Jammu Kashmir News: ਜੰਮੂ-ਕਸ਼ਮੀਰ ਦੇ ਬਾਰਾਮੂਲਾ ਦੇ ਉੜੀ ਸੈਕਟਰ 'ਚ ਸ਼ਨੀਵਾਰ ਨੂੰ ਅੱਤਵਾਦੀਆਂ ਨੇ ਇਕ ਵਾਰ ਫਿਰ ਘੁਸਪੈਠ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ। ਅੱਤਵਾਦੀਆਂ ਨੇ ਕੰਟਰੋਲ ਰੇਖਾ ਨੇੜੇ ਘੁਸਪੈਠ ਦੀ ਕੋਸ਼ਿਸ਼ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਅੰਤ 'ਚ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਜੀ-20 ਦੀ ਬੈਠਕ ਹੋਣ ਜਾ ਰਹੀ ਹੈ।


ਭਾਰਤੀ ਫੌਜ ਦੇ ਸ਼੍ਰੀਨਗਰ ਸਥਿਤ ਬੁਲਾਰੇ ਨੇ ਅੱਤਵਾਦੀਆਂ ਵਲੋਂ ਘੁਸਪੈਠ ਦੀ ਕੋਸ਼ਿਸ਼ ਦੀ ਪੁਸ਼ਟੀ ਕੀਤੀ ਹੈ। ਫੌਜ ਦੇ ਬੁਲਾਰੇ ਨੇ ਦੱਸਿਆ ਕਿ ਉੜੀ ਸੈਕਟਰ 'ਚ ਕੁਝ ਲੋਕਾਂ ਨੇ ਸਰਹੱਦ ਪਾਰ ਤੋਂ ਘੁਸਪੈਠ ਦੀ ਕੋਸ਼ਿਸ਼ ਕੀਤੀ। ਪਰ ਫੌਜ ਦੇ ਜਵਾਨਾਂ ਨੇ ਉਨ੍ਹਾਂ ਨੂੰ ਮੂੰਹਤੋੜ ਜਵਾਬ ਦਿੱਤਾ। ਬੁਲਾਰੇ ਅਨੁਸਾਰ ਸਾਜ਼ਿਸ਼ ਨੂੰ ਨਾਕਾਮ ਹੁੰਦੇ ਦੇਖ ਅੱਤਵਾਦੀਆਂ ਨੇ ਜਵਾਨਾਂ 'ਤੇ ਗੋਲੀਬਾਰੀ ਕਰ ਦਿੱਤੀ, ਜਿਸ ਦਾ ਜਵਾਨਾਂ ਨੇ ਵੀ ਮੂੰਹਤੋੜ ਜਵਾਬ ਦਿੱਤਾ। ਇਸ ਗੋਲੀਬਾਰੀ 'ਚ ਇਕ ਜਵਾਨ ਵੀ ਜ਼ਖਮੀ ਹੋਇਆ ਹੈ।


ਇਹ ਵੀ ਪੜ੍ਹੋ: ਜਲੰਧਰ ਚੋਣਾਂ ਵਿੱਚ ਆਪ ਦੀ ਜਿੱਤ ਦੇ ਕਾਰਨ ? ਬਲਕੌਰ ਸਿੰਘ ਵੀ ਨਹੀਂ ਬਚਾ ਸਕੇ ਕਾਂਗਰਸ ਦਾ ਕਿਲ੍ਹਾ !


