ਚੰਡੀਗੜ੍ਹ: ਬੀਐਸਐਫ ਜਵਾਨ ਤੇਜ਼ ਬਹਾਦੁਰ ਉਸ ਸਮੇਂ ਸੁਰਖੀਆਂ ‘ਚ ਆਇਆ ਸੀ ਜਦੋਂ ਉਸ ਨੇ ਭਾਰਤੀ ਫੌਜ ‘ਚ ਮਿਲਣ ਵਾਲੇ ਖਰਾਬ ਖਾਣੇ ਖਿਲਾਫ ਆਵਾਜ਼ ਬੁਲੰਦ ਕੀਤੀ ਸੀ। ਇਸ ਤੋਂ ਬਾਅਦ ਤੇਜ਼ ਬਹਾਦੁਰ ਰਾਜਨੀਤੀ ਵੱਲ ਰੁਖ ਕਰ ਗਿਆ। ਉਸ ਨੇ ਪਹਿਲਾਂ ਲੋਕ ਸਭਾ ਚੋਣਾਂ ‘ਚ ਨਰਿੰਦਰ ਮੋਦੀ ਖਿਲਾਫ ਵਾਰਾਣਸੀ ਤੋਂ ਨੌਮੀਨੇਸ਼ਨ ਭਰੀ ਸੀ।
ਇਸ ਦੌਰਾਨ ਉਸ ਨੂੰ ਸਮਾਜਵਾਦੀ ਪਾਰਟੀ ਦਾ ਸਾਥ ਮਿਲਿਆ। ਬੇਸ਼ੱਕ ਉਨ੍ਹਾਂ ਦੀ ਨੌਮੀਨੇਸ਼ਨ ਰਿਜੈਕਟ ਹੋ ਗਈ ਤੇ ਉਹ ਚੋਣਾਂ ਨਹੀਂ ਲੜ ਸਕਿਆ ਪਰ ਇੱਕ ਵਾਰ ਫੇਰ ਉਸ ਨੇ ਬੀਜੇਪੀ ਸਰਕਾਰ ਖਿਲਾਫ ਚੋਣਾਂ ‘ਚ ਉਤਰਣ ਦਾ ਫੈਸਲਾ ਕੀਤਾ ਹੈ।
ਜੀ ਹਾਂ, ਬੀਐਸਐਫ ਤੋਂ ਬਰਖਾਸਤ ਤੇਜ਼ ਬਹਾਦੁਰ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਸੀਐਮ ਮਨੋਹਰ ਲਾਲ ਖੱਟਰ ਨੂੰ ਟੱਕਰ ਦੇਣ ਲਈ ਤਿਆਰ ਹਨ ਤੇ ਉਨ੍ਹਾਂ ਨੂੰ ਸੂਬੇ ‘ਚ ਜੇਜੇਪੀ ਦਾ ਸਾਥ ਮਿਲਿਆ ਹੈ। ਜੇਜੇਪੀ ‘ਚ ਸ਼ਾਮਲ ਤੇਜ਼ ਬਹਾਦੁਰ ਨੇ ਕਿਹਾ, “ਦੁਸ਼ਿਅੰਤ ਚੌਟਾਲਾ ‘ਚ ਸਾਬਕਾ ਉੱਪ ਪ੍ਰਧਾਨ ਮੰਤਰੀ ਦੇਵੀ ਲਾਲ ਚੌਟਾਲਾ ਦੀ ਝਲਕ ਨਜ਼ਰ ਆਉਂਦੀ ਹੈ। ਦੇਵੀ ਲਾਲ ਨੇ ਸਾਰੇ ਭਾਈਚਾਰਿਆਂ ਲਈ ਕੰਮ ਕੀਤਾ ਸੀ। ਦੁਸ਼ਿਅੰਤ ਵੀ ਦੇਵੀਲਾਲ ਦੇ ਨਕਸ਼ੇ ਕਦਮ ‘ਤੇ ਚਲ ਰਹੇ ਹਨ। ਇਸ ਲਈ ਮੈਂ ਜੇਜੇਪੀ ਜੁਆਇੰਨ ਕਰਨ ਦਾ ਫੈਸਲਾ ਕੀਤਾ।”
ਜੇਜੇਪੀ ‘ਚ ਸ਼ਾਮਲ ਤੇਜ਼ ਬਹਾਦੁਰ ਨੇ ਕਰਨਾਲ ਤੋਂ ਖੱਟੜ ਦੇ ਖਿਲਾਫ ਚੋਣ ਲੜਣ ਦਾ ਐਲਾਨ ਕੀਤਾ ਹੈ।
ਮੋਦੀ ਤੋਂ ਬਾਅਦ ਖੱਟੜ ਨੂੰ ਲਲਕਾਰਨ ਲਈ ਤਿਆਰ ਬੀਐਸਐਫ ਜਵਾਨ ਤੇਜ਼ ਬਹਾਦਰ
ਏਬੀਪੀ ਸਾਂਝਾ
Updated at:
30 Sep 2019 04:20 PM (IST)
ਬੀਐਸਐਫ ਤੋਂ ਬਰਖਾਸਤ ਤੇਜ਼ ਬਹਾਦੁਰ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਸੀਐਮ ਮਨੋਹਰ ਲਾਲ ਖੱਟਰ ਨੂੰ ਟੱਕਰ ਦੇਣ ਲਈ ਤਿਆਰ ਹਨ ਤੇ ਉਨ੍ਹਾਂ ਨੂੰ ਸੂਬੇ ‘ਚ ਜੇਜੇਪੀ ਦਾ ਸਾਥ ਮਿਲਿਆ ਹੈ।
- - - - - - - - - Advertisement - - - - - - - - -