ਨਵੀਂ ਦਿੱਲੀ: ਰਾਜਧਾਨੀ ਦਿੱਲੀ 'ਚ ਸ਼ਨੀਵਾਰ ਦਾ ਦਿਨ ਹਲਕੀ ਬਾਰਸ਼ ਤੇ ਸੰਘਣੀ ਧੁੰਦ ਨਾਲ ਸ਼ੁਰੂ ਹੋਇਆ। ਇਸ ਦੌਰਾਨ ਵੀ ਕਿਸਾਨ ਆਪਣੇ ਪ੍ਰਦਰਸ਼ਨ 'ਤੇ ਡਟੇ ਰਹੇ। ਦਿਨ ਚੜ੍ਹਨ ਨਾਲ ਹਲਕੀ ਧੁੱਪ ਚਮਕਦੀ ਦਿਖਾਈ ਦਿੱਤੀ। ਪਰ ਸੂਰਜ ਧੁੰਦ ਕਾਰਨ ਮੱਧਮ ਹੀ ਰਿਹਾ। ਇਸ ਵਾਰ ਅਕਤੂਬਰ ਤੇ ਨਵੰਬਰ ਦੇ ਮਹੀਨੇ ਆਮ ਨਾਲੋਂ ਕਾਫੀ ਜ਼ਿਆਦਾ ਠੰਡ ਪਈ ਜਿਸ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ।


ਦਸੰਬਰ ਮਹੀਨੇ ਦੀ ਸ਼ੁਰੂਆਤ ਤੋਂ ਠੰਡ ਕਾਫੀ ਘੱਟ ਗਈ। ਜਿਸ ਨਾਲ ਤਾਪਮਾਨ ਛੇ ਡਿਗਰੀ ਸੈਲਸੀਅਸ ਜ਼ਿਆਦਾ ਰਿਹਾ। ਸ਼ਨੀਵਾਰ ਮੀਂਹ ਪੈਣ ਤੋਂ ਬਾਅਦ ਤਾਪਮਾਨ 'ਚ ਵੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਸ਼ਨੀਵਾਰ ਮੀਂਹ ਪੈਣ ਦੀ ਮੌਸਮ ਵਿਭਾਗ ਨੇ ਪਹਿਲਾਂ ਹੀ ਸੰਭਵਨਾ ਜਤਾ ਦਿੱਤੀ ਸੀ। ਹੁਣ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ 'ਚ ਠੰਡ ਹੋਰ ਵਧ ਸਕਦੀ ਹੈ ਤੇ ਤਾਪਮਾਨ 'ਚ ਗਿਰਾਵਟ ਆਵੇਗੀ।


ਮੌਸਮ ਮਾਹਿਰਾਂ ਮੁਤਾਬਕ ਐਤਵਾਰ ਤਾਪਮਾਨ 10 ਡਿਗਰੀ ਸੈਲਸੀਅਸ ਹੋਣ ਦੀ ਉਮੀਦ ਹੈ ਜੋ ਸੋਮਵਾਰ ਤਕ 8 ਡਿਗਰੀ ਸੈਲਸੀਅਸ 'ਤੇ ਪਹੁੰਚ ਸਕਦਾ ਹੈ। ਬੇਸ਼ੱਕ ਦਿੱਲੀ 'ਚ ਠੰਡ ਲਗਾਤਾਰ ਵਧ ਰਹੀ ਹੈ ਪਰ ਕਿਸਾਨ ਆਪਣੇ ਮੋਰਚਿਆਂ 'ਤੇ ਜਿਉਂ ਦੀ ਤਿਉਂ ਡਟੇ ਹੋਏ ਹਨ।


ਕੇਂਦਰੀ ਮੰਤਰੀ ਦਾ ਦਾਅਵਾ: ਮਾਓਵਾਦੀ-ਨਕਸਲ ਦੇ ਹੱਥਾਂ 'ਚ ਚਲਾ ਗਿਆ ਕਿਸਾਨ ਅੰਦੋਲਨ


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