ਜੀ-20 ਸੰਮੇਲਨ ‘ਚ ਵਿਘਨ ਪਾਉਣ ਦੀ ਕੋਸ਼ਿਸ਼


ਫੌਜ ਦੇ ਬੁਲਾਰੇ ਨੇ ਘੁਸਪੈਠ ਪਿੱਛੇ ਪਾਕਿਸਤਾਨ ਦਾ ਹੱਥ ਦੱਸਿਆ ਹੈ। ਉਨ੍ਹਾਂ ਕਿਹਾ ਕਿ ਘੁਸਪੈਠ ਦੀ ਇਹ ਕੋਸ਼ਿਸ਼ ਜੀ-20 ਸੰਮੇਲਨ ਵਿਚ ਵਿਘਨ ਪਾਉਣ ਅਤੇ ਘਾਟੀ ਵਿਚ ਅਸ਼ਾਂਤੀ ਪੈਦਾ ਕਰਨ ਦੀ ਨਾਕਾਮਯਾਬ ਰਹੀ। ਪਰ ਸਿਪਾਹੀਆਂ ਨੇ ਉਨ੍ਹਾਂ ਦੀ ਯੋਜਨਾ ਨੂੰ ਨਾਕਾਮ ਕਰ ਦਿੱਤਾ। ਉਨ੍ਹਾਂ ਕਿਹਾ ਕਿ ਕੰਟਰੋਲ ਰੇਖਾ ਪਾਰ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਹਥਿਆਰਬੰਦ ਅੱਤਵਾਦੀਆਂ ਦੇ ਇੱਕ ਸਮੂਹ ਨੇ ਚੌਕਸ ਸੈਨਿਕਾਂ ਨਾਲ ਗੋਲੀਬਾਰੀ ਕੀਤੀ, ਜਿਸ ਦੇ ਨਤੀਜੇ ਵਜੋਂ ਕਸ਼ਮੀਰ ਘਾਟੀ ਵਿੱਚ ਘੁਸਪੈਠ ਦੀ ਅਸਫਲ ਕੋਸ਼ਿਸ਼ ਕੀਤੀ ਗਈ।


ਪਾਕਿਸਤਾਨ ਨੇ ਕੀਤੀ ਅੱਤਵਾਦੀਆਂ ਦੀ ਮਦਦ


ਉਨ੍ਹਾਂ ਨੇ ਅੱਗੇ ਕਿਹਾ ਕਿ ਪਾਕਿਸਤਾਨੀ ਫੌਜ ਵੱਲੋਂ ਅੱਤਵਾਦੀਆਂ ਦੀ ਮਦਦ ਲਈ ਭੇਜਿਆ ਗਿਆ 'ਕਵਾਡਕਾਪਟਰ (ਡਰੋਨ) ਵੀ ਕੰਟਰੋਲ ਰੇਖਾ ਪਾਰ ਕਰਦਾ ਦੇਖਿਆ ਗਿਆ। ਸੈਨਿਕਾਂ ਨੇ ਡਰੋਨ ਨੂੰ ਨਿਸ਼ਾਨਾ ਬਣਾਇਆ ਅਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਇਹ ਪਾਕਿਸਤਾਨ ਦੀ ਸਰਹੱਦ ਵਿੱਚ ਦਾਖਲ ਹੋ ਗਿਆ। ਉਨ੍ਹਾਂ ਕਿਹਾ ਕਿ ਇਹ ਅੱਤਵਾਦੀਆਂ ਦੀ ਘਿਨਾਉਣੀ ਕਾਰਵਾਈ ਸੀ, ਜਿਸ ਨੂੰ ਪਾਕਿਸਤਾਨੀ ਫੌਜ ਨੇ ਹੱਲਾਸ਼ੇਰੀ ਦਿੱਤੀ ਸੀ। ਬੁਲਾਰੇ ਨੇ ਦੱਸਿਆ ਕਿ ਜੰਗਲਾਂ 'ਚ ਅੱਤਵਾਦੀਆਂ ਦੀ ਤਲਾਸ਼ੀ ਮੁਹਿੰਮ ਅਜੇ ਵੀ ਜਾਰੀ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਪੰਦਰਾਂ ਦੇ ਅੰਦਰ ਉੱਤਰੀ ਕਸ਼ਮੀਰ ਵਿੱਚ ਘੁਸਪੈਠ ਦੀ ਇਹ ਦੂਜੀ ਕੋਸ਼ਿਸ਼ ਹੈ।


ਇਹ ਵੀ ਪੜ੍ਹੋ: Lok Adalat: ਪੰਜਾਬ ਭਰ ਵਿੱਚ ਲਾਈ ਗਈ ਕੌਮੀ ਲੋਕ ਅਦਾਲਤ, 2.31 ਲੱਖ ਕੇਸਾਂ ਦੀ ਹੋਈ ਸੁਣਵਾਈ