵੀ ਕੁਮਾਰ ਵਿਸ਼ਵਾਸ ਨੇ ਸ਼ੇਅਰ ਕੀਤਾ। ਇਸ ਵਿੱਚ ਉਨ੍ਹਾਂ ਕਾਂਗਰਸ ਲੀਡਰ ਸ਼ਸ਼ੀ ਥਰੂਰ ਨੂੰ ਵੀ ਟੈਗ ਕੀਤਾ ਹੈ।
ਕੁਮਾਰ ਵਿਸ਼ਵਾਸ ਦੇ ਟਵੀਟ ਕਰਨ ਬਾਅਦ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਅਮਿਤਾਭ ਬੱਚਨ ਨੇ ਵੀ ਵੀਡੀਓ ਦੀ ਤਾਰੀਫ਼ ਕੀਤੀ ਤੇ ਇਸ ਨੂੰ ਸ਼ੇਅਰ ਵੀ ਕੀਤਾ। ਹਾਲਾਂਕਿ ਹਾਲੇ ਤਕ ਇਹ ਸਾਹਮਣੇ ਨਹੀਂ ਆਇਆ ਕਿ ਅਧਿਆਪਕ ਕੌਣ ਹੈ ਤੇ ਵੀਡੀਓ ਕਿਸ ਸਕੂਲ ਦੀ ਹੈ।