ਗਵਾਲੀਅਰ: ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਇੱਕ 16 ਸਾਲਾ ਨੌਜਵਾਨ ਨੇ ਇੱਕ ਚੰਗਾ ਡਾਂਸਰ ਨਾ ਹੋਣ ਕਾਰਨ ਆਤਮ ਹੱਤਿਆ ਕਰ ਲਈ। ਅਜਿਹਾ ਕਰਨ ਤੋਂ ਪਹਿਲਾਂ ਉਸ ਨੇ ਇੱਕ ਸੁਸਾਈਡ ਨੋਟ ਛੱਡਿਆ, ਜਿਸ ਵਿੱਚ ਉਸ ਨੇ ਪੀਐਮ ਮੋਦੀ ਨੂੰ ਆਪਣੀ ਆਖਰੀ ਇੱਛਾ ਪੂਰੀ ਕਰਨ ਲਈ ਕਿਹਾ ਹੈ। ਇਸ ਕਥਿਤ ਸੁਸਾਈਡ ਨੋਟ ਵਿੱਚ ਲੜਕੇ ਨੇ ਪੀਐਮ ਮੋਦੀ ਨੂੰ ਇੱਕ ਸੰਗੀਤ ਵੀਡੀਓ ਬਣਾਉਣ ਲਈ ਕਿਹਾ ਹੈ।


ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਕਿਸ਼ੋਰ ਨੇ ਬੇਨਤੀ ਕੀਤੀ ਹੈ ਕਿ ਵੀਡੀਓ 'ਚ ਗਾਇਕ ਅਰਿਜੀਤ ਸਿੰਘ ਗਾਉਣ ਅਤੇ ਨੇਪਾਲੀ ਕਲਾਕਾਰ ਸੁਸ਼ਾਂਤ ਖੱਤਰੀ ਡਾਂਸ ਕੋਰੀਓਗ੍ਰਾਫੀ ਕਰਨ। ਕਿਸ਼ੋਰ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਇਹ ਸੰਗੀਤ ਵੀਡੀਓ ਉਸਦੀ ਆਤਮਾ ਨੂੰ ਸ਼ਾਂਤੀ ਦੇਵੇਗਾ। ਕਿਸ਼ੋਰ ਨੇ ਪੀਐਮ ਮੋਦੀ ਤੋਂ ਉਨ੍ਹਾਂ ਦੀ ਆਖਰੀ ਇੱਛਾ ਪੂਰੀ ਕਰਨ ਦੀ ਮੰਗ ਕੀਤੀ ਹੈ।


ਗਿਆਰਵੀਂ ਕਲਾਸ ਦਾ ਇਹ ਵਿਦਿਆਰਥੀ ਗਵਾਲੀਅਰ ਸ਼ਹਿਰ ਦੇ ਕੈਂਸਰ ਹਸਪਤਾਲ ਇਲਾਕੇ ਦਾ ਵਸਨੀਕ ਸੀ। ਝਾਂਸੀ ਰੋਡ ਪੁਲਿਸ ਸਟੇਸ਼ਨ ਦੇ ਇੰਚਾਰਜ ਸੰਜੀਵ ਨਰਾਇਣ ਸ਼ਰਮਾ ਨੇ ਦੱਸਿਆ ਕਿ ਕਿਸ਼ੋਰ ਨੇ ਐਤਵਾਰ ਰਾਤ ਨੂੰ ਰੇਲਗੱਡੀ ਤੋਂ ਆਤਮ ਹੱਤਿਆ ਕਰ ਲਈ।


ਪੁਲਿਸ ਨੇ ਦੱਸਿਆ ਕਿ ਕਿਸ਼ੋਰ ਕੋਲੋਂ ਇੱਕ ਕਥਿਤ ਸੁਸਾਈਡ ਨੋਟ ਮਿਲਿਆ ਸੀ ਜਿਸ ਵਿੱਚ ਉਸਨੇ ਲਿਖਿਆ ਸੀ ਕਿ ਉਹ ਇੱਕ ਚੰਗਾ ਡਾਂਸਰ ਨਹੀਂ ਬਣ ਸਕਦਾ ਕਿਉਂਕਿ ਉਸਦੇ ਪਰਿਵਾਰ ਅਤੇ ਦੋਸਤਾਂ ਨੇ ਉਸਨੂੰ ਸਹਿਯੋਗ ਨਹੀਂ ਦਿੱਤਾ। ਕਿਸ਼ੋਰ ਨੇ ਇਹ ਵੀ ਲਿਖਿਆ ਕਿ ਉਸਦੀ ਮੌਤ ਤੋਂ ਬਾਅਦ ਇੱਕ ਸੰਗੀਤ ਵੀਡੀਓ ਬਣਾਇਆ ਜਾਣਾ ਚਾਹੀਦਾ ਹੈ ਜਿਸ ਵਿੱਚ ਅਰਿਜੀਤ ਸਿੰਘ ਗਾਣਾ ਗਾਵੇ ਅਤੇ ਨੇਪਾਲੀ ਕਲਾਕਾਰ ਸੁਸ਼ਾਂਤ ਖੱਤਰੀ ਕੋਰੀਓਗ੍ਰਾਫੀ ਕਰਨ। ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਜਾਰੀ ਹੈ।


ਇਹ ਵੀ ਪੜ੍ਹੋ: ਜੰਮੂ-ਕਸ਼ਮੀਰ 'ਚ ਸੈਨਿਕਾਂ ਦੀ ਸ਼ਹਾਦਤ 'ਤੇ ਕੈਪਟਨ ਦਾ ਬਿਆਨ, ਕਿਹਾ ਸਾਡਾ ਡਰ ਸੱਚ ਸਾਬਤ ਹੋ ਰਿਹਾ


ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/


https://apps.apple.com/in/app/811114904