ਦੱਸਿਆ ਜਾ ਰਿਹਾ ਹੈ ਕਿ ਗੰਨੇ ਨਾਲ ਭਰਿਆ ਟਿੱਪਰ ਬਹੁਤ ਤੇਜ਼ ਰਫਤਾਰ ਕਾਰਨ ਬੇਕਾਬੂ ਹੋ ਗਿਆ ਅਤੇ ਫੇਰ ਇਹ ਸੜਕ ਕਿਨਾਰੇ 'ਤੇ ਸੌਂ ਰਹੇ ਲੋਕਾਂ ਲਈ ਕਾਲ ਬਣ ਗਿਆ। ਪੁਲਿਸ ਦੇ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਏ ਮਜ਼ਦੂਰ ਸੀ ਅਤੇ ਸਾਰੇ ਰਾਜਸਥਾਨ ਦੇ ਬਾਂਸਵਾੜਾ ਜ਼ਿਲ੍ਹੇ ਦੇ ਕੁਸ਼ਲਗੜ ਦੇ ਵਸਨੀਕ ਸਨ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਹਾਦਸੇ ਵਿਚ ਤਕਰੀਬਨ ਛੇ ਮਹੀਨਿਆਂ ਦੀ ਇਕ ਲੜਕੀ ਬਚ ਗਈ, ਪਰ ਅਫ਼ਸੋਸ ਦੀ ਗੱਲ ਹੈ ਕਿ ਉਸ ਦਾ ਪਿਤਾ, ਮਾਂ ਅਤੇ ਭਰਾ ਬੱਚ ਨਹੀਂ ਸਕੇ।ਲੜਕੀ ਦੇ ਪਰਿਵਾਰ ਵਿਚ ਹੁਣ ਸਿਰਫ ਇਕ ਭੈਣ ਬਚੀ ਹੈ ਜੋ ਰਾਜਸਥਾਨ ਦੇ ਪਿੰਡ ਵਿਚ ਹੈ। ਪੁਲਿਸ ਨੇ ਸਾਰੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।