ਪ੍ਰਸਿੱਧ ਪੱਤਰਕਾਰ ਸ਼ੁਜਾਤ ਬੁਖਾਰੀ ਦੀ ਹੱਤਿਆ ਮਾਮਲੇ 'ਚ ਵੱਡਾ ਖੁਲਾਸਾ
ਸ੍ਰੀਨਗਰ: ਪ੍ਰਸਿੱਧ ਪੱਤਰਕਾਰ ਤੇ 'ਰਾਈਜਿੰਗ ਕਸ਼ਮੀਰ' ਅਖਬਾਰ ਦੇ ਸੰਪਾਦਕ ਸ਼ੁਜਾਤ ਬੁਖਾਰੀ ਦੀ ਹੱਤਿਆ ਨੂੰ ਲੈਕੇ ਜੰਮੂ-ਕਸ਼ਮੀਰ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ। ਪੁਲਿਸ ਦੇ ਆਈਜੀ ਐਸਪੀ ਪਾਨੀ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਨੇ ਅੰਜਾਮ ਦਿੱਤਾ ਹੈ ਤੇ ਇਸ ਸਾਜਿਸ਼ ਪਾਕਿਸਤਾਨ 'ਚ ਰਚੀ ਗਈ ਸੀ।
ਜੰਮੂ-ਕਸ਼ਮੀਰ ਪੁਲਿਸ ਮੁਤਾਬਕ ਸ਼ੁਜਾਤ ਬੁਖਾਰੀ ਦੇ ਹੱਤਿਆਰਿਆਂ 'ਚ ਚਾਰ ਅੱਤਵਾਦੀ ਸ਼ਾਮਿਲ ਸਨ ਜਿਨ੍ਹਾਂ ਚੋਂ ਇੱਕ ਪਾਕਿਸਤਾਨੀ ਹੈ। ਐਸਪੀ ਪਾਨੀ ਨੇ ਦੱਸਿਆ ਕਿ ਬੁਖਾਰੀ ਦੇ ਹੱਤਿਆਰਿਆਂ 'ਚ ਪਾਕਿਸਤਾਨੀ ਅੱਤਵਾਦੀ ਸੱਜਾਦ ਗੁਲ, ਆਜਾਦ ਅਹਮਦ ਮਲਿਕ, ਮੁਜਫਰ ਅਹਮਦ ਭੱਟ ਤੇ ਨਵੀਦ ਜੱਟ ਦੀ ਪਛਾਣ ਹੋਈ ਹੈ।
https://twitter.com/ANI/status/1012290634965798913ਦੱਸ ਦਈਏ ਕਿ ਨਵੀਦ ਜੱਟ ਏਸੇ ਸਾਲ ਫਰਵਰੀ 'ਚ ਮਹਾਰਾਜਾ ਹਰੀ ਸਿੰਘ ਹਸਪਤਾਲ ਤੋਂ ਪੁਲਿਸ ਦੀ ਗ੍ਰਿਫ਼ਤ ਚੋਂ ਫਰਾਰ ਹੋ ਗਿਆ ਸੀ। ਉਸ ਅੱਤਵਾਦੀ ਸੰਗਠਨ ਸਲ਼ਕਰ-ਏ-ਤੋਇਬਾ ਦਾ ਕਰੀਬੀ ਮੰਨਿਆ ਜਾਂਦਾ ਹੈ।
ਅੱਜਵਾਦੀ ਸੱਜਾਦ ਗੁਲ ਨੂੰ 2003 'ਚ ਦਿੱਲੀ ਪੁਲਿਸ ਨੇ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ 2016 'ਚ ਜੰਮੂ-ਕਸ਼ਮੀਰ ਪੁਲਿਸ ਨੇ ਗ੍ਰਿਫਤਾਰ ਕੀਤਾ। ਇਸ ਤੋਂ ਬਾਅਦ ਉਹ ਮਾਰਚ 2017 'ਚ ਪਾਸਪੋਰਟ ਦਾ ਇੰਤਜ਼ਾਮ ਕਰਕੇ ਦੇਸ਼ ਤੋਂ ਬਾਹਰ ਚਲਾ ਗਿਆ। ਲਿਸ ਨੇ ਇਨ੍ਹਾਂ ਸਾਰੇ ਅੱਤਵਾਦੀਆਂ ਦੀਆਂ ਤਸਵੀਰਾਂ ਜਾਰੀ ਕਰ ਦਿੱਤੀਆਂ ਹਨ।
ਦੱਸ ਦਈਏ ਕਿ ਅੰਗਰੇਜ਼ੀ ਅਖਬਾਰ 'ਰਾਈਜਿੰਗ ਕਸ਼ਮੀਰ' ਦੇ ਸੰਪਾਦਕ ਸ਼ੁਜਾਤ ਬੁਖ਼ਾਰੀ ਦੀ ਹੱਤਿਆ 14 ਜੂਨ ਨੂੰ ਪ੍ਰੈੱਸ ਇਨਕਲੇਵ ਸਥਿਤ ਉਨ੍ਹਾਂ ਦੇ ਦਫ਼ਤਰ ਦੇ ਬਾਹਰ ਤਿੰਨ ਲੋਕਾਂ ਨੇ ਗੋਲੀਆਂ ਮਾਰ ਕੇ ਕਰ ਦਿੱਤੀ ਸੀ। ਇਸ ਹਮਲੇ 'ਚ ਬੁਖ਼ਾਰੀ ਦੇ ਦੋ ਨਿੱਜੀ ਸੁਰੱਖਿਆ ਅਧਿਕਾਰੀ ਵੀ ਮਾਰੇ ਗਏ ਸਨ।
https://twitter.com/ANI/status/1012289229051686914