ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਜ਼ਿੰਦਗੀ 'ਤੇ ਆਧਾਰਤ ਫ਼ਿਲਮ ਦ ਐਕਸੀਡੈਂਟਲ ਪ੍ਰਾਈਮ ਮਿਨਿਸਟਰ ਮਗਰੋਂ ਸਿਆਸੀ ਫ਼ਿਲਮਾਂ ਦੀ ਦੌੜ ਜਿਹੀ ਲੱਗ ਗਈ। ਇਸ ਮਗਰੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਜੀਵਨ 'ਤੇ ਆਧਾਰਤ ਫ਼ਿਲਮ ਬਣਾਏ ਜਾਣ ਦੀ ਖ਼ਬਰ ਆਈ ਅਤੇ ਇੱਧਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਬਾਇਓਪਿਕ ਦਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।

ਸੇਂਟ ਡ੍ਰੈਕੁਲਾ ਅਤੇ ਕਾਮਾਸੂਤਰਾ 3ਡੀ ਜਿਹੀਆਂ ਫ਼ਿਲਮਾਂ ਬਣਾਉਣ ਵਾਲੇ ਨਿਰਦੇਸ਼ਕ ਰੂਪੇਸ਼ ਪੌਲ ਰਾਹੁਲ ਗਾਂਧੀ ਦੀ ਜ਼ਿੰਦਗੀ 'ਤੇ ਆਧਾਰਤ ਇਸ ਫ਼ਿਲਮ ਨੂੰ 'ਮਾਈ ਨੇਮ ਇਜ਼ ਰਾਗਾ' ਨਾਂਅ ਦਿੱਤਾ ਹੈ। ਰਾਗਾ ਰਾਹੁਲ ਗਾਂਧੀ ਦੇ ਨਾਂਅ ਦੇ ਸ਼ਬਦਾਂ ਦੇ ਪਹਿਲੇ ਅੱਖਰਾਂ ਨੂੰ ਮਿਲਾ ਕੇ ਬਣਾਇਆ ਗਿਆ ਹੈ। ਫ਼ਿਲਮਕਾਰ ਨੇ ਇੰਦਰਾ ਗਾਂਧੀ, ਰਾਜੀਵ ਗਾਂਧੀ, ਸੋਨੀਆ ਗਾਂਧੀ ਤੇ ਪ੍ਰਿਅੰਕਾ ਗਾਂਧੀ ਨੂੰ ਵੀ ਦਿਖਾਇਆ ਹੈ।

ਅਦਾਕਾਰ ਅਸ਼ਵਨੀ ਕੁਮਾਰ ਰਾਹੁਲ ਗਾਂਧੀ ਦਾ ਕਿਰਦਾਰ ਅਦਾ ਕਰਨਗੇ ਜਦਕਿ ਨਰੇਂਦਰ ਮੋਦੀ ਦੀ ਭੂਮਿਕਾ ਹਿਮਾਂਤ ਕਪਾਡੀਆ ਵੱਲੋਂ ਅਦਾ ਕੀਤੀ ਜਾਵੇਗੀ। ਚਾਰ ਮਿੰਟ ਲੰਮੇ ਇਸ ਟੀਜ਼ਰ ਵਿੱਚ ਕਾਂਗਰਸ ਵਿੱਚ ਵਾਪਰੀਆਂ ਤਾਜ਼ਾ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ। ਮਾਈ ਨੇਮ ਇਜ਼ ਰਾਗਾ ਇਸੇ ਸਾਲ ਅਪ੍ਰੈਲ ਵਿੱਚ ਜਾਰੀ ਕੀਤੀ ਜਾਵੇਗੀ। ਯਾਨੀ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹ ਫ਼ਿਲਮ ਸਿਨੇਮਾ ਘਰਾਂ ਵਿੱਚ ਦਸਤਕ ਦੇਣ ਜਾਵੇਗੀ।

ਦੇਖੋ ਟੀਜ਼ਰ-